ਜਿਨ੍ਹਾਂ ਨੂੰ ਮੇਰੇ ਫੈਸਲੇ ਮਨਜ਼ੂਰ ਨਹੀਂ ਹਨ, ਉਹ ਕੇਂਦਰ ਦੀ ਡੈਪੂਟੇਸ਼ਨ ‘ਤੇ ਚੱਲੇ ਜਾਣ : ਕੈਪਟਨ

by mediateam

ਚੰਡੀਗੜ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ਼ਨਿਚਰਵਾਰ ਨੂੰ ਸੂਬੇ ਦੇ ਪੁਲਿਸ ਅਫ਼ਸਰਾਂ ਤੋਂ ਨਰਾਜ਼ ਹੋ ਗਏ।ਕੈਪਟਨ ਦੇ ਤੇਵਰ ਤਿੱਖੇ ਹੋ ਗਏ ਹਨ। ਉਨ੍ਹਾਂ ਇੱਥੋਂ ਤਕ ਕਿਹਾ ਦਿੱਤਾ ਕਿ ਜਿਨ੍ਹਾਂ ਨੂੰ ਮੇਰੇ ਫੈਸਲੇ ਮਨਜ਼ੂਰ ਨਹੀਂ ਹਨ, ਉਹ ਕੇਂਦਰ ਦੀ ਡੈਪੂਟੇਸ਼ਨ 'ਤੇ ਚੱਲੇ ਜਾਣ। ਉਹ ਹਰਪ੍ਰੀਤ ਸਿੰਘ ਸਿੱਧੂ ਨੂੰ ਸਪੈਸ਼ਲ ਟਾਸਕ ਫੋਰਸ ਦਾ ਦੁਬਾਰਾ ਮੁਖੀ ਨਿਯੁਕਤ ਕੀਤੇ ਜਾਣ 'ਤੇ ਪੁਲਿਸ ਅਧਿਕਾਰੀਆਂ 'ਚ ਨਾਖੁਸ਼ੀ ਤੋਂ ਨਰਾਜ਼ ਹਨ।ਕੈਪਟਨ ਅਮਰਿੰਦਰ ਸਿੰਘ ਨੇ ਪੁਲਿਸ ਅਧਿਕਾਰੀਆਂ ਨੂੰ ਦੋ ਟੁੱਕ ਕਿਹਾ, 'ਜੇ ਉਹ ਉਨ੍ਹਾਂ ਦੇ ਫ਼ੈਸਲੇ ਨਾਲ ਸਹਿਮਤ ਨਹੀਂ ਹਨ ਤਾਂ ਪ੍ਰਦੇਸ਼ ਨੂੰ ਛੱਡ ਕੇ ਕੇਂਦਰ 'ਚ ਡੈਪੂਟੇਸ਼ਨ 'ਤੇ ਜਾ ਸਕਦੇ ਹਨ।' 

ਮੁੱਖ ਮੰਤਰੀ ਨੇ ਕਿਹਾ ਕਿ ਪੁਲਿਸ ਫੋਰਸ 'ਚ ਕਿਸੇ ਵੀ ਤਰ੍ਹਾਂ ਦੀ ਅਨੁਸ਼ਾਸਨਹੀਣਤਾ ਬਰਦਾਸ਼ਤ ਨਹੀਂ ਕਰਨਗੇ।ਹਰਪ੍ਰੀਤ ਸਿੰਘ ਸਿੱਧੂ ਦੀ ਐੱਸਟੀਐੱਫ ਮੁਖੀ ਵਜੋਂ ਦੁਬਾਰਾ ਨਿਯੁਕਤੀ ਬਾਰੇ ਕਈ ਪੁਲਿਸ ਮੁਲਾਜ਼ਮਾਂ 'ਚ ਨਰਾਜ਼ਗੀ ਚੱਲ ਰਹੀ ਸੀ। ਮੁੱਖ ਮੰਤਰੀ ਕੋਲ ਗ੍ਰਹਿ ਵਿਭਾਗ ਹੈ। ਅਮਰਿੰਦਰ ਨੇ ਕਿਹਾ ਕਿ ਕਿਹੜੇ ਅਫ਼ਸਰ ਨੂੰ ਕਿੱਥੇ ਲਗਾਉਣਾ ਹੈ, ਇਹ ਉਨ੍ਹਾਂ ਦਾ ਅਧਿਕਾਰ ਖੇਤਰ ਹੈ। ਜੇ ਕਿਸੇ ਨੂੰ ਉਨ੍ਹਾਂ ਦੇ ਆਦੇਸ਼ਾਂ 'ਤੇ ਪਰੇਸ਼ਾਨੀ ਹੈ ਤਾਂ ਉਹ ਅਧਿਕਾਰੀ ਕੇਂਦਰ 'ਚ ਡੈਪੂਟੇਸ਼ਨ 'ਤੇ ਜਾ ਸਕਦਾ ਹੈ। ਮੁੱਖ ਮੰਤਰੀ ਨੇ ਸਾਫ਼ ਕਿਹਾ ਕਿ ਉਹ ਆਪਣੇ ਫੈਸਲੇ ਨੂੰ ਨਹੀਂ ਬਦਲਣਗੇ।ਗੌਰਤਲਬ ਹੈ ਕਿ ਪੰਜਾਬ ਸਰਕਾਰ ਨੇ ਏਡੀਜੀਪੀ ਹਰਪ੍ਰੀਤ ਸਿੰਘ ਸਿੱਧੂ ਨੂੰ ਦੋ ਦਿਨ ਪਹਿਲਾਂ ਮੁੜ ਐੱਸਟੀਐੱਫ ਦਾ ਚੀਫ ਬਣਾਇਆ ਗਿਆ ਸੀ। 

ਇਹ ਕਦਮ ਸੂਬੇ 'ਚ ਨਸ਼ੇ ਦੀ ਤਸਕਰੀ ਦੀ ਵਿਕਰੀ ਵਧਣ ਤੋਂ ਬਾਅਦ ਚੁੱਕਿਆ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਨਸ਼ੇ ਨੂੰ ਸੂਬੇ ਤੋਂ ਖ਼ਤਮ ਕਰਨਾ ਉਨ੍ਹਾਂ ਦੀ ਤਰਜੀਹ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਰਾਸ਼ਟਰੀ ਡੱਰਗ ਪਾਲਿਸੀ ਵੀ ਬਣਾਉਣ ਲਈ ਕਿਹਾ ਹੋਇਆ ਹੈ।

More News

NRI Post
..
NRI Post
..
NRI Post
..