ਕੈਨੇਡਾ ਚ ਤਿੰਨ ਪੰਜਾਬੀ ਗ੍ਰਿਫ਼ਤਾਰ

by vikramsehajpal

ਬਰੈਂਪਟਨ (ਦੇਵ ਇੰਦਰਜੀਤ) :ਉਨਟਾਰੀਓ ਦੀ ਪੀਲ ਰੀਜਨਲ ਪੁਲਿਸ ਵਾਹਨ ਚੋਰੀ ਦੇ ਮਾਮਲੇ ਵਿਚ 3 ਪੰਜਾਬੀ ਕੀਤੇ ਗ੍ਰਿਫ਼ਤਾਰ,ਜਿਨ੍ਹਾਂ ਦੀ ਪਛਾਣ ਬਰੈਂਪਟਨ ਦਾ ਵਾਸੀ ਰੁਪਿੰਦਰ ਬਰਾੜ, ਬਰੈਂਪਟਨ ਦਾ ਹੀ ਵਾਸੀ ਜੈ ਦੀਪ ਸਿੰਘ ਅਤੇ ਮਿਸੀਸਾਗਾ ਦੇ ਵਾਸੀ ਗੁਰਦੀਪ ਸਿੰਘ ਵਜੋਂ ਹੋਈ। ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਬੀਤੀ 30 ਦਸੰਬਰ ਨੂੰ ਸ਼ਾਮ 5 ਵਜੇ ਪੁਲਿਸ ਨੂੰ ਇੱਕ ਵਿਅਕਤੀ ਨੇ ਫ਼ੋਨ ਕਰਕੇ ਜਾਣਕਾਰੀ ਦਿੱਤੀ ਸੀ ਕਿ ਉਸ 'ਤੇ ਤਿੰਨ ਵਿਅਕਤੀਆਂ ਨੇ ਹਮਲਾ ਕੀਤਾ ਅਤੇ ਉਸ ਦੀ ਕਾਰ ਲੈ ਕੇ ਫਰਾਰ ਹੋ ਗਏ। ਇਹ ਘਟਨਾ ਬਰੈਂਪਟਨ ਦੇ ਐਲਮਸਟੈਡ ਕੋਰਟ ਐਂਡ ਟਿੰਬਰਲੇਨ ਡਰਾਈਵਰ ਖੇਤਰ ਵਿੱਚ ਵਾਪਰੀ ਸੀ।


ਪੀੜਤ ਨੇ ਪੁਲਿਸ ਨੂੰ ਦੱਸਿਆ ਕਿ ਪਹਿਲਾਂ ਇੱਕ ਵਿਅਕਤੀ ਨੇ ਉਸ ਨੂੰ ਮੁੱਕਾ ਮਾਰਿਆ ਅਤੇ ਇਸ ਮਗਰੋਂ ਉਨ੍ਹਾਂ ਤਿੰਨਾਂ ਨੇ ਉਸ 'ਤੇ ਹਮਲਾ ਕਰ ਦਿੱਤਾ ਅਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਮਗਰੋਂ ਉਹ ਉਸ ਦੀ ਕਾਰ ਲੈ ਕੇ ਫਰਾਰ ਹੋਣ ਲੱਗੇ ਤਾਂ ਉਸ ਨੇ ਕਾਰ ਨੂੰ ਹੱਥ ਪਾ ਲਿਆ। ਇਸ ਦੌਰਾਨ ਉਹ 800 ਮੀਟਰ ਤੱਕ ਕਾਰ ਦੇ ਨਾਲ ਹੀ ਖਿਚਿਆ ਚਲਾ ਗਿਆ, ਜਦੋਂ ਉਸ ਦੀ ਪੇਸ਼ ਨਾ ਚੱਲੀ ਤਾਂ ਉਸ ਨੇ ਕਾਰ ਤੋਂ ਹੱਥ ਛੱਡ ਦਿੱਤਾ ਅਤੇ ਤਿੰਨੇ ਵਿਅਕਤੀ ਉਸ ਦੀ ਕਾਰ ਲੈ ਕੇ ਰਫ਼ੂ-ਚੱਕਰ ਹੋ ਗਏ। ਮੌਕੇ 'ਤੇ ਪੁੱਜੀ ਪੁਲਿਸ ਟੀਮ ਨੇ ਪੀੜਤ ਨੂੰ ਹਸਪਤਾਲ ਦਾਖ਼ਲ ਕਰਵਾਇਆ

More News

NRI Post
..
NRI Post
..
NRI Post
..