IPL ਖੇਡਣ ਵਾਲਾ ਇਹ ਕ੍ਰਿਕਟਰ ਹੋਇਆ ਗ੍ਰਿਫਤਾਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : IPL ਖੇਡਣ ਵਾਲੇ ਨੇਪਾਲੀ ਕ੍ਰਿਕਟਰ ਕਪਤਾਨ ਸੰਦੀਪ ਲਾਮਿਛਨੇ ਖਿਲਾਫ ਨੇਪਾਲ ਦੀ ਅਦਾਲਤ ਵਲੋਂ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ। ਕ੍ਰਿਕਟਰ ਸੰਦੀਪ 'ਤੇ 17 ਸਾਲਾ ਦੀ ਕੁੜੀ ਨਾਲ ਬਲਾਤਕਾਰ ਦੇ ਦੋਸ਼ ਹਨ। ਪੀੜਤ ਨੇ ਸੰਦੀਪ ਖਿਲਾਫ ਪੁਲਿਸ 'ਚ ਸ਼ਿਕਾਇਤ ਦਰਜ ਕਰਵਾਈ ਸੀ। ਜਿਸ ਤੋਂ ਬਾਅਦ ਪੁਲਿਸ ਵਲੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ । ਪੀੜਤ ਨੇ ਦੋਸ਼ ਲਗਾਇਆ ਕਿ ਸੰਦੀਪ ਨੇ ਪਿਛਲੇ ਮਹੀਨੇ ਇਕ ਹੋਟਲ ਦੇ ਕਮਰੇ 'ਚ ਉਸ ਨਾਲ ਬਲਾਤਕਾਰ ਕੀਤਾ ਸੀ । ਫਿਲਹਾਲ ਪੁਲਿਸ ਵਲੋਂ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਅਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ । ਜ਼ਿਕਰਯੋਗ ਹੈ ਕਿ ਸੰਦੀਪ ਪਿਛਲੇ ਸਾਲ ਹੀ ਨੇਪਾਲ ਦੀ ਕ੍ਰਿਕਟ ਟੀਮ ਦਾ ਕਪਤਾਨ ਬਣਿਆ ਸੀ ।