ਟੋਰਾਂਟੋ ਪੁਲਿਸ ਦੇ ਜਾਂਬਾਜ ਅਧਿਕਾਰੀ ਦੇ ਅੰਤਮ ਸੰਸਕਾਰ ਮੌਕੇ ਹਜ਼ਾਰਾਂ ਲੋਕਾਂ ਨੇ ਦਿੱਤੀ ਸ਼ਰਧਾਂਜਲੀ

by vikramsehajpal

ਟੋਰਾਂਟੋ (ਦੇਵ ਇੰਦਰਜੀਤ)- ਸਿਟੀ ਹਾਲ ਨੇੜੇ ਇੱਕ ਗੱਡੀ ਵੱਲੋਂ ਜਾਣਬੁੱਝ ਕੇ ਟੱਕਰ ਮਾਰੇ ਜਾਣ ਕਾਰਨ ਡਿਊਟੀ ਤੇ ਮੌਜ਼ੂਦ ਟਰਾਂਟੋ ਪੁਲਿਸ ਦੇ ਇਕ ਜਾਂਬਾਜ ਅਧਿਕਾਰੀ ਜੈਫ਼ਰੀ ਨੋਰਥਰੋਪ ਦੀ ਮੌਤ ਹੋ ਗਈ ਸੀ।

ਮਿਲੀ ਜਾਣਕਾਰੀ ਮੁਤਾਬਕ ਸੋਮਵਾਰ ਨੂੰ ਦੇਸ਼ ਭਰ ਦੇ ਹਜ਼ਾਰਾਂ ਪੁਲਿਸ ਅਧਿਕਾਰੀਆਂ ਅਤੇ ਲੋਕਾਂ ਨੇ ਡਾਊਨਟਾਊਨ ਟੋਰੰਟੋ ਵਿਚ ਬੀਐਮਓ ਫੀਲਡ ਸਟੇਡੀਅਮ 'ਚ ਮ੍ਰਿਤਕ ਅਧਿਕਾਰੀ ਜੈਫ਼ਰੀ ਨੋਰਥਰੋਪ ਦੇ ਸੰਸਕਾਰ ਦੌਰਾਨ ਸ਼ਰਧਾਂਜਲੀ ਦਿੱਤੀ। ਇਸ ਦੌਰਾਨ ਸਟੇਡੀਅਮ 'ਚ ਟਰਾਂਟੋ ਪੁਲਿਸ ਵਲੋਂ ਮ੍ਰਿਤਕ ਅਧਿਕਾਰੀ ਨੂੰ ਜਿਥੇ ਸਲਾਮੀ ਦਿੱਤੀ ਗਈ ਓਥੇ ਹੀ ਘੋੜਿਆਂ ਤੇ ਸਵਾਰ ਹੋਕੇ ਮਾਰਚ ਪਾਸ ਵੀ ਕੀਤਾ ਗਿਆ। ਤੁਹਾਨੂੰ ਦਸ ਦੇਈਏ ਕਿ ਜੈਫਰੀ ਨੌਰਥਰਪ 52ਵੀਂ ਡਵੀਜ਼ਨ 'ਚ ਕਾਂਸਟੇਬਲ ਵਜੋਂ ਨੌਕਰੀ ਕਰਦਾ ਸੀ। ਮਿਲੀ ਜਾਣਕਾਰੀ ਮੁਤਾਬਕ ਸੂਬੇ ਦੇ ਡੱਗ ਫੋਰਡ ਡੱਗ ਫੋਰਡ, ਮੇਅਰ ਜਾਨ ਟੋਰੀ ਅਤੇ ਥਾਣਾ ਮੁਖੀ ਜੇਮਜ਼ ਰੇਮਰ ਨੇ ਵੀ ਮ੍ਰਿਤਕ ਅਧਿਕਾਰੀ ਨੋਰਥਰੋਪ ਨੂੰ ਸ਼ਰਧਾਂਜਲੀ ਭੇਟ ਕੀਤੀ।


ਤਹਿ ਦਸਣਾ ਜਰੂਰੀ ਹੈ ਕਿ ਮ੍ਰਿਤਕ ਜਾਂਬਾਜ ਅਧਿਕਾਰੀ ਨੋਰਥਰੋਪ ਆਪਣੇ ਪਿੱਛੇ ਪਤਨੀ ਅਤੇ 3 ਬੱਚਿਆਂ ਨੇ ਛੱਡ ਗਿਆ ਹੈ।

ਨੋਰਥਰੂਪ ਨੂੰ ਉਸਦੇ ਪਤਨੀ ਅਤੇ ਬੱਚਿਆਂ ਨੇ ਕਵਿਤਾ “We were so in sync with each other,” she said. “I am lost without you. However, I will remain strong with you still in my heart and by my side. I promise to protect and love our beautiful children fiercely with all my being. Goodbye, my love.” ਰਾਹੀਂ ਅੰਤਿਮ ਵਿਦਾਈ ਦਿੱਤੀ।

ਇਸ ਦੌਰਾਨ ਸਟੇਡੀਅਮ ਵਿਚ ਅੰਤਿਮ ਸੰਸਕਾਰ 'ਚ ਸ਼ਾਮਿਲ ਹਰ ਵਿਅਕਤੀ ਨੇ ਚਿਹਰੇ 'ਤੇ ਕਾਲੇ ਰੰਗ ਦਾ ਮਾਸਕ ਪਹਿਨਿਆ ਹੋਇਆ ਸੀ ਜਿਸ ਉੱਤੇ ਮ੍ਰਿਤਕ ਜਾਂਬਾਜ ਅਧਿਕਾਰੀ ਨੋਰਥਰੋਪ ਦਾ ਬੈਜ ਨੰਬਰ ਛਪਿਆ ਹੋਇਆ ਸੀ।