TikTok ਨੂੰ ਹੁਣ ਅਮਰੀਕਾ ‘ਚ ਬਾਜ਼ਾਰ ਖ਼ਤਮ ਹੋਣ ਦਾ ਡਰ

by mediateam

ਵਾਸ਼ਿੰਗਟਨ (ਐਨ.ਆਰ.ਆਈ. ਮੀਡਿਆ) : ਭਾਰਤ 'ਚ ਟਿੱਕ-ਟੌਕ 'ਤੇ ਪਾਬੰਦੀ ਲਗਾਏ ਜਾਣ ਨਾਲ ਕੰਪਨੀ ਦੇ ਹੱਥੋਂ ਭਾਵੇਂ ਵੱਡਾ ਕਾਰੋਬਾਰ ਨਿੱਕਲ ਗਿਆ ਹੈ ਪਰ ਇਹ ਅਮਰੀਕਾ 'ਚ ਆਪਣਾ ਕਾਰੋਬਾਰ ਗੁਆਉਣ ਨਾਲੋਂ ਜ਼ਿਆਦਾ ਨੁਕਸਾਨਦਾਇਕ ਨਹੀਂ ਹੈ। ਇਹ ਜਾਣਕਾਰੀ ਅਮਰੀਕੀ ਮਾਰਕੀਟ ਰਿਸਰਚ ਫ਼ਰਮ ਫ਼ਰੇਸਟਰ ਨੇ ਦਿੱਤੀ ਹੈ। ਦੱਸ ਦਈਏ ਕਿ ਕੰਪਨੀ ਦੇ ਸੀਨੀਅਰ ਵਿਸ਼ਲੇਸ਼ਕ ਜ਼ਿਯਾਓਫੇਂਗ ਵੈਂਗ ਦੇ ਅਨੁਸਾਰ, ਡਾਊਨਲੋਡ ਦੇ ਮਾਮਲੇ ਵਿੱਚ, ਯੂਐਸ ਭਾਰਤ ਤੋਂ ਬਾਅਦ ਟਿਕ-ਟੌਕ ਲਈ ਦੂਜਾ ਸਭ ਤੋਂ ਵੱਡਾ ਬਾਜ਼ਾਰ ਹੈ। ਭਾਰਤ 'ਚ ਇਸ ਦੇ ਤਕਰੀਬਨ 12 ਕਰੋੜ ਉਪਯੋਗਕਰਤਾ ਹਨ, ਜਦੋਂ ਕਿ ਅਮਰੀਕਾ ਵਿੱਚ ਇਸ ਦੇ ਉਪਭੋਗਤਾਵਾਂ ਦੀ ਗਿਣਤੀ ਲਗਭਗ 10 ਕਰੋੜ ਹੈ।

ਉਨ੍ਹਾਂ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ, 'ਪਰ ਅਮਰੀਕੀ ਬਾਜ਼ਾਰ ਆਮਦਨੀ ਦੇ ਮਾਮਲੇ ਵਿੱਚ ਕੰਪਨੀ ਦੇ ਲਈ ਭਾਰਤ ਨਾਲੋਂ ਵਧੇਰੇ ਮਹੱਤਵ ਰੱਖਦਾ ਹੈ।'ਫੋਰਸਟਰ ਦੇ ਵਿਸ਼ਲੇਸ਼ਣ ਦੇ ਅਨੁਸਾਰ, ਸਾਲ 2020 ਵਿੱਚ ਸੋਸ਼ਲ ਮੀਡੀਆ ਦੀ ਮਸ਼ਹੂਰੀ ਕਰਨ ਦੀ ਲਾਗਤ ਅਮਰੀਕਾ ਵਿੱਚ 3.7374 ਮਿਲੀਅਨ ਡਾਲਰ ਪਈ ਸੀ, ਜਦੋਂ ਕਿ ਭਾਰਤ ਵਿੱਚ ਇਹ ਅੰਕੜਾ ਲਗਭਗ 16.73 ਮਿਲੀਅਨ ਡਾਲਰ ਦੇ ਨੇੜੇ ਹੈ।

ਚੀਨ ਨੇ ਟਿਕ-ਟੌਕ ਦੀ ਵਿਕਰੀ ਦੇ ਮਾਮਲੇ 'ਚ ਅਮਰੀਕਾ ਦੇ ਵੱਧ ਰਹੇ ਦਬਾਅ ਦੇ ਮੱਦੇਨਜ਼ਰ ਤਕਨਾਲੋਜੀ ਨਿਰਯਾਤ ਕਾਨੂੰਨ 'ਚ ਬਦਲਾਅ ਕੀਤੇ ਹਨ, ਜਿਸ ਨਾਲ ਇੱਕ ਵਾਰ ਫਿਰ ਸੰਯੁਕਤ ਰਾਜ ਵਿੱਚ ਇਸ ਦੇ ਕਾਰੋਬਾਰ 'ਤੇ ਗੱਲਬਾਤ ਰੁਕ ਗਈ ਹੈ। ਇਸ ਅਪਡੇਟ ਵਿੱਚ ਬਾਈਟਡੈਂਸ ਵੱਲੋਂ ਵਰਤੀ ਗਈ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਸ਼ਾਮਲ ਕੀਤੀ ਗਈ ਹੈ, ਜੋ ਕੇ ਟਿੱਕ-ਟੌਕ ਦੀ ਮੂਲ ਕੰਪਨੀ।