ਅੱਜ ਫੇਰ ਕੋਰੋਨਾ ਦੇ ਇਕ ਲੱਖ ਤੋਂ ਘੱਟ ਕੇਸ 3403 ਮਰੀਜ਼ਾਂ ਦੀ ਮੌਤ

by vikramsehajpal

ਦਿੱਲੀ (ਦੇਵ ਇੰਦਰਜੀਤ) : ਦੇਸ਼ ’ਚ ਕੋਰੋਨਾ ਦੇ ਕੁਲ ਮਾਮਲੇ 2,92,74,823 ਲੱਖ ਹਨ ਜਿਨ੍ਹਾਂ ’ਚੋਂ ਹੁਣ ਤਕ 2,77,90,073 ਲੋਕ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ। ਇਸ ਮਹਾਮਾਰੀ ਨਾਲ 3,63,079 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੇਸ਼ ’ਚ ਇਸ ਸਮੇਂ ਕੋਰੋਨਾ ਦੇ 11,21,671 ਸਰਗਰਮ ਮਾਮਲੇ ਹਨ ਯਾਨੀ ਕਿ ਇੰਨੇ ਲੋਕਾਂ ਦਾ ਅਜੇ ਕੋਰੋਨਾ ਦਾ ਇਲਾਜ ਚੱਲ ਰਿਹਾ ਹੈ। ਉਥੇ ਹੀ ਦੇਸ਼ ’ਚ ਚੱਲ ਰਹੀ ਕੋਰੋਨਾ ਵੈਕਸੀਨੇਸ਼ਨ ਮੁਹਿੰਮ ਤਹਿਤ 24,60,85,649 ਲੋਕਾਂ ਨੂੰ ਟੀਕਾ ਲੱਗ ਚੁੱਕਾ ਹੈ।

ਦੇਸ਼ ’ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ’ਚ ਕਮੀ ਆਉਣ ਦਾ ਸਿਲਸਿਲਾ ਜਾਰੀ ਹੈ। ਸ਼ੁੱਕਰਵਾਰ ਲਗਾਤਾਰ ਚੌਥਾ ਅਜਿਹਾ ਦਿਨ ਹੈ ਜਦੋਂ ਕੋਰੋਨਾ ਦੇ ਨਵੇਂ ਮਾਮਲੇ ਇਕ ਲੱਖ ਤੋਂ ਘੱਟ ਆਏ ਹਨ। ਕੇਂਦਰੀ ਸਿਹਤ ਮੰਤਰਾਲਾ ਵਲੋਂ ਤਾਜ਼ਾ ਅੰਕੜਿਆਂ ਮੁਤਾਬਕ, ਦੇਸ਼ ’ਚ 24 ਘੰਟਿਆਂ ’ਚ 91,702 ਨਵੇਂ ਮਾਮਲੇ ਆਏ ਹਨ। ਉਥੇ ਹੀ ਇਕ ਦਿਨ ’ਚ 3403 ਮਰੀਜ਼ਾਂ ਦੀ ਮੌਤ ਹੋਈ ਹੈ। ਇਸ ਵਿਚਕਾਰ ਰਾਹਤ ਵਾਲੀ ਖ਼ਬਰ ਹੈ ਕਿ ਇਕ ਦਿਨ ’ਚ 1,34,580 ਮਰੀਜ਼ ਕੋਰੋਨਾ ਤੋਂ ਠੀਕ ਵੀ ਹੋਏ ਹਨ।

More News

NRI Post
..
NRI Post
..
NRI Post
..