ਬੇਅਦਬੀ ਅਤੇ ਗੋਲੀ ਕਾਂਡ ਦਾਂ ਇਨਸਾਫ਼ ਲੈਣਾ ਹੈ ਤਾਂ 1 ਜੂਨ ਨੂੰ ਬਰਗਾੜੀ ਪਹੁੰਚੋ: ਭਾਈ ਅਤਲਾ

by vikramsehajpal

ਮਾਨਸਾ (ਐੱਨ.ਆਰ.ਆਈ. ਮੀਡਿਆ)- ਸ਼੍ਰੋਮਣੀ ਅਕਾਲੀ ਦਲ (ਅ) ਅਤੇ ਯੂਨਾਈਟਿਡ ਅਕਾਲੀ ਦਲ ਵੱਲੋਂ 1 ਜੂਨ ਨੂੰ ਬਰਗਾੜੀ ਵਿਖੇ ਵਿਸ਼ਾਲ ਪੰਥਕ ਕਾਨਫ਼ਰੰਸ ਕਰਨ ਦਾ ਐਲਾਨ ਕੀਤਾ ਗਿਆ ਹੈ ਤਾਂ ਜੋਂ ਬਰਗਾੜੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦਾਂ ਇਨਸਾਫ਼ ਲਿਆਂ ਜਾਂ ਸਕੇਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜ਼ਿਲਾ ਮਾਨਸਾ ਦੇ ਜ਼ਿਲ੍ਹਾ ਜਨਰਲ ਸਕੱਤਰ ਭਾਈ ਸੁਖਚੈਨ ਸਿੰਘ ਅਤਲਾ ਅਤੇ ਯੂਥ ਆਗੂ ਲਵਪ੍ਰੀਤ ਸਿੰਘ ਅਕਲੀਆਂ ਨੇ ਕਿਹਾ ਕਿ ਹਾਈਕੋਰਟ ਦੇ ਜੱਜ ਵਲੋਂ ਸਿਟ ਅਤੇ ਸਿਟ ਦੀ ਰਿਪੋਰਟ ਨੂੰ ਰੱਦ ਕਰਨ ਦੇ ਫੈਸਲੇ ਨੂੰ ਇਨਸਾਫ਼ ਦਾ ਕਤਲ ਦੱਸਿਆ ਅਤੇ ਨਿਆਂਪਾਲਿਕਾ ਵਿੱਚ ਆ ਰਹੇ ਵੱਡੇ ਨਿਘਾਰ ਅਤੇ ਭ੍ਰਿਸ਼ਟਾਚਾਰ ਦੀ ਪ੍ਰਤੱਖ ਉਦਾਹਰਣ ਦੱਸਿਆ।

ਪੰਥਕ ਜਥੇਬੰਦੀਆਂ ਵਲੋਂ ਇਸ ਵਿਰੋਧ ਵਿੱਚ ਹਾਈਕੋਰਟ ਦਾ ਘਿਰਾਓ ਅਤੇ ਜ਼ਿਲ੍ਹਾ ਸੈਸ਼ਨ ਜੱਜ ਨੂੰ ਮੈਮੋਰੰਡਮ ਭੀ ਦਿੱਤੇ ਜਾ ਚੁੱਕੇ ਹਨ। ਆਗੂਆਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੇ -ਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਵਿਚ ਫੇਲ੍ਹ ਹੋਏ , ਬਰਗਾੜੀ ਮੋਰਚੇ ਵਿਚ ਕੀਤੇ ਐਲਾਨਾਂ ਨੂੰ ਲਾਗੂ ਕਰਨ , ਸਜਾਵਾਂ ਪੂਰੀਆਂ ਕਰ ਚੁੱਕੇ ਸਿੰਘਾਂ ਦੀਆਂ ਰਿਹਾਈਆਂ ਨਾਂ ਕਰਨ ਅਤੇ ਸ਼੍ਰੋਮਣੀ ਕਮੇਟੀ ਦੀਆਂ ਸਮੇਂ ਸਿਰ ਚੋਣਾਂ ਨਾਂ ਕਰਾਉਣ ਸਬੰਧੀ , ਬੇ-ਅਦਬੀ ਦੇ ਦੋਸ਼ੀਆਂ ਹਰਸ਼ ਧੂਰੀ , ਸੰਦੀਪ ਬਰੇਟਾ , ਰਾਕੇਸ਼ ਦਿੜ੍ਹਬਾ ਨੂੰ ਇਕ ਪਾਸੇ ਭਗੌੜੇ ਐਲਾਨ ਕੀਤੇ ਗਏ ਹਨ , ਦੂਸਰੇ ਪਾਸੇ ਉਹ ਸਰੇਆਮ ਵਿਆਹਾਂ ਵਿੱਚ ਨੱਚ ਰਹੇ ਹਨ । ਗੁਰਮੀਤ ਰਾਮ ਨੇ ਬੇਅਦਬੀ ਲਈ ਕਰੋੜਾਂ ਰੁਪਏ ਦਿੱਤੇ ਜਿਸਦੇ ਸਬੂਤ ਹਨ ਉਸ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।ਮੋੜ ਬੰਬ ਕਾਂਡ ਦੇ ਦੋਸ਼ੀਆਂ ਨੂੰ ਪੁਲਿਸ ਫ਼ੜਨ ਗਈ , ਉਸ ਨੂੰ ਸਰਸੇ ਤੋਂ ਵਾਪਿਸ ਬਲਾ ਲਿਆ। ਦੋਵਾਂ ਆਗੂਆਂ ਨੇ ਕਿਹਾ ਕਿ ਕੈਪਟਨ ਸਰਕਾਰ , ਮੋਦੀ ਸਰਕਾਰ ਅਤੇ ਸੁਖਬੀਰ ਸਿੰਘ ਬਾਦਲ ਸਾਂਝੀ ਨੀਤੀ ਮੁਤਾਬਿਕ ਹੀ ਕੰਮ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਪੰਥਕ ਜਥੇਬੰਦੀਆਂ , ਇਨਸਾਫ ਵਿੱਚ ਯਕੀਨ ਰੱਖਣ ਵਾਲੀਆਂ ਸਾਰੀਆਂ ਪੰਥਕ ਅਤੇ ਪੰਜਾਬ ਪੱਖੀ ਜਥੇਬੰਦੀਆਂ, ਸਖਸ਼ੀਅਤਾਂ, ਦਲਿਤ ਜਥੇਬੰਦੀਆਂ, ਸਾਰੇ ਭਾਈਚਾਰਿਆਂ, ਮਨੁੱਖੀ ਅਧਿਕਾਰ ਜਥੇਬੰਦੀਆਂ, ਗ੍ਰੰਥੀ ਸਿੰਘਾਂ ਦੀਆਂ ਜਥੇਬੰਦੀਆਂ, ਪਾਠੀ ਸਿੰਘਾਂ, ਰਾਗੀ ਸਿੰਘਾਂ, ਢਾਡੀ-ਕਵੀਸ਼ਰੀ ਜਥਿਆਂ, ਸਿੱਖ ਪ੍ਰਚਾਰਕਾਂ ਅਤੇ ਸਿੱਖਾਂ ਦੀਆਂ ਸੰਪਰਦਾਵਾਂ ਅਤੇ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ 1 ਜੂਨ ਨੂੰ ਬਰਗਾੜੀ ਵਿੱਚ ਵਿਸ਼ਾਲ ਪੰਥਕ ਕਾਨਫਰੰਸ ਕਰਕੇ ਸਾਰੀਆਂ ਜਥੇਬੰਦੀਆਂ ਦੀ ਸਲਾਹ ਫੈਸਲਾ ਕੁੰਨ ਸੰਘਰਸ਼ ਅਰੰਭਿਆ ਜਾਵੇਗਾ ਉਨ੍ਹਾਂ ਕਿਹਾ ਜੇਕਰ ਬਰਗਾੜੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦਾਂ ਇਨਸਾਫ਼ ਲੈਣ ਹੈ ਤਾਂ ਵੱਧ ਚੜਕੇ ਬਰਗਾੜੀ ਪਹੁੰਚੋ।

More News

NRI Post
..
NRI Post
..
NRI Post
..