ਚਲਾਨ ਤੋਂ ਬਚਣ ਲਈ ਆਟੋ ਚਾਲਕ ਨੇ ਕੀਤਾ ਹੰਗਾਮਾ…

by Rimpi Sharma

ਨਿਊਜ਼ ਡੈਸਕ (ਰਿੰਪੀ ਸ਼ਰਮਾ): ਲੁਧਿਆਣਾ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਬੱਸ ਸਟੈਂਡ ਕੋਲ ਇੱਕ ਆਟੋ ਚਾਲਕ ਨੇ ਕਾਫੀ ਹੰਗਾਮਾ ਕੀਤਾ। ਦੱਸਿਆ ਜਾ ਰਿਹਾ ਆਟੋ ਚਾਲਕ ਨੇ ASI 'ਤੇ ਰਿਸ਼ਵਤ ਮੰਗਣ ਦੇ ਦੋਸ਼ ਲਗਾਏ ਹਨ ।ਆਟੋ ਚਾਲਕ ਨੇ ਕਿਹਾ ਕਿ ਉਹ ਆਪਣੀ ਗਰਭਵਤੀ ਪਤਨੀ ਨੂੰ ਇਲਾਜ਼ ਲਈ ਹਸਪਤਾਲ ਲੈ ਕੇ ਜਾ ਰਿਹਾ ਸੀ। ਰਸਤੇ 'ਚ ਉਸ ਨੂੰ ਇੱਕ ਸਵਾਰੀ ਮਿਲ ਗਈ ।ਇਸ ਦੌਰਾਨ ASI ਨੇ ਉਸ ਨੂੰ ਰੋਕ ਕੇ ਕਿਹਾ ਤੂੰ ਗਲਤ ਪਾਸੇ ਤੋਂ ਆ ਰਿਹਾ ਹੈ। ਇਸ ਲਈ ਚਲਾਨ ਹੋਵੇਗਾ। ਆਟੋ ਚਾਲਕ ਨੇ ਦੋਸ਼ ਲਗਾਏ ਕਿ ASI ਨੇ ਉਸ ਨੂੰ ਛੱਡਣ ਲਈ 500 ਰੁਪਏ ਦੀ ਮੰਗ ਕੀਤੀ। ਉਹ ASI ਨੂੰ ਚਲੇ ਜਾਣ ਦੀ ਮਿੰਨਤ ਕਰਦਾ ਰਿਹਾ ਪਰ ਉਸ ਨੇ ਕੋਈ ਗੱਲ ਨਹੀਂ ਸੁਣੀ ।

ਹੰਗਾਮਾ ਹੁੰਦਾ ਦੇਖ ਆਸ- ਪਾਸ ਦੇ ਲੋਕ ਵੀ ਇਕੱਠੇ ਹੋ ਗਏ ।ਆਟੋ ਚਾਲਕ ਨੇ ਕਿਹਾ ਕਿ ਜੇਕਰ ਉਸ ਕੋਲ ਪੈਸੇ ਹੁੰਦੇ ਤਾਂ ਉਹ ਚਲਾਨ ਦੀ ਰਕਮ ਅਦਾ ਕਰ ਦਿੰਦਾ ।ASI ਨੇ ਕਿਹਾ ਕਿ ਉਨ੍ਹਾਂ ਨੇ ਆਟੋ ਚਾਲਕ ਨੂੰ ਦਸਤਾਵੇਜ਼ ਦਿਖਾਉਣ ਲਈ ਕਿਹਾ ਪਰ ਉਸ ਕੋਲ ਆਟੋ ਦੇ ਦਸਤਾਵੇਜ਼ ਨਹੀ ਸੀ । ASI ਨੇ ਆਪਣੇ ਉੱਤੇ ਲੱਗੇ ਰਿਸ਼ਵਰ ਦੇ ਦੋਸ਼ਾਂ ਨੂੰ ਨਕਾਰਿਆ ਹੈ ।