ਖੇਡ ਮੈਦਾਨ ‘ਚ ਮੁਟਿਆਰ ਨੇ ਕਿਸਾਨਾਂ ਬਾਰੇ ਕੋਹਲੀ ਨੂੰ ਕਿਹਾ ਇਹ ਗੱਲ

by simranofficial

ਐਨ .ਆਰ .ਆਈ ਮੀਡਿਆ : ਕਿਸਾਨਾਂ ਦਾ ਖੇਤੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਜਾਰੀ ਹੈ। ਦਿੱਲੀ ਦੀਆਂ ਸਰਹੱਦਾਂ 'ਤੇ ਡਟੇ ਕਿਸਾਨਾਂ ਦੇ ਪ੍ਰਦਰਸ਼ਨ ਦਾ ਅੱਜ 13ਵਾਂ ਦਿਨ ਹੈ। ਭਾਰਤ ਵਿਚ ਸ਼ੁਰੂ ਹੋਇਆ ਕਿਸਾਨ ਪ੍ਰਦਰਸ਼ਨ ਹੁਣ ਪੂਰੀ ਦੁਨੀਆ ਵਿਚ ਪਹੁੰਚ ਗਿਆ ਹੈ। ਕਈ ਸਿਆਸੀ ਦਲਾਂ, ਫਿਲਮੀ ਹਸਤੀਆਂ, ਕਲਾਕਾਰਾਂ ਨੇ ਵੀ ਇਸ ਵਿਰੋਧ ਪ੍ਰਦਰਸ਼ਨ ਦੀ ਹਮਾਇਤ ਕੀਤੀ ਹੈ ਅਤੇ ਹੁਣ ਕਈ ਦੇਸ਼ਾਂ ਵਿਚ ਪਰਵਾਸੀ ਭਾਰਤੀ ਵੀ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ ਪਰ ਮੌਜੂਦਾ ਭਾਰਤੀ ਕ੍ਰਿਕਟ ਟੀਮ ਦੇ ਕਿਸੇ ਵੀ ਖਿਡਾਰੀ ਨੇ ਅਜੇ ਤੱਕ ਕਿਸਾਨਾਂ ਦੀ ਕੋਈ ਹਿਮਾਇਤ ਨਹੀਂ ਕੀਤੀ ਹੈ।

ਹਾਲ ਹੀ ਵਿਚ ਆਸਟਰੇਲੀਆ ਦੌਰੇ 'ਤੇ ਗਈ ਭਾਰਤੀ ਟੀਮ ਨਾਲ ਇਕ ਘਟਨਾ ਵਾਪਰੀ। ਦਰਅਸਲ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਕਾਫ਼ੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿਚ ਇਕ ਕੁੜੀ ਕ੍ਰਿਕਟ ਦੇ ਮੈਦਾਨ ਵਿਚ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਕਿਸਾਨਾਂ ਦਾ ਸਮਰਥਨ ਕਰਨ ਲਈ ਕਹਿ ਰਹੀ ਹੈ। ਵਾਇਰਲ ਵੀਡੀਓ ਵਿਚ ਕੁੜੀ ਕਹਿ ਰਹੀ ਹੈ, 'ਵਿਰਾਟ ਕਿਸਾਨਾਂ ਦੇ ਹੱਕ ਲਈ ਖੜੇ ਹੋਵੋ।' ਇਸ ਦੇ ਨਾਲ ਹੀ ਉਹ 'ਕਿਸਾਨ ਏਕਤਾ ਜ਼ਿੰਦਾਬਾਦ' ਦਾ ਨਾਅਰਾ ਵੀ ਲਗਾਉਂਦੀ ਹੈ। ਇਸ ਕੁੜੀ ਨੇ ਕੋਹਲੀ ਅਤੇ ਹੋਰ ਖਿਡਾਰੀਆਂ ਦਾ ਧਿਆਨ ਆਪਣੇ ਖਿੱਚ ਲਿਆ ਪਰ ਅਫ਼ਸੋਸ ਦੀ ਗੱਲ ਹੈ ਕਿ ਕਿਸੇ ਨੇ ਵੀ ਕੋਈ ਜਵਾਬ ਨਹੀਂ ਦਿੱਤਾ