ਭਵਿੱਖ ਸਵਾਰਨ ਕੈਨੇਡਾ ਗਏ ਤਿੰਨ ਪੰਜਾਬੀ ਨੌਜਵਾਨਾਂ ਦੀ ਸੜਕ ਹਾਦਸੇ ‘ਚ ਮੌਤ

by jaskamal

ਨਿਊਜ਼ ਡੈਸਕ : ਕੈਨੇਡਾ ਵਿਚ ਰੋਜ਼ੀ-ਰੋਟੀ ਲਈ ਤੇ ਆਪਣਾ ਭਵਿੱਖ ਸਵਾਰਨ ਲਈ ਪੰਜਾਬ ਤੋਂ ਗਏ ਤਿੰਨ ਨੌਜਵਾਨਾਂ ਦੀ ਮੌਤ ਹੋ ਜਾਣ ਦੀ ਖਬਰ ਹੈ। ਦਰਅਸਲ ਬੀਤੀ ਰਾਤ ਕੈਨੇਡਾ ਓਂਟਾਰੀਓ ਦੀ ਟਾਊਨਸ਼ਿਪ ਹਰਥਰ ਦੇ ਹਾਈਵੇਅ-6 ਨੇੜੇ ਅਰਥਰ ਦੇ ਵੈਲਿੰਗਟਨ ਰੋਡ 'ਤੇ ਵੈਨ ਅਤੇ ਟ੍ਰੇਲਰ ਦੀ ਸਿੱਧੀ ਟੱਕਰ ਹੋ ਗਈ। ਇਸ ਭਿਆਨਕ ਹਾਦਸੇ 'ਚ ਵੈਨ 'ਚ ਸਵਾਰ ਤਿੰਨ ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਦੀ ਪਛਾਣ ਗੁਰਿੰਦਰਪਾਲ ਲਿੱਧੜ, ਸੰਨੀ ਖੁਰਾਣਾ ਤੇ ਕਿਰਨਪ੍ਰੀਤ ਸਿੰਘ ਗਿੱਲ ਵਜੋਂ ਹੋਈ ਹੈ। ਇਸ ਹਾਦਸੇ ਚ ਟ੍ਰੇਲਰ ਦਾ ਡਰਾਈਵਰ ਵੀ ਸਖ਼ਤ ਫਟੜ ਹੋਇਆ ਹੈ, ਜਿਸ ਨੂੰ ਸਥਾਨਕ ਹਸਪਤਾਲ ਚ ਦਾਖਲ ਕਰਵਾਇਆ ਗਿਆ ਹੈ। ਇਸ ਹਾਦਸੇ ਵਿਚ ਦੋ ਪੰਜਾਬੀ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ ਅਤੇ ਇੱਕ ਨੇ ਹਸਪਤਾਲ ਵਿੱਚ ਜਾ ਕੇ ਦਮ ਤੋੜ ਦਿੱਤਾ ਸੀ।

ਮ੍ਰਿਤਕ ਦੇ ਰਿਸ਼ਤੇਦਾਰ ਸਾਦਿਕ ਦੇ ਸਰਪੰਚ ਸ਼ਿਵਰਾਜ ਸਿੰਘ ਢਿੱਲੋਂ ਤੇ ਰਾਜਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਪਿੰਡ ਸ਼ਿਮਰੇਵਾਲਾ ਦਾ ਨੌਜਵਾਨ ਸਾਲ 2019 'ਚ ਕੈਨੇਡਾ ਸਟੱਡੀ ਵੀਜ਼ੇ 'ਤੇ ਗਿਆ ਸੀ। ਬੀਤੀ ਰਾਤ ਉਹ ਕਾਰ 'ਚ ਸਵਾਰ 3 ਨੌਜਵਾਨ ਨਾਲ ਕੰਮ ਤੋਂ ਘਰ ਪਰਤ ਰਹੇ ਸਨ, ਜਦੋਂ ਸਾਹਮਣੇ ਆ ਰਹੇ ਟਰੱਕ ਨਾਲ ਟੱਕਰ ਹੋ ਗਈ।

More News

NRI Post
..
NRI Post
..
NRI Post
..