ਇਸ ਗੈਂਗਸਟਰ ਨੇ ਲਈ ਜਗਰਾਓ ਕਤਲ ਦੀ ਜਿੰਮੇਵਾਰੀ, ਕਿਹਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਵਿਖੇ ਜਗਰਾਓ 'ਚ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਘਰ ਵਿੱਚ ਵੜ੍ਹ ਕੇ ਪਰਮਜੀਤ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਹੁਣ ਪਰਮਜੀਤ ਦੇ ਕਤਲ ਦੀ ਜਿੰਮੇਵਾਰੀ ਗੈਂਗਸਟਰ ਅਰਸ਼ ਡਾਲਾ ਵਲੋਂ ਲਈ ਗਈ ਹੈ । ਅਰਸ਼ ਡਾਲਾ ਨੇ ਕਿਹਾ ਜਗਰਾਓ 'ਚ ਜੋ ਕਤਲ ਹੋਇਆ ਹੈ,ਉਹ ਉਸ ਨੇ ਹੀ ਕਰਵਾਇਆ ਹੈ। ਅਰਸ਼ ਨੇ ਲਿਖਿਆ ਕਿ ਮੇਰੇ ਛੋਟੇ ਭਰਾ ਦਿਲਪ੍ਰੀਤ ਧਾਲੀਵਾਲ ਨੂੰ ਇਨ੍ਹਾਂ ਲੋਕਾਂ ਨੇ ਬਹੁਤ ਤੰਗ ਪ੍ਰੇਸ਼ਾਨ ਕੀਤਾ ਸੀ।

ਇਨ੍ਹਾਂ ਤੋਂ ਦੁੱਖੀ ਹੋ ਕੇ ਦਿਲਪ੍ਰੀਤ ਨੇ ਖ਼ੁਦਕੁਸ਼ੀ ਕਰ ਲਈ ਸੀ। ਅਸੀਂ ਹੁਣ ਆਪਣੇ ਛੋਟੇ ਭਰਾ ਦੀ ਮੌਤ ਦਾ ਬਦਲਾ ਲਿਆ ਹੈ, ਹਾਲੇ ਤਾਂ ਸ਼ੁਰੂਆਤ ਹੈ। ਅਰਸ਼ ਨੇ ਇਹ ਪੋਸਟ ਗੈਂਗਸਟਰ ਜੈਪਾਲ ਜੱਸੀ ਨਾਲ ਟੈਗ ਕੀਤੀ ਹੈ। ਮ੍ਰਿਤਕ ਪਰਮਜੀਤ ਦੇ ਪਰਿਵਾਰਿਕ ਮੈਬਰਾਂ ਨੇ ਕਿਹਾ ਕਿ ਪਹਿਲਾਂ ਕਈ ਵਾਰ ਪਰਮਜੀਤ ਸਿੰਘ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਮਿਲੀਆਂ ਸੀ ਪਰ ਉਸ ਨੇ ਕਦੇ ਇਸ ਨੂੰ ਗੰਭੀਰ ਨਹੀਂ ਲਿਆ । ਹੁਣ ਤਾਂ ਹਮਲਾਵਰਾਂ ਨੇ ਘਰ 'ਚ ਦਾਖ਼ਲ ਹੋ ਕੇ ਗੋਲੀਆਂ ਮਾਰ ਦਿੱਤੀਆਂ ਹਨ। ਇਸ ਵਾਰਦਾਤ ਨਾਲ ਪੂਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।