ਸਫਲ ਚੱਕਾ ਜਾਮ ਤੋਂ ਬਾਅਦ ਟਿਕੈਤ ਦਾ ਸਰਕਾਰ ਨੂੰ ਸਿੱਧਾ ਜਵਾਬ

by vikramsehajpal

ਦਿੱਲੀ(ਦੇਵ ਇੰਦਰਜੀਤ): ਤਿੰਨ ਘੰਟੇ ਤੱਕ ਦਾ ਕਿਸਾਨ ਚੱਕਾ ਜਾਮ ਦੇਸ਼ ਭਰ ਵਿੱਚ ਸਫਲ ਅਤੇ ਸ਼ਾਂਤੀਪੂਰਨ ਰਿਹਾ ਹੈ। ਯੂਪੀ, ਉਤਰਾਖੰਡ ਅਤੇ ਦਿੱਲੀ ਨੂੰ ਇਸ ਤੋਂ ਵੱਖ ਰੱਖਿਆ ਗਿਆ ਸੀ। ਚੱਕਾ ਜਾਮ ਖਤਮ ਹੋਣ ਤੋਂ ਬਾਅਦ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਦੋ ਟੂਕ ਕਿਹਾ ਕਿ ਜਦੋਂ ਤੱਕ ਖੇਤੀਬਾੜੀ ਕਾਨੂੰਨਾਂ ਵਾਪਿਸ ਨਹੀਂ ਹੋਣਗੇ ਓਦੋਂ ਤੱਕ ਕਿਸਾਨ ਆਪਣੇ ਘਰਾਂ ਨੂੰ ਨਹੀਂ ਪਰਤਣਗੇ। ਟਿਕੈਤ ਨੇ ਕਿਹਾ ਕਿ ਕਿਸਾਨ ਸੰਗਠਨਾਂ 'ਤੇ ਕੇਂਦਰ ਨਾਲ ਗੱਲ ਕਰਨ ਦਾ ਕੋਈ ਦਬਾਅ ਨਹੀਂ ਹੈ।

ਜਿਕਯੋਗ ਹੈ ਕੀ ਦਿੱਲੀ-ਯੂਪੀ ਦੀ ਗਾਜ਼ੀਪੁਰ ਸਰਹੱਦ 'ਤੇ ਟਿਕੈਤ ਨੇ ਕਿਹਾ ਕਿ ਇਹ ਅੰਦੋਲਨ 2 ਅਕਤੂਬਰ ਤੱਕ ਚੱਲੇਗਾ ਅਤੇ ਉਦੋਂ ਤੱਕ ਕੇਂਦਰ ਸਰਕਾਰ ਕੋਲ ਇਨ੍ਹਾਂ ਕਾਨੂੰਨਾਂ ਨੂੰ ਵਾਪਿਸ ਲੈਣ ਦਾ ਸਮਾਂ ਹੈ। ਜੇ ਉਦੋਂ ਤੱਕ ਸਰਕਾਰ ਸਹਿਮਤ ਨਹੀਂ ਹੁੰਦੀ ਤਾਂ ਕਿਸਾਨ ਜੱਥੇਬੰਦੀਆਂ ਵਿਰੋਧ ਪ੍ਰਦਰਸ਼ਨ ਲਈ ਅਗਲੀ ਰਣਨੀਤੀ ਤਿਆਰ ਕਰਨਗੀਆਂ।