ਪਿਕਨਿਕ ਮਨਾਉਣ ਜਾ ਰਹੇ ਪੁੱਤ ਨਾਲ ਪਿਤਾ ਸਾਹਮਣੇ ਵਾਪਰਿਆ ਇਹ ਭਾਣਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਹਰਿਆਣਾ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਪਿੰਡ ਰਕਸੇਦਾ ਵਿਖੇ ਬੀਤੀ ਸ਼ਾਮ ਪਿਕਨਿਕ ਮਨਾਉਣ ਗਏ ਪਿਓ - ਪੁੱਤ ਸੜਕ ਪਾਰ ਕਰ ਰਹੇ ਸਨ ਪਰ ਇਸ ਦੌਰਾਨ ਤੇਜ਼ ਰਫ਼ਤਾਰ ਪਿਕਅੱਪ ਗੱਡੀ ਨੇ 6ਵੀਂ ਜਮਾਤ ਦੇ ਵਿਦਿਆਰਥੀ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਬੱਚਾ ਜ਼ਮੀਨ 'ਤੇ ਡਿੱਗ ਗਿਆ ਤੇ ਪਿਕਅੱਪ ਗੱਡੀ ਉਸ ਦੇ ਮੂੰਹ ਤੇ ਚੜ੍ਹ ਗਈ। ਦੱਸਿਆ ਜਾ ਰਿਹਾ ਹਾਦਸੇ ਤੋਂ ਬਾਅਦ ਦੋਸ਼ੀ ਮੌਕੇ 'ਤੇ ਫਰਾਰ ਹੋ ਗਿਆ ।ਇਸ ਹਾਦਸੇ ਵਿੱਚ 11 ਸਾਲਾ ਬੱਚੇ ਦੀ ਦਰਦਨਾਕ ਮੌਤ ਹੋ ਗਈ।

ਸੂਚਨਾ ਮਿਲਦੇ ਹੀ ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ । ਪੁਲਿਸ ਨੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਪਿਕਅੱਪ ਗੱਡੀ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸ਼ਿਕਾਇਤਕਰਤਾ ਰਾਜੇਸ਼ ਕੁਮਾਰ ਨੇ ਕਿਹਾ ਕਿ ਉਹ ਪਿੰਡ ਰਕਸੇਦਾ ਦਾ ਰਹਿਣ ਵਾਲਾ ਹੈ, ਉਹ ਖੇਤੀਬਾੜੀ ਦਾ ਕੰਮ ਕਰਦਾ ਹੈ ਤੇ ਉਸ ਦੇ 3 ਬੱਚੇ ਹੈ। ਬੀਤੀ ਸ਼ਾਮ ਉਹ ਆਪਣੇ ਮੁੰਡੇ ਊਦੈ ਨਾਲ ਪੈਦਲ ਹੀ ਸੜਕ ਪਾਰ ਕਰ ਰਿਹਾ ਸੀ ।ਇਸ ਦੌਰਾਨ ਪਿੱਛੇ ਤੋਂ ਇੱਕ ਤੇਜ਼ ਰਫ਼ਤਾਰ ਪਿਕਅੱਪ ਗੱਡੀ ਨੇ ਉਸ ਨੂੰ ਟੱਕਰ ਮਾਰ ਦਿੱਤੀ ।ਫਿਲਹਾਲ ਦੋਸ਼ੀ ਦੀ ਭਾਲ ਲਈ ਪੁਲਿਸ ਵੱਲੋ ਛਾਪੇਮਾਰੀ ਕੀਤੀ ਜਾ ਰਹੀ ਹੈ ।