ਘਰ ਦੇ ਵਿਹੜੇ ‘ਚ ਬੈਠੀ ਬਜ਼ੁਰਗ ਬੇਬੇ ਨਾਲ ਮੁੰਡਾ ਕਰ ਗਿਆ ਇਹ ਕਾਰਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ 'ਚ ਲੁੱਟ- ਖੋਹ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਤਾਜ਼ਾ ਮਾਮਲਾ ਹੁਣ ਲੁਧਿਆਣਾ ਤੋਂ ਸਾਹਮਣੇ ਆਇਆ ਹੈ, ਜਿਥੇ ਇਕ ਨੌਜਵਾਨ ਘਰ ਦੇ ਵਿਹੜੇ 'ਚ ਬੈਠੀ ਬਜ਼ੁਰਗ ਬੇਬੇ ਦੇ ਪੈਰੀ ਹੱਥ ਲਾਉਣ ਦੇ ਬਹਾਨੇ ਕੰਨਾਂ ਦੀਆਂ ਵਾਲਿਆਂ ਖੋਹ ਕੇ ਫਰਾਰ ਹੋ ਗਿਆ। ਦੱਸਿਆ ਜਾ ਰਿਹਾ ਪੀੜਤ ਬੇਬੇ ਦੀ ਉਮਰ 70 ਸਾਲ ਤੋਂ ਵੱਧ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਹ ਸਾਰੀ ਵਾਰਦਾਤ CCTV 'ਚ ਕੈਦ ਹੋ ਗਈ । ਪੁਲਿਸ ਅਧਿਕਾਰੀ ਨੇ ਕਿਹਾ CCTV ਦੇ ਆਧਾਰ 'ਤੇ ਦੋਸ਼ੀ ਨੂੰ ਜਲਦ ਕਾਬੂ ਕੀਤਾ ਜਾਵੇਗਾ। ਪੀੜਤ ਬੇਬੇ ਨੇ ਦੱਸਿਆ ਕਿ ਉਸ ਨੇ ਕੰਨਾਂ 'ਚ ਸੋਨੇ ਦੀਆਂ ਵਾਲਿਆਂ ਪਾਈਆਂ ਹੋਇਆ ਸੀ। ਅਚਾਨਕ ਇੱਕ ਨੌਜਵਾਨ ਆਇਆ ਤੇ ਵਾਲਿਆਂ ਖੋਹ ਕੇ ਫਰਾਰ ਹੋ ਗਿਆ ।