ਡੇਂਗੂ ਦੇ ਮੱਛਰਾਂ ਤੋਂ ਹੋਣ ਵਾਲਿਆਂ ਬਿਮਾਰੀਆਂ ਤੋਂ ਬਚਣ ਲਈ Tips…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੌਨਸੂਨ ਦੇ ਬਦਲਾਅ ਕਾਰਨ ਮੱਛਰਾਂ ਨਾਲ ਹੋਣ ਵਾਲਿਆਂ ਬਿਮਾਰੀਆਂ ਦੀ ਲਪੇਟ 'ਚ ਕਈ ਲੋਕ ਆ ਰਹੇ ਹਨ। ਭਾਰਤ 'ਚ ਮਲੇਰੀਆ, ਚਿਕਨਗੁਨੀਆਂ ਵਰਗੀਆਂ ਬਿਮਾਰੀਆਂ ਲੋਕਾਂ ਵਿੱਚ ਵੱਧ ਹੋ ਰਿਹਾ ਹਨ। ਇਹ ਸਾਰੀਆਂ ਬਿਮਾਰੀਆਂ ਮੱਛਰ ਦੇ ਕੱਟਣ ਨਾਲ ਹੁੰਦੀਆਂ ਹਨ। ਇਨ੍ਹਾਂ 'ਚੋ ਸਭ ਤੋਂ ਆਮ ਡੇਂਗੂ ਹੈ ਬਰਸਾਤ ਦੇ ਗੰਦੇ ਪਾਣੀ ਦੇ ਜਮ੍ਹਾ ਹੋਣ ਕਾਰਨ ਮੱਛਰ ਪੈਦਾ ਹੋ ਜਾਂਦੇ ਹਨ। ਜੋ ਫਿਰ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਦੇ ਹਨ। ਡੇਂਗੂ ਹੋਣ ਨਾਲ ਮਾਸਪੇਸ਼ੀਆਂ ਵਿੱਚ ਤੇਜ ਦਰਦ ਹੁੰਦਾ ਹੈ ।

ਬਚਣ ਦੇ ਤਰੀਕੇ :
ਡੇਂਗੂ ਬੁਖਾਰ ਤੋਂ ਬਚਨ ਦਾ ਸਭ ਤੋਂ ਵਧੀਆ ਤਰੀਕਾ ਮੱਛਰ ਭਜਾਉਣ ਵਾਲਿਆਂ ਕਰੀਮਾਂ ਦੀ ਵਰਤੋਂ ਕਰਨਾ ਹੈ। ਹਾਲਾਂਕਿ ਬਹੁਤ ਸਾਰੇ ਲੋਕਾਂ ਨੂੰ ਇਨ੍ਹਾਂ ਕਰੀਮਾਂ ਨਾਲ ਐਲਰਜੀ ਹੁੰਦੀ ਹੈ।ਇਸ ਲਈ ਲਗਾਉਣ ਤੋਂ ਪਹਿਲਾਂ ਇਹ ਪੈਚ ਟੈਸਟ ਕਰਵਾਉਣਾ ਜ਼ਰੂਰੀ ਹੈ।ਮੱਛਰਾਂ ਤੋਂ ਬਚਣ ਲਈ ਅੱਜ ਦੇ ਸਮੇ ਵਿੱਚ ਲੋਸ਼ਨ ਸਪਰੇਅ ਆਦਿ ਆਸਾਨੀ ਨਾਲ ਮਿਲ ਜਾਂਦੇ ਹਨ। ਮੱਛਰ ਹਲਕੇ ਰੰਗ ਦੇ ਕੱਪੜਿਆਂ ਵਲ ਘੱਟ ਆਕਰਸ਼ਿਤ ਹੁੰਦੇ ਹਨ ।