ਆਸਟ੍ਰੇਲੀਆ ਖਿਲਾਫ ਅੱਜ ਹੈ ਭਾਰਤ ਦਾ ਦੂਜਾ ਟੀ-20 ਮੁਕਾਬਲਾ

by vikramsehajpal

ਸਿਡਨੀ (ਐਨ.ਆਰ.ਆਈ. ਮੀਡਿਆ) : ਮੇਜ਼ਬਾਨ ਆਸਟ੍ਰੇਲਿਆਈ ਟੀਮ ਸੱਟਾਂ ਤੋਂ ਪਰੇਸ਼ਾਨ ਹੈ ਤੇ ਅਜਿਹੇ ਸਮੇਂ ਵਿਰਾਟ ਦੀ ਫ਼ੌਜ ਅੱਜ (ਐਤਵਾਰ) ਨੂੰ ਸਿਡਨੀ ਕ੍ਰਿਕਟ ਗਰਾਊਂਡ 'ਚ ਹੋਣ ਵਾਲੇ ਦੂਜੇ ਟੀ-20 ਵਿਚ ਉਸ ਨੂੰ ਹਾਰ ਦਾ ਇਕ ਹੋਰ ਜ਼ਖ਼ਮ ਦੇ ਕੇ ਤਿੰਨ ਮੈਚਾਂ ਦੀ ਸੀਰੀਜ਼ ਨੂੰ 2-0 ਨਾਲ ਆਪਣੇ ਨਾਂ ਕਰਨਾ ਚਾਹੇਗੀ।

ਹਰਫ਼ਨਮੌਲਾ ਰਵਿੰਦਰ ਜਡੇਜਾ ਦੀ ਗ਼ੈਰਮੌਜੂਦਗੀ ਦੇ ਬਾਵਜੂਦ ਭਾਰਤ ਦਾ ਪਲੜਾ ਭਾਰੀ ਦਿਖਾਈ ਦੇ ਰਿਹਾ ਹੈ। ਟੈਸਟ ਸੀਰੀਜ਼ ਤੋਂ ਪਹਿਲਾਂ ਟੀ-20 ਸੀਰੀਜ਼ ਜਿੱਤਣ ਨਾਲ ਭਾਰਤੀ ਟੀਮ ਦਾ ਮਨੋਬਲ ਵਧੇਗਾ।

ਕੈਨਬਰਾ ਵਿਚ ਤੀਜਾ ਵਨ ਡੇ ਤੇ ਪਹਿਲਾ ਟੀ-20 ਜਿੱਤਣ ਤੋਂ ਬਾਅਦ ਹੁਣ ਭਾਰਤੀ ਟੀਮ ਐੱਸਸੀਜੀ 'ਤੇ ਮੁੜੀ ਹੈ ਜਿੱਥੇ ਉਸ ਨੂੰ ਆਸਟ੍ਰੇਲੀਆ ਨੇ ਪਹਿਲੇ ਦੋ ਵਨ ਡੇ ਵਿਚ ਹਰਾ ਕੇ ਸੀਰੀਜ਼ ਜਿੱਤੀ ਸੀ। ਪਹਿਲੇ ਟੀ-20 ਵਿਚ ਜਡੇਜਾ ਦੇ ਸਿਰ 'ਚ ਸੱਟ ਲੱਗਣ ਤੋਂ ਬਾਅਦ 'ਕੰਕਸ਼ਨ' ਬਦਲ ਵਜੋਂ ਆਏ ਯੁਜਵਿੰਦਰ ਚਹਿਲ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਤਿੰਨ ਵਿਕਟਾਂ ਲਈਆਂ ਸਨ।

More News

NRI Post
..
NRI Post
..
NRI Post
..