ਦਿੱਲੀ ਸਮੇਤ 3 ਸੂਬਿਆਂ ਨੇ ਪਟਾਕਿਆਂ ‘ਤੇ ਲਗਾਈ ਪੂਰੀ ਤਰ੍ਹਾਂ ਰੋਕ

by simranofficial

ਨਵੀਂ ਦਿੱਲੀ (ਐਨ .ਆਰ .ਆਈ ): ਦਿੱਲੀ ਸਮੇਤ ਕਈ ਸੂਬਿਆਂ ‘ਚ ਲਗਾਤਾਰ ਪ੍ਰਦੂਸ਼ਣ ਦਾ ਪੱਧਰ ਵੱਧ ਰਿਹਾ ਹੈ। ਅਜਿਹੇ ‘ਚ ਵੀਰਵਾਰ ਨੂੰ ਦਿੱਲੀ-ਐੱਨ.ਸੀ.ਆਰ. ਸਮੇਤ 18 ਸੂਬਿਆਂ ‘ਚ ਪਟਾਕੇ ਬੈਨ ਕਰਨ ਨੂੰ ਲੈ ਕੇ ਨੈਸ਼ਨਲ ਗਰੀਨ ਟ੍ਰਿਬਿਊਨਲ (ਐੱਨ.ਜੀ.ਟੀ.) ‘ਚ ਸੁਣਵਾਈ ਹੋਈ। ਐਨਸੀਆਰ ਅਤੇ ਦੇਸ਼ ਦੇ ਬਾਕੀ ਸੂਬਿਆਂ 'ਚ ਵਧਦੇ ਪ੍ਰਦੂਸ਼ਣ ਤੋਂ ਬਾਅਦ ਦਿੱਲੀ ਸਮੇਤ ਦੇਸ਼ ਦੇ ਤਿੰਨ ਸੂਬਿਆਂ ਨੇ ਪਟਾਕਿਆਂ 'ਤੇ ਪੂਰੀ ਤਰ੍ਹਾਂ ਬੈਨ ਲਾ ਦਿੱਤਾ ਹੈ। ਵਧਦੇ ਪ੍ਰਦੂਸ਼ਣ ਦੇ ਕਾਰਨ ਰਾਜਸਥਾਨ ਤੇ ਪੱਛਮੀ ਬੰਗਾਲ ਨੇ ਵੀ ਪੂਰੀ ਤਰ੍ਹਾਂ ਬੈਨ ਲਾ ਦਿੱਤਾ ਹੈ। ਦਿੱਲੀ 'ਚ ਵੀਰਵਾਰ ਹੋਈ ਰੀਵੀਊ ਮੀਟਿੰਗ 'ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਟਾਕਿਆਂ 'ਤੇ ਪਾਬੰਦੀ ਲਾਈ।ਤੁਹਾਨੂੰ ਐਥੇ ਇਹ ਵੀ ਦਸ ਦੇਈਏ ਕਿ ਪਟਾਕਿਆਂ 'ਤੇ ਪਾਬੰਦੀ 7 ਨਵੰਬਰ ਤੋਂ 30 ਨਵੰਬਰ ਤਕ ਲਾਗੂ ਰਹੇਗੀ।