ਕੈਨੇਡਾ : ਸਰੀ ਵਿੱਚ ਕੱਢੇ ਨਗਰ ਕੀਰਤਨ ਵਿੱਚ ਨਤਮਸਤਕ ਹੋਏ ਹਜ਼ਾਰਾਂ ਲੋਕ, ਵੇਖੋ ਵੀਡੀਓ

by mediateam

ਸਰੀ (ਵਿਕਰਮ ਸਹਿਜਪਾਲ) : ਕੈਨੇਡਾ ਦੇ ਸਰੀ ਸ਼ਹਿਰ ਵਿੱਚ ਸਨਿੱਚਰਵਾਰ ਨੂੰ ਇੰਝ ਜਾਪ ਰਿਹਾ ਸੀ ਜਿਵੇਂ ਸਾਰਾ ਪੰਜਾਬ ਹੀ ਆ ਗਿਆ ਹੋਵੇ। ਮੌਕਾ ਸੀ ਸਰੀ ਵਿੱਚ ਵਿਸਾਖੀ ਦੇ ਮੱਦੇਨਜ਼ਰ ਕੱਢੇ ਨਗਰ ਕੀਰਤਨ ਦਾ ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਨਤਮਸਤਕ ਹੋਏ। 


ਇਸ ਮੌਕੇ ਸਰੀ ਵਿੱਚ ਪੰਜਾਬੀ ਸਭਿਆਚਾਰ ਦਾ ਰੰਗ ਬਖ਼ੂਬੀ ਵੇਖਣ ਨੂੰ ਮਿਲਿਆ ਜਦੋਂ ਕੈਨੇਡਾ ਅਤੇ ਅਮਰੀਕਾ ਤੋਂ ਪਹੁੰਚੇ ਲੋਕ ਰਵਾਇਤੀ ਬਾਣੇ ਪਾ ਕੇ ਨਗਰ ਕੀਰਤਨ ਵਿੱਚ ਸ਼ਾਮਲ ਹੋਏ। ਇਸ ਤੋਂ ਇਲਾਵਾ ਇਸ ਨਗਰ ਕੀਰਤਨ ਵਿੱਚ ਕੈਨੇਡੀਅਨ ਮੂਲ ਦੇ ਲੋਕ ਵੀ ਵੱਡੀ ਗਿਣਤੀ ਵਿੱਚ ਵੇਖਣ ਨੂੰ ਮਿਲੇ ਜਿਨ੍ਹਾਂ ਵਿੱਚੋਂ ਕਈਆਂ ਨੇ ਸੌਂਕ ਨਾਲ ਸਿਰਾਂ ਤੇ ਦਸਤਾਰਾਂ ਵੀ ਸਜਾਈਆਂ ਹੋਈਆਂ ਸਨ। 


ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੈਨਕੂਵਰ ਵਿੱਚ ਵੀ ਵਿਸਾਖੀ ਮੌਕੇ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ ਸੀ ਜਿਸ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਸ਼ਾਮਲ ਹੋਏ ਸਨ।

More News

NRI Post
..
NRI Post
..
NRI Post
..