ਅਮਰੀਕਾ ਦੀ ਅਰਥਵਿਵਸਥਾ ਨੂੰ ਸੁਧਾਰਨ ਲਈ ,ਬਿਡੇਨ ਨੇ ਕੀਤਾ ਐਲਾਨ

by simranofficial

ਵਾਸ਼ਿੰਗਟਨ(ਐਨ .ਆਰ .ਆਈ .ਮੀਡਿਆ) : ਕੋਰੋਨਾ ਮਹਾਮਾਰੀ ਦੇ ਕਾਰਨ ਦੁਨੀਆ ਭਰ ਦੇ ਦੇਸ਼ਾਂ ਦੀ ਅਰਥਵਿਵਸਥਾ ਖਰਾਬ ਹੋਈ ਪਈ ਹੈ ਓਥੇ ਹੀ ਜੇ ਗੱਲ ਕਰੀਏ ਅਮਰੀਕਾ ਦੀ ਤਾਂ ਅਮਰੀਕਾ 'ਚ ਨਵ-ਨਿਯੁਕਤ ਰਾਸ਼ਟਰਪਤੀ ਜੋ ਬਾਇਡਨ ਨੇ ਕੋਰੋਨਾ ਕਾਰਨ ਪ੍ਰਭਾਵਿਤ ਦੇਸ਼ ਦੀ ਅਰਥਵਿਵਸਥਾ ਨੂੰ ਸੁਧਾਰਨ ਲਈ ਆਰਥਿਕ ਯੋਜਨਾ ਦਾ ਐਲਾਨ ਕੀਤਾ ਹੈ। ਬਾਇਡਨ ਨੇ ਕਿਹਾ, 'ਵਰਤਮਾਨ ਸਥਿਤੀ 'ਚ ਸਾਰੇ ਸੰਸਦਾਂ ਨੂੰ ਇਕੱਠੇ ਆਉਣਾ ਚਾਹੀਦਾ ਅਤੇ 6 ਮਹੀਨੇ ਪਹਿਲਾਂ ਪਾਸ ਕੀਤੇ ਗਏ HEROES ਐਕਟ ਦੀ ਤਰ੍ਹਾਂ ਇਕ ਕੋਵਿਡ ਰਿਲੀਫ਼ ਪੈਕੇਜ ਲਿਆਂਦਾ ਜਾਣਾ ਚਾਹੀਦਾ ਹੈ। ਇਕ ਵਾਰ ਅਸੀਂ ਵਾਇਰਸ ਨੂੰ ਖ਼ਤਮ ਕਰਕੇ ਵਰਕਰਸ ਅਤੇ ਬਿਜ਼ਨੈੱਸਮੈਨ ਦੀ ਆਰਥਿਕ ਮਦਦ ਕਰੀਏ। ਇਸ ਯੋਜਨਾ 'ਚ ਨਵੇਂ ਰੁਜ਼ਗਾਰ ਅਤੇ ਨਵੀਂਆਂ ਤਕਨੀਕਾਂ 'ਚ ਨਿਵੇਸ਼ 'ਤੇ ਕਾਫੀ ਜ਼ੋਰ ਦਿੱਤਾ ਗਿਆ ਹੈ।