ਇਸ ਗਰਮੀਆਂ ਓਨਟਾਰੀਓ ਵਿਚ ਜ਼ਿਆਦਾ ਮੱਛਰ ਹੋਣ ਦੀ ਚੇਤਾਵਨੀ

by

ਟੋਰਾਂਟੋ ,31 ਮਈ , ਰਣਜੀਤ ਕੌਰ ( NRI MEDIA )

ਟਰੇਂਟ ਯੂਨੀਵਰਸਿਟੀ ਦੇ ਕੀਟ ਵਿਗਿਆਨਕ ਡੇਵਿਡ ਬੇਰੇਸਫੋਰਡ ਨੇ ਕਿਹਾ ਕਿ ਇਹ ਮੱਛਰਾਂ ਦੇ ਸੀਜ਼ਨ ਦੀ ਸ਼ੁਰੂਆਤ ਹੈ ਅਤੇ ਬਹੁਤ ਜਲਦੀ ਬਹੁਤ ਬੁਰਾ ਹਾਲ ਹੋਣ ਵਾਲਾ ਹੈ। ,ਉਹਨਾਂ ਨੇ ਦਸਿਆ ਕਿ ਮੱਛਰਾਂ ਨੇ ਬਾਹਰ ਆਉਣਾ ਸ਼ੁਰੂ ਕਰ ਦਿੱਤਾ ਹੈ ਓਹ ਤਕਰੀਬਨ ਹਫਤਾ ਜਾਂ ਡੇਢ ਹਫਤਾ ਪਹਿਲਾਂ ਆਪਣੀ ਨੀਂਦ ਤੋ ਬਾਹਰ ਆ ਚੁੱਕੇ ਹਨ ਅਤੇ ਇਹ ਸਾਰੀਆਂ ਮਾਦਾ ਮੱਛਰ ਹਨ ਜੋਂ ਕਿ ਖੂਨ ਲੈਣ ਲਈ ਅਤੇ ਕੱਟਣ ਲਈ ਬਿਲਕੁਲ ਤਿਆਰ ਹਨ ਤਾਂ ਕਿ ਉਹ ਆਪਣੇ ਅੰਡੇ ਦੇ ਸਕਣ, ਜੂਨ ਦਾ ਮਹੀਨਾ ਪੂਰਾ ਬਹੁਤ ਬੁਰਾ ਨਿਕਲਣ ਵਾਲਾ ਹੈ।


ਬੇਰੇਸਫੋਰਡ ਨੇ ਅੱਗੇ ਦਸਿਆ ਕਿ ਮੱਛਰ ਬਦਬੂਦਾਰ ਅਤੇ ਗੰਦੇ ਪਾਣੀ ਵਿਚ ਆਪਣੇ ਆਂਡੇ ਦਿੰਦੇ ਹਨ ਅਤੇ ਇਸ ਬਸੰਤ ਭਾਰੀ ਵਰਖਾ ਕਾਰਨ ਓਹਨਾ ਨੂੰ ਆਂਡੇ ਦੇਣ ਲਈ ਬਹੁਤ ਸਾਰੀਆ ਜਗਾਵਾਂ ਮਿਲ ਜਾਣਗੀਆਂ , ਉਹਨਾਂ ਕਿਹਾ ਕਿ ਇਹ ਜਾਣਦੇ ਹਨ ਕਿ ਉਥੇ ਨਦੀਆਂ,ਤਲਾਬ ਅਤੇ ਝੀਲਾ ਹਨ ਪਰ ਇਹਨਾਂ ਨੂੰ ਸਿਰਫ ਪਾਣੀ ਦਾ ਪੂਲ ਚਾਹੀਦਾ ਹੁੰਦਾ ਹੈ ਅਤੇ ਇਹ ਸਾਰੇ ਕਿਨਾਰੇ ਇਹਨਾਂ ਕੋਲ ਉੱਥੇ ਮੌਜੂਦ ਹੋਣਗੇ।

ਪੀਟਰਬਰੋ ਦੇ ਜਨਤਕ ਸਿਹਤ ਵਿਭਾਗ ਨੇ ਦਸਿਆ ਕਿ ਜਿਆਦਾ ਮੱਛਰ ਮਤਲਬ  ਵੈਸਟ ਨਾਇਲ ਵਾਇਰਸ ਦਾ ਖਤਰਾ ਵੀ ਜਿਆਦਾ ਹੋਵੇਗਾ।ਸਿਹਤ ਅਧਿਕਾਰੀਆਂ ਨੇ ਲੋਕਾਂ ਨੂੰ ਓਹਨਾ ਦੇ ਸਮਾਨ ਜਿਵੇਂ ਕਿ ਠੇਲੇ,ਗਮਲੇ, ਟਾਇਰ,ਖਿਡੌਣੇ ਅਤੇ ਨਹਾਉਣ ਵਾਲੇ ਪੂਲ ਨੂੰ ਖਾਲੀ ਜਾਂ ਰੋਜ਼ ਪਾਣੀ ਨੂੰ ਬਦਲਣ ਦੀ ਸਲਾਹ ਦਿੱਤੀ।ਨਾਲ ਹੀ ਸਿਹਤ ਇੰਸਪੈਕਟਰ ਵਾਂਡਾਂ ਟੋਨਸ ਨੇ ਕਿਹਾ ਕਿ ਬਾਹਰ ਜਾਣ ਤੋ ਪਹਿਲਾ ਪੂਰੀਆ ਬਾਂਹਾਂ ਦੇ ਕਪੜੇ ਲੰਬੀਆ ਪੈਂਟਾ ਅਤੇ ਕੀੜੇ ਮਕੌੜਿਆਂ ਲਈ ਸਪਰੇ ਇਸਤੇਮਾਲ ਕਰਨ ਦੀ ਸਲਾਹ ਦਿੱਤੀ।

ਉਹਨਾਂ ਦਸਿਆ ਕਿ ਇਸ ਇਲਾਕੇ ਵਿਚ ਪਿਛਲੇ ਦੋ ਸਾਲਾਂ ਵਿਚ ਵੈਸਟ ਨਾਇਲ ਵਾਇਰਸ ਦੇ ਕੁਝ ਮਨੁੱਖੀ ਕੇਸ ਸਾਹਮਣੇ ਆਏ ਸਨ ਪਰ ਪਿਛਲੇ ਸਾਲ ਪੀਟਰਬਰੋ ਇਲਾਕੇ ਵਿਚ ਟੈਸਟ ਕੀਤੇ ਗਏ 5000 ਮੱਛਰਾਂ ਵਿਚੋਂ ਕਿਸੇ ਵਿਚ ਵੀ ਵਾਇਰਸ ਨਹੀਂ ਸੀ।