ਬੈਂਡ ਵਾਜਾ ਲੈਕੇ ਲਾਢੋਵਾਲ ਟੋਲ ਪਲਾਜ਼ਾ ‘ਤੇ ਪੁੱਜਿਆ ਟੀਟੂ ਬਾਣੀਆ

by jaskamal

ਪੱਤਰ ਪ੍ਰੇਰਕ : ਅਕਾਲੀ ਆਗੂ ਅਤੇ ਸਮਾਜ ਸੇਵੀ ਟੀਟੂ ਬਾਣੀਆ ਨੇ ਲਾਡੋਵਾਲ ਟੋਲ ਪਲਾਜ਼ਾ 'ਤੇ ਵਸੂਲੇ ਜਾ ਰਹੇ ਪੈਸਿਆਂ ਦੇ ਖਿਲਾਫ ਅੱਜ ਵੱਖਰੇ ਹੀ ਢੰਗ ਨਾਲ ਰੋਸ ਜਾਹਿਰ ਕੀਤਾ। ਟੀਟੂ ਬਾਣੀਆ ਵਲੋਂ ਬੈਂਡ ਵਾਜਿਆਂ ਨਾਲ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਟੀਟੂ ਬਾਣੀਆ ਨੇ ਇਲਜ਼ਾਮ ਲਗਾਇਆ ਕਿ ਟੋਲ ਪਲਾਜ਼ਾ ਰਾਹੀਂ ਲੋਕਾਂ ਤੋਂ ਗੁੰਡਾ ਟੈਕਸ ਵਸੂਲਿਆ ਜਾ ਰਿਹਾ ਹੈ ਪਰ ਵੱਖ-ਵੱਖ ਮੁੱਦਿਆਂ 'ਤੇ ਆਪਣੀ ਆਵਾਜ਼ ਚੁੱਕਣ ਵਾਲੇ ਲੀਡਰ ਚੁੱਪ ਹਨ। ਇਸ ਦੌਰਾਨ ਉਹਨਾਂ ਨੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ 'ਤੇ ਵੀ ਨਿਸ਼ਾਨਾ ਸਾਧਿਆ ਹੈ।

ਇਸ ਦੌਰਾਨ ਟੀਟੂ ਬਾਣੀਆ ਨੇ ਸੀਐਮ ਭਗਵੰਤ ਮਾਨ ਨੂੰ ਵੀ ਇਹ ਟੋਲ ਪਲਾਜ਼ਾ ਨੂੰ ਬੰਦ ਕਰਵਾਉਣ ਲਈ ਕਿਹਾ। ਇਸ ਦੇ ਨਾਲ ਹੀ ਉਹਨਾਂ ਨੇ ਕਿਸਾਨ ਜਥੇਬੰਦੀਆਂ 'ਤੇ ਬੋਲਦਿਆਂ ਕਿਹਾ ਕਿ ਜਿਹੜੇ ਗੰਨੇ ਦੇ ਰੇਟਾਂ ਨੂੰ ਲੈ ਕੇ ਤਾਂ ਰੋਸ ਪ੍ਰਦਰਸ਼ਨ ਕਰਦੇ ਹਨ ਪਰ ਇਸ ਗੁੰਡਾ ਟੈਕਸ ਨੂੰ ਨਹੀਂ ਰੋਕਿਆ ਜਾਂਦਾ। ਟੀਟੂ ਬਾਣੀਆ ਨੇ ਕਿਹਾ ਕਿ ਕਿਸਾਨਾਂ ਨੇ ਆਪਣੇ ਤਾਂ ਕਾਰਡ ਬਣਵਾ ਲਏ ਪਰ ਆਮ ਜਨਤਾ ਦੇ ਬਾਰੇ ਨਹੀਂ ਸੋਚਿਆ।

ਇਸ ਮੌਕੇ ਟੋਲ ਪਲਾਜ਼ਾ 'ਤੇ ਟੈਕਸ ਕਟਵਾ ਰਹੀ ਗੱਡੀਆਂ ਦਾ ਬੈਂਡ ਬਾਜ਼ੇ ਵਾਲਿਆਂ ਦੇ ਨਾਲ ਸਵਾਗਤ ਕੀਤਾ। ਇਸ ਦੌਰਾਨ ਉਹਨਾਂ ਲੁਧਿਆਣਾ ਦੇ ਲੋਕ ਸਭਾ ਮੈਂਬਰ ਰਵਨੀਤ ਬਿੱਟੂ 'ਤੇ ਵੀ ਸਵਾਲ ਖੜੇ ਕੀਤੇ ਅਤੇ ਕਿਹਾ ਕਿ ਚੋਣਾਂ ਦੇ ਦੌਰਾਨ ਜ਼ਰੂਰ ਰਵਨੀਤ ਬਿੱਟੂ ਨੂੰ ਟੋਲ ਪਲਾਜ਼ਾ ਯਾਦ ਆ ਜਾਂਦਾ ਹੈ ਪਰ ਜਦੋਂ ਚੋਣਾਂ ਖਤਮ ਹੋ ਜਾਂਦੀਆਂ ਹਨ ਤਾਂ ਉਹ ਇਸ ਤੋਂ ਫਿਰ ਪਾਸਾ ਵੱਟ ਲੈਂਦੇ ਹਨ।

More News

NRI Post
..
NRI Post
..
NRI Post
..