ਅੱਜ ਹੈ ਅਕਸ਼ੈ ਤ੍ਰਿਤਯਾ ਦਾ ਤਿਉਹਾਰ ਇਸ ਤਰ੍ਹਾਂ ਹੋਵੇਗਾ ਪੈਸੇ ਦਾ ਲਾਭ

by mediateam

ਓਂਟਾਰੀਓ (ਵਿਕਰਮ ਸਹਿਜਪਾਲ) : ਦੇਸ਼ ਵਿੱਚ ਅਕਸ਼ੈ ਤ੍ਰਿਤਯਾ ਦਾ ਤਿਉਹਾਰ ਬੜੇ ਹੀ ਸ਼ਰਧਾ ਭਾਵ ਨਾਲ ਮਨਾਇਆ ਜਾ ਰਿਹਾ ਹੈ।

ਅਕਸ਼ੈ ਤ੍ਰਿਤਯਾ ਦਾ ਮਹੱਤਵ : ਅਕਸ਼ੈ ਤ੍ਰਿਤਯਾ ਦਾ ਤਿਉਹਾਰ ਵੈਸਾਖ ਮਹੀਨੇ ਦੇ ਸ਼ੁੱਕਲ ਪੱਖ ਦੀ ਤੀਜੀ ਤਾਰੀਖ਼ ਨੂੰ ਮਨਾਇਆ ਜਾਂਦਾ ਹੈ। ਇਸ ਤਾਰੀਖ਼ ਨੂੰ ਅਕਸ਼ੈ ਤ੍ਰਿਤਯਾ ਵਜੋਂ ਮਨਾਇਆ ਜਾਂਦਾ ਹੈ। ਅਕਸ਼ੈ ਤ੍ਰਿਤਯਾ ਮੌਕੇ ਘਰ ਦੀ ਸੁੱਖ ਸਮ੍ਰਿੱਧੀ ਲਈ ਭਗਵਾਨ ਵਿਸ਼ਣੂ ਅਤੇ ਮਾਤਾ ਲੱਕਛਮੀ ਦੀ ਵਿਸ਼ੇਸ਼ ਪੂਜਾ -ਅਰਚਨਾ ਕੀਤੀ ਜਾਂਦੀ ਹੈ ਇਸ ਨਾਲ ਘਰ ਪੈਸੇ ਦਾ ਵੀ ਲਾਭ ਹੁੰਦਾ ਹੈ।

ਅਕਸ਼ੈ ਤ੍ਰਿਤਯਾ ਤਿਉਹਾਰ ਦੀ ਖ਼ਾਸ ਗੱਲਾਂ :

ਇਸ ਦਿਨ ਕਿਸੇ ਪਵਿੱਤਰ ਨਦੀ ਵਿੱਚ ਇਸ਼ਨਾਨ ਕਰਨ ਦੀ ਪਰੰਪਰਾ ਹੈ। ਇਸ਼ਨਾਨ ਤੋਂ ਬਾਅਦ ਗਰੀਬਾਂ ਅਤੇ ਜ਼ਰੂਰਤਮੰਦ ਲੋਕਾਂ ਨੂੰ ਧਨ ਜਾਂ ਅਨਾਜ ਦਾਨ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਘਰ ਵਿੱਚ ਮਾਤਾ ਲੱਕਛਮੀ ਦੇ ਚਰਨ ਨਿਸ਼ਾਨ ਖਰੀਦਣ ਦੀ ਪਰੰਪਰਾ ਹੈ।

ਇਸ ਦਿਨ ਭਗਵਾਨ ਵਿਸ਼ਣੂ ਦੇ ਸਾਰੇ ਅਵਤਾਰਾਂ ਦੀ ਵਿਸ਼ੇਸ਼ ਪੂਜਾ ਕੀਤੀ ਜਾਂਦੀ ਹੈ ਅਤੇ ਪੁਰਵਜਾਂ ਲਈ ਸ਼ਰਾਧ ਕਰਨ ਕੀਤੇ ਜਾਂਦੇ ਹਨ।

ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਦਿਨ ਦਾਨ ਕਰਮ ਕਰਨ ਨਾਲ ਸ਼ੁੱਭ ਫ਼ਲ ਅਤੇ ਪੂੰਨ ਦੀ ਪ੍ਰਾਪਤੀ ਹੁੰਦੀ ਹੈ। ਇਸ ਦਿਨ ਖ਼ਰੀਦਾਰੀ ਅਤੇ ਗਰੀਬਾਂ ਦੀ ਮਦਦ ਕਰਨ ਨਾਲ ਭਗਵਾਨ ਖੁਸ਼ ਹੁੰਦੇ ਹਨ। ਇਸ ਦਿਨ ਸੋਨੇ -ਚਾਂਦੀ ਦੀ ਖ਼ਰੀਦਾਰੀ ਕਰਨਾ ਵੀ ਸ਼ੁੱਭ ਮੰਨਿਆ ਜਾਂਦਾ ਹੈ।