ਨਹਿਰ ‘ਚ ਰੁੜ੍ਹਦੀ ਦੇਖ ਮਹਿਲਾ ਨੂੰ ਬਚਾਉਣ ਦੇ ਚੱਕਰ ਵਿੱਚ ਨੌਜਵਾਨ ਨਾਲ ਵਾਪਰਿਆ ਇਹ ਭਾਣਾ….

by Rimpi Sharma

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਰੂਪਨਗਰ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਸਰਹਿੰਦ ਨਹਿਰ 'ਚ ਬਜ਼ੁਰਗ ਮਹਿਲਾ ਨੂੰ ਰੁੜ੍ਹਦੀ ਦੇਖ ਬਚਾਉਣ ਗਏ ਨੌਜਵਾਨ ਦੀ ਡੁੱਬਣ ਨਾਲ ਮੌਤ ਹੋ ਗਈ। ਦੱਸਿਆ ਜਾ ਰਿਹਾ ਬੀਤੀ ਦਿਨੀਂ ਇੱਕ ਬਜ਼ੁਰਗ ਮਹਿਲਾ ਨਹਿਰ 'ਚ ਰੁੜ੍ਹੀ ਆ ਰਹੀ ਸੀ ਤੇ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਜੋ ਕਿ ਰਵਿਦਾਸ ਧਰਮਸ਼ਾਲਾ ਦੇ ਕੋਲ ਨਹਿਰ 'ਤੇ ਜਾ ਰਿਹਾ ਸੀ। ਉਸ ਦੀ ਨਜ਼ਰ ਅਚਾਨਕ ਰੁੜ੍ਹੀ ਮਹਿਲਾ 'ਤੇ ਪੈ ਗਈ। ਜਿਸ ਤੋਂ ਬਾਅਦ ਮੋਟਰਸਾਈਕਲ ਸਵਾਰ ਨੌਜਵਾਨ ਅਭਿਸ਼ੇਕ ਨੇ ਮਹਿਲਾ ਨੂੰ ਬਚਾਉਣ ਲਈ ਆਪਣਾ ਮੋਟਰਸਾਈਕਲ ਖੜ੍ਹਾ ਕਰਕੇ ਨਹਿਰ 'ਚ ਉਤਰ ਗਿਆ ਤੇ ਮਹਿਲਾ ਨੂੰ ਬਚਾਉਣ ਲਈ ਕਾਫੀ ਮੁਸ਼ਕਲ ਦਾ ਸਾਹਮਣਾ ਕੀਤੇ ਪਰ ਮਹਿਲਾ ਦਾ ਹੱਥ ਖਿਸਕਣ ਕਾਰਨ ਮਹਿਲਾ ਅੱਗੇ ਰੁੜ੍ਹ ਗਈ ਤੇ ਅਭਿਸ਼ੇਕ ਸਰਹਿੰਦ ਨਹਿਰ 'ਚ ਰੁੜ੍ਹ ਗਿਆ। ਸੂਚਨਾ ਮਿਲਦੇ ਹੀ ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦੀ ਟੀਮ ਨੇ ਮਹਿਲਾ ਨੂੰ ਨਹਿਰ 'ਚੋ ਕੱਢ ਲਿਆ, ਜਿਸ ਦੀ ਮੌਤ ਹੋ ਚੁੱਕੀ ਹੈ ਪਰ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਹੈ ।