ਘੁੰਮਣ ਆਏ ਪਰਿਵਾਰ ਨਾਲ ਵਾਪਰਿਆ ਇਹ ਭਾਣਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਹਰਿਆਣਾ ਦੇ ਕਰਨੈਲ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਯਮੁਨਾ ਨਦੀ 'ਚ 2 ਬੱਚੇ ਡੁੱਬ ਗਏ ।ਦੱਸਿਆ ਜਾ ਰਿਹਾ ਦੋਵੇ ਸਕੇ ਭਰਾ ਸਨ। ਕਰਨੈਲ ਦੇ ਤਰਾਵੜੀ ਦਾ ਰਹਿਣ ਵਾਲਾ ਪਰਿਵਾਰ ਇੱਥੇ ਘੁੰਮਣ ਲਈ ਆਇਆ ਸੀ। ਇਸ ਦੌਰਾਨ ਮੰਗਲੋਰਾ ਪੁੱਲ ਦੇ ਥੱਲੇ ਯਮੁਨਾ ਨਦੀ 'ਚ ਦੋਵੇ ਮੁੰਡੇ ਨਹਾਉਣ ਲਈ ਚਲੇ ਗਏ । ਨਦੀ ਦੀ ਡੂੰਘਾਈ ਜ਼ਿਆਦਾ ਹੋਣ ਕਾਰਨ ਦੇਖਦੇ ਹੀ ਦੇਖਦੇ ਦੋਵੇ ਨਦੀ 'ਚ ਡੁੱਬ ਗਏ। ਪਰਿਵਾਰਿਕ ਮੈਬਰਾਂ ਵਲੋਂ ਦੋਵਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਕੁਝ ਨਹੀ ਕਰ ਸਕੇ। ਮਾਪਿਆਂ ਦੀ ਅੱਖਾਂ ਸਾਹਮਣੇ ਹੀ ਦੋਵੇ ਭਰਾ ਨਦੀ 'ਚ ਡੁੱਬ ਗਏ । ਜਾਣਕਾਰੀ ਅਨੁਸਾਰ ਵੱਡਾ ਭਰਾ ਸਾਗਰ ਜੋ ਕਿ IIT ਮਦਰਾਸ ਵਿੱਚ ਹੋਇਆ ਸੀ । ਉਹ ਛੁੱਟੀ ਹੋਣ ਕਾਰਨ ਘਰ ਆਇਆ ਸੀ। ਛੋਟਾ ਭਰਾ ਸੁਸ਼ਾਂਤ 10ਵੀ ਜਮਾਤ ਦੀ ਪੜ੍ਹਾਈ ਕਰਦਾ ਸੀ ਪਰ ਦੋਵੇ ਸਕੇ ਭਰਾ ਹਾਦਸੇ ਦਾ ਸ਼ਿਕਾਰ ਹੋ ਗਏ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਦੋਵੇ ਬਾਰੇ ਪਤਾ ਕਰਨ ਦੀ ਕਾਫੀ ਕੋਸ਼ਿਸ਼ ਕੀਤੀ ਪਰ ਦੋਵਾਂ ਦਾ ਕੁਝ ਪਤਾ ਨਹੀਂ ਲੱਗਾ ।