ਤਾਨਾਸ਼ਾਹੀ ਤਾਕਤ ਚਲਾ ਰਹੀਆਂ ਭਾਰਤ ਨੂੰ : ਰਾਹੁਲ ਗਾਂਧੀ

by vikramsehajpal

ਦਿੱਲੀ,(ਦੇਵ ਇੰਦਰਜੀਤ) :ਰਾਹੁਲ ਗਾਂਧੀ ਨੇ ਇਤਿਹਾਸਕ ਦਾਂਡੀ ਮਾਰਚ ਦੀ ਵਰ੍ਹੇਗੰਢ ਮੌਕੇ ਸ਼ੁੱਕਰਵਾਰ ਨੂੰ ਦੋਸ਼ ਲਗਾਇਆ ਕਿ ਭਾਰਤ 'ਆਰ.ਐੱਸ.ਐੱਸ. ਦੀ ਅਗਵਾਈ ਵਾਲੀਆਂ ਤਾਨਾਸ਼ਾਹੀ ਤਾਕਤਾਂ ਦੀ ਗ੍ਰਿਫ਼ਤ 'ਚ ਜਾ ਰਿਹਾ ਹੈ।ਰਾਹੁਲ ਨੇ ਫੇਸਬੁੱਕ ਪੋਸਟ 'ਚ ਕਿਹਾ,''ਗਾਂਧੀ ਜੀ ਦੇ ਦਾਂਡੀ ਮਾਰਚ ਨੇ ਪੂਰੀ ਦੁਨੀਆ ਨੂੰ ਆਜ਼ਾਦੀ ਦਾ ਇਕ ਸਪੱਸ਼ਟ ਸੰਦੇਸ਼ ਦਿੱਤਾ ਸੀ।ਉਨ੍ਹਾਂ ਨੇ ਇਹ ਵੀ ਕਿਹਾ,''ਭਾਰਤ ਆਰ.ਐੱਸ.ਐੱਸ. ਦੀ ਅਗਵਾਈ ਵਾਲੀਆਂ ਤਾਨਾਸ਼ਾਹੀ ਤਾਕਤਾਂ ਦੀ ਗ੍ਰਿਫ਼ਤ 'ਚ ਤੇਜ਼ੀ ਨਾਲ ਜਾ ਰਿਹਾ ਹੈ। ਅਜਿਹੇ 'ਚ ਸਾਨੂੰ ਸਮੂਹਕ ਆਜ਼ਾਦੀ ਦੇ ਪ੍ਰਤੀ ਆਪਣੀ ਨਿੱਜੀ ਵਚਨਬੱਧਤਾ ਨੂੰ ਦੋਹਰਾਉਣਾ ਚਾਹੀਦਾ। ਚਲੋ ਗਾਂਧੀ ਦੇ ਉਦਾਹਰਣ ਤੋਂ ਮਾਰਗਦਰਸ਼ਨ ਲਵੋ ਅਤੇ ਆਜ਼ਾਦੀ ਵੱਲ ਮਾਰਚ ਜਾਰੀ ਰੱਖੋ।

More News

NRI Post
..
NRI Post
..
NRI Post
..