ਇਸ ਸ਼ਖਸ ਨੇ ‘ਹਿਟਲਰ’ ਨਾਲ ਕੀਤੀ PM ਟਰੂਡੋ ਦੀ ਤੁਲਨਾ, ਛਿੜਿਆ ਨਵਾਂ ਵਿਵਾਦ

by jaskamal

ਨਿਊਜ਼ ਡੈਸਕ (ਜਸਕਮਲ) : ਓਟਾਵਾ ਦੇ ਟਰੱਕ ਚਾਲਕਾਂ ਦੇ ਪ੍ਰਦਰਸ਼ਨ ਦਾ ਸਮਰਥਨ ਕਰ ਰਹੇ "ਐਲਨ ਮਸਕ" ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਤੁਲਨਾ ਜਰਮਨ ਤਾਨਾਸ਼ਾਹ ਏਡੋਲਫ ਹਿਟਲਰ ਕੀਤੀ ਹੈ, ਜਿਸ ਨਾਲ ਵਿਵਾਦ ਪੈਦਾ ਹੋ ਗਿਆ ਹੈ। ਐਲਨ ਮਸਕ ਨੇ ਟਵਿੱਟਰ 'ਤੇ ਇਕ ਮੀਮ ਸ਼ੇਅਰ ਕੀਤਾ ਅਤੇ ਟਰੂਡੋ ਦੀ ਤੁਲਨਾ ਜ਼ਾਲਮ ਤਾਨਾਸ਼ਾਹ ਹਿਟਲਰ ਨਾਲ ਕੀਤੀ। ਇਸ ਟਵੀਟ 'ਤੇ ਸੋਸ਼ਲ ਮੀਡੀਆ 'ਚ ਬਖੇੜਾ ਖੜ੍ਹਾ ਹੋ ਗਿਆ ਤੇ ਐਲਨ ਮਸਕ ਨੇ ਬਾਅਦ ਵਿਚ ਉਸ ਨੂੰ ਡਿਲੀਟ ਕਰ ਦਿੱਤਾ।

ਇਸ ਟਵੀਟ 'ਚ ਐਲਨ ਮਸਕ ਕਾਇਨ ਡੈਸਕ ਦੇ ਉਸ ਟਵੀਟ 'ਤੇ ਜਵਾਬ ਦੇ ਰਹੇ ਸਨ, ਜਿਸ ਵਿਚ ਕਿਹਾ ਗਿਆ ਸੀ ਕਿ ਕੈਨੇਡਾ ਦੀ ਸਰਕਾਰ ਉਨ੍ਹਾਂ ਕ੍ਰਿਪਟੋ ਟ੍ਰਾਂਜ਼ੈਕਸ਼ਨ 'ਤੇ ਕਾਰਵਾਈ ਕਰ ਰਹੀ ਹੈ, ਜਿਸ ਜ਼ਰੀਏ ਕੈਨੇਡਾ ਦੇ ਟਰੱਕ ਡਰਾਈਵਰਾਂ ਦੀ ਮਦਦ ਕੀਤੀ ਜਾ ਰਹੀ ਸੀ। ਇਸ ਟਵੀਟ ਦੇ ਜਵਾਬ 'ਚ ਐਲਨ ਮਸਕ ਨੇ ਹਿਟਲਰ ਦਾ ਮੀਮ ਟਵੀਟ ਕਰਦਿਆਂ ਲਿਖਿਆ ਕਿ ਮੇਰੀ ਤੁਲਨਾ ਜਸਟਿਨ ਟਰੂਡੋ ਨਾਲ ਕਰਨੀ ਬੰਦ ਕਰੋ। ਇਸ ਟਵੀਟ ਦੇ ਕਰੀਬ 12 ਘੰਟੇ ਬਾਅਦ ਐਲਨ ਮਸਕ ਨੇ ਲੋਕਾਂ ਦੀ ਸਖ਼ਤ ਪ੍ਰਤੀਕਿਰਿਆ ਦੇ ਬਾਅਦ ਉਸ ਨੂੰ ਡਿਲੀਟ ਕਰ ਦਿੱਤਾ।