ਕਾਰ ਹਾਦਸੇ ‘ਚ MLA ਦੇ PA ਸਮੇਤ ਤਿੰਨ ਦੀ ਮੌਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਟਾਲਾ ਦੇ MLA ਅਮਨਸ਼ੇਰ ਸਿੰਘ ਕਲਸੀ ਦੇ ਪੀਏ ਉਪਦੇਸ਼ ਕੁਮਾਰਅਤੇ ਐਮਐਲਏ ਦੇ ਤਾਏ ਦਾ ਲੜਕਾ ਗੁਰਲੀਨ ਸਿੰਘ ਸਮੇਤ ਤਿੰਨ ਨੌਜਵਾਨਾਂ ਦੀ ਹੋਈ ਮੌਤ ਹੋ ਗਈ। ਗੱਡੀ 'ਚ ਸਵਾਰ ਐਮਐਲਏ ਸ਼ੈਰੀ ਕਲਸੀ ਦੇ ਛੋਟੇ ਭਰਾ ਅੰਮ੍ਰਿਤ ਕਲਸੀ ਤੇ ਉਸਦਾ ਦੋਸਤ ਮਾਨਵ ਮਹਿਤਾ ਗੰਭੀਰ ਜਖਮੀ ਹਨ । ਦੱਸਿਆ ਜਾ ਰਿਹਾ ਹੈ ਕਿ 5 ਨੌਜ਼ਵਾਨ ਪਾਰਟੀ ਤੋਂ ਬਟਾਲਾ ਵਾਪਿਸ ਆ ਰਹੇ ਸਨ ਕਿ ਰਸਤੇ 'ਚ ਗੱਡੀ ਦਾ ਟਾਇਰ ਫਟਣ ਨਾਲ ਗੱਡੀ ਬੇਕਾਬੂ ਹੋ ਗਈ ਹੈ।