ਕਿਊਬਿਕ ਦਾ ਸਿੱਖ ਵਿਰੋਧੀ ਕਾਨੂੰਨ ਰੱਦ ਕਰਵਾਉਣ ਲਈ ਅਦਾਲਤੀ ਲੜਾਈ ਲੜੇਗਾ ਬਰੈਂਪਟਨ

by

ਬਰੈਂਪਟਨ ਡੈਸਕ (ਵਿਕਰਮ ਸਹਿਜਪਾਲ) : ਬਰੈਂਪਟਨ ਸਿਟੀ ਕੌਂਸਲ ਨੇ ਕਿਊਬਿਕ ਦਾ ਸਿੱਖ ਵਿਰੋਧੀ ਕਾਨੂੰਨ ਰੱਦ ਕਰਵਾਉਣ ਲਈ ਅਦਾਲਤੀ ਲੜਾਈ ਦਾ ਹਿੱਸਾ ਬਣਨ ਦਾ ਫ਼ੈਸਲਾ ਕਰ ਲਿਆ ਹੈ। ਬਰੈਂਪਟਨ ਦੇ ਸਾਰੇ ਕੌਂਸਲਰਾਂ ਨੇ ਬਿਲ 21 ਵਿਰੁੱਧ ਕਾਨੂੰਨੀ ਲੜਾਈ ਵਿਚ ਸ਼ਾਮਲ ਹੋਣ ਬਾਰੇ ਮਤੇ ਦੇ ਹੱਕ ਵਿਚ ਵੋਟ ਪਾਈ। 

ਇਸ ਦੇ ਨਾਲ ਹੀ ਬਰੈਂਪਟਨ ਸਿਟੀ ਕੌਂਸਲ ਨੇ ਦੂਜਾ ਮਤਾ ਵੀ ਸਰਬਸੰਮਤੀ ਨਾਲ ਪਾਸ ਕਰ ਦਿਤਾ ਜਿਸ ਤਹਿਤ ਕਿਊਬਿਕ ਵਿਚ ਦਸਤਾਰ ਸਜਾਉਣ ਕਾਰਨ ਸਰਕਾਰੀ ਨੌਕਰੀ ਦੇ ਹੱਕ ਤੋਂ ਵਾਂਝੇ ਕੀਤੇ ਗਏ ਸਿੱਖਾਂ ਨੂੰ ਬਰੈਂਪਟਨ ਦੀ ਫ਼ਾਇਰ ਸਰਵਿਸ ਅਤੇ ਐਮਰਜੰਸੀ ਸੇਵਾ ਵਿਚ ਭਰਤੀ ਕੀਤਾ ਜਾਵੇਗਾ। 

ਦੱਸ ਦੇਈਏ ਕਿ ਬਰੈਂਪਟਨ ਦੇ ਆਬਾਦੀ ਦਾ ਵੱਡਾ ਹਿੱਸਾ ਸਾਊਥ ਏਸ਼ੀਅਨਜ਼ 'ਤੇ ਆਧਾਰਤ ਹੈ ਅਤੇ ਜੀ.ਟੀ.ਏ. ਵਿਚ ਸਵਾ ਲੱਖ ਤੋਂ ਵੱਧ ਸਿੱਖ ਵਸਦੇ ਹਨ।

More News

NRI Post
..
NRI Post
..
NRI Post
..