ਹਵਸ ਮਿਟਾਉਣ ਲਈ ਨੌਜਵਾਨ ਨੇ ਕੀਤਾ ਇਹ ਕਾਰਾ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਨਕੋਦਰ ਤੋਂ ਸ਼ਰਮਸਾਰ ਕਰ ਦੇਣ ਵਾਲਾ ਸਾਹਮਣੇ ਆ ਰਿਹਾ ਹੈ, ਜਿੱਥੇ ਪਿੰਡ ਏ ਨੌਜਵਾਨ ਨੇ ਆਪਣੀ ਹਵਸ ਮਿਟਾਉਣ ਲਈ ਇੱਕ ਨਾਬਾਲਗ ਕੁੜੀ ਨੂੰ ਅਗਵਾ ਕਰਕੇ ਜਬਰ-ਜ਼ਨਾਹ ਕੀਤਾ ਹੈ। ਕੁੜੀ ਦੇ ਪਿਤਾ ਨੇ ਬਿਆਨਾਂ 'ਚ ਕਿਹਾ ਕਿ ਉਹ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਸੀ ।ਉਸ ਦੇ 5 ਬੱਚੇ ਹਨ ,ਜਿਨ੍ਹਾਂ 'ਚੋ ਸਭ ਤੋਂ ਵੱਡੀ ਨਾਬਾਲਗ ਕੁੜੀ ਜੋ ਕਿ 7ਵੀਂ ਜਮਾਤ 'ਚ ਪੜ੍ਹਦੀ ਹੈ । ਮੇਰੀ ਪਤਨੀ ਵੀ ਲੋਕਾਂ ਦੇ ਘਰਾਂ ਵਿੱਚ ਕੰਮ ਕਰਨ ਜਾਂਦੀ ਹੈ । ਮੈ ਬੀਤੀ ਦਿਨੀਂ ਰੋਜ਼ਾਨਾ ਦੀ ਤਰਾਂ ਕੰਮ ਤੋਂ ਬਾਅਦ ਘਰ ਆਇਆ ਤਾਂ ਦੇਖਿਆ ਮੇਰੀ ਧੀ ਘਰ ਨਹੀ ਸੀ ।

ਜਿਸ ਦੀ ਮੈ ਕਾਫੀ ਸਮੇ ਤੱਕ ਭਾਲ ਕੀਤੀ ਪਰ ਉਸ ਦਾ ਕੋਈ ਸੁਰਾਗ ਨਹੀ ਮਿਲਿਆ ।ਅਗਲੇ ਦਿਨ ਮੇਰੀ ਧੀ ਇੱਕਲੀ ਘਰ ਆਈ ।ਜਿਸ ਦੇ ਰੋਂਦੇ ਹੋਏ ਦੱਸਿਆ ਕਿ ਆਪਣੇ ਪਿੰਡ ਦੇ ਰਹਿਣ ਵਾਲੇ ਨੌਜਵਾਨ ਸਰਬਜੀਤ ਸਿੰਘ ਨੇ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਸਰੀਰਕ ਸਬੰਧ ਬਣਾਏ ਹਨ। ਮੇਰੀ ਧੀ ਦੀ ਸਿਹਤ ਜ਼ਿਆਦਾ ਖ਼ਰਾਬ ਹੋਣ ਕਾਰਨ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ, ਉੱਥੇ ਉਹ ਇਲਾਜ਼ ਅਧੀਨ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ ।