ਅੱਜ ਦੀਆਂ ਟੌਪ 5 ਖ਼ਬਰਾਂ – ਜਿਨ੍ਹਾਂ ਤੇ ਰਹੇਗੀ ਨਜ਼ਰ (15-07-2019)

by mediateam

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ  

ਅੱਜ ਦੀਆਂ ਟੌਪ 5 ਖ਼ਬਰਾਂ (15-07-2019) 

1.. ਚੰਦਰਯਾਨ-2 ਦੀ ਲਾਂਚ ਲਈ ਜਲਦ ਤੈਅ ਹੋਵੇਗੀ ਨਵੀਂ ਮਿਤੀ, ਜਾਣੋ ਮਿਸ਼ਨ ਬਾਰੇ ਅਹਿਮ ਜਾਣਕਾਰੀ

ਭਾਰਤੀ ਸਪੇਸ ਖੋਜ ਕੇਂਦਰ ਵੱਲੋਂ ਆਪਣੇ ਚੰਦਰਆਨ-2 ਮਿਸ਼ਨ ਨੂੰ ਸ਼੍ਰੀਹਰੀਕੋਟਾ ਦੇ ਸਤੀਸ਼ ਧਵਨ ਸੈਂਟਰ ਤੋਂ 15 ਜੁਲਾਈ ਤੜਕੇ 2 ਵੱਜ ਕੇ 51 ਮਿੰਟ 'ਤੇ ਲਾਂਚ ਕੀਤਾ ਜਾਣਾ ਸੀ ਪਰ ਕੁਝ ਤਕਨੀਕੀ ਖ਼ਰਾਬੀ ਦੇ ਚਲਦਿਆਂ ਇਸ ਦੀ ਲਾਂਚ ਮਿਤੀ ਮੁਲਤਵੀ ਕਰ ਦਿੱਤੀ ਗਈ। ਜਾਣਕਾਰੀ ਮੁਤਾਬਕ ਜਲਦੀ ਹੀ ਅਗਲੀ ਲਾਂਚ ਮਿਤੀ ਤੈਅ ਕੀਤੀ ਜਾਵੇਗੀ।

2. ਪੁਰਤਗਾਲ 'ਚ ਵਾਪਰੇ ਸੜਕ ਹਾਦਸੇ ਵਿਚ 3 ਪੰਜਾਬੀਆਂ ਸਣੇ 4 ਦੀ ਮੌਤ 

ਪੁਰਤਗਾਲ ਵਿਚ ਹੋਏ ਦਰਦਨਾਕ ਸੜਕ ਹਾਦਸੇ ਵਿਚ 4 ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ। ਇਹ ਹਾਦਸਾ ਕਾਰ ਦੇ ਇਕ ਦਰਖ਼ਤ ਨਾਲ ਟਕਰਾਉਣ ਕਾਰਨ ਵਾਪਰਿਆ। ਹਾਦਸੇ ਸਮੇਂ ਕਾਰ ਵਿਚ ਚਾਰੇ ਨੌਜਵਾਨ ਸਵਾਰ ਸਨ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਪੂਰੀ ਤਰ੍ਹਾਂ ਤਬਾਹ ਹੋ ਗਈ।  ਇਹ ਹਾਦਸਾ ਪੁਰਤਗਾਲ ਦੇ ਲਿਸਬਨ ਦੇ ਨੇੜਲੇ ਊਦੀ ਮੀਰਾ ਸ਼ਹਿਰ ਵਿਚ ਵਾਪਰਿਆ। ਮਰਨ ਵਾਲਿਆਂ ਵਿਚ 3 ਪੰਜਾਬੀ ਤੇ ਇਕ ਹਰਿਆਣੇ ਦਾ ਨੌਜਵਾਨ ਹੈ। ਇਨ੍ਹਾਂ ਵਿਚੋਂ ਦੋ ਦੀ ਪਛਾਣ ਰਜਤ ਕੁਮਾਰ ਤੇ ਪ੍ਰਿਤਪਾਲ ਵਜੋਂ ਹੋਈ ਹੈ, ਜੋ ਹੁਸ਼ਿਆਰਪੁਰ ਦੇ ਰਹਿਣ ਵਾਲੇ ਹਨ।

3. ਫਾਈਨਲ ਮੁਕਾਬਲਾ ਹੋਇਆ ਟਾਈ, ਇੰਗਲੈਂਡ ਬਣਿਆ ਚੈਂਪੀਅਨ 

ਵਰਲਡ ਕੱਪ 2019 ਦਾ ਆਖਰੀ ਅਤੇ ਫੈਸਲਾਕੁੰਨ ਮੁਕਾਬਲਾ ਲੰਡਨ ਦੇ ਲਾਰਡਸ ਮੈਦਾਨ 'ਤੇ ਨਿਊਜ਼ੀਲੈਂਡ ਅਤੇ ਮੇਜ਼ਬਾਨ ਇੰਗਲੈਂਡ ਵਿਚਾਲੇ ਖੇਡਿਆ ਗਿਆ ਜਿੱਥੇ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਊਜ਼ੀਲੈਂਡ ਨੇ 8 ਵਿਕਟਾਂ ਗੁਆ ਕੇ 50 ਓਵਰਾਂ ਵਿਚ ਇੰਗਲੈਂਡ ਨੂੰ 242 ਦੌਡ਼ਾਂ ਦਾ ਟੀਚਾ ਦਿੱਤਾ। ਟੀਚੇ ਤਾ ਪਿੱਛਾ ਕਰਨ ਉਤਰੀ ਇੰਗਲੈਂਡ ਦੀ ਟੀਮ ਨੇ ਵੀ 50 ਓਵਰਾਂ ਵਿਚ 241 ਦੌਡ਼ਾਂ ਬਣਾ ਮੈਚ ਟਾਈ ਕਰ ਦਿਤਾ।  ਜਿਸ ਤੋਂ ਬਾਅਦ ਮੈਚ ਸੂਪਰ ਓਵਰ ਵਿਚ ਚਲਾ ਗਿਆ ਜਿਸ ਵਿਚ ਇੰਗਲੈਂਡ ਨੇ ਨਿਊਜ਼ੀਲੈਂਡ ਅਗੇ 16 ਦੌਡ਼ਾਂ ਦਾ ਟੀਚਾ ਰੱਖਿਆ ਤੇ ਸੂਪਰ ਓਵਰ ਵਿੱਚ ਵੀ ਦੋਹਾਂ ਟੀਮਾਂ ਦਰਮਿਆਨ ਮੈਚ ਬਰਾਬਰ ਰਿਹਾ ਪਰ ਇੰਗਲੈਂਡ ਇਸ ਵਿਸ਼ਵ ਕੱਪ ਦਾ ਜੇਤੂ ਰਿਹਾ ਕਿਉਂਕਿ ਉਸ ਨੇ ਮੈਚ ਵਿੱਚ ਬਾਊਡਰੀਆਂ ਜਾਂ ਚੌਕੇ-ਛੱਕੇ ਜਿਆਦਾ ਲਾਏ ਸਨ। 

4. ਕੈਨੇਡਾ : ਕਾਲਜ 'ਚ ਹੋਈ ਮੌਤ, ਕਾਲਜ ਖਿਲਾਫ 1.2 ਮਿਲੀਅਨ ਡਾਲਰ ਦਾ ਮੁਕੱਦਮਾ

ਜੋਸ਼ੂਆ ਕਲੋਟ (18) ਨਾਂ ਦੇ ਇਕ ਵਿਦਿਆਰਥੀ ਦੀ ਬੀਤੇ ਸਾਲ 17 ਜੁਲਾਈ 2018 ਨੂੰ ਕਾਲਜ 'ਚ ਮੌਤ ਹੋ ਜਾਣ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਕਾਲਜ ਖਿਲਾਫ 1.2 ਮਿਲੀਅਨ ਡਾਲਰ ਤੋਂ ਵੀ ਜ਼ਿਆਦਾ ਦਾ ਮੁਕੱਦਮਾ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਜੋਸ਼ੂਆ ਐਲਗੋਨਕੁਇਨ ਕਾਲਜ ਦੀਆਂ ਪੌੜੀਆਂ 'ਚ ਬੇਹੋਸ਼ ਪਾਇਆ ਗਿਆ ਸੀ ਅਤੇ 9 ਦਿਨ ਹਸਪਤਾਲ 'ਚ ਇਲਾਜ ਚੱਲਣ ਤੋਂ ਬਾਅਦ ਉਸ ਦੀ ਮੌਤ ਹੋ ਗਈ ਸੀ। ਉਸ ਦੇ ਮਾਤਾ-ਪਿਤਾ ਮੁਤਾਬਕ ਉਹ ਕਾਲਜ ਖਿਲਾਫ ਅਣਦੇਖੀ, ਦੇਖਭਾਲ 'ਚ ਕਮੀ ਅਤੇ ਗੈਰ-ਜ਼ਿੰਮੇਦਾਰਾਨਾ ਰਵੱਈਏ ਲਈ ਮੁਕੱਦਮਾ ਕਰਨ ਜਾ ਰਹੇ ਹਨ, ਜਿਸ ਕਾਰਨ ਉਨ੍ਹਾਂ ਆਪਣੇ ਪੁੱਤਰ ਨੂੰ ਹਮੇਸ਼ਾ ਲਈ ਗੁਆਉਣਾ ਪਿਆ। ਜ਼ਿਕਰਯੋਗ ਹੈ ਕਿ ਜੋਸ਼ੂਆ ਨੂੰ ਆਪਣੇ ਕਾਲਜ ਦੇ ਕੈਂਪਸ ਦੀਆਂ ਪੌੜੀਆਂ 'ਤੇ 17 ਜਨਵਰੀ 2018 ਨੂੰ ਬੇਹੋਸ਼ੀ ਦੀ ਹਾਲਤ 'ਚ ਪਾਇਆ ਗਿਆ ਸੀ। ਪਰਿਵਾਰ ਵੱਲੋਂ ਕੀਤੇ ਮੁਕੱਦਮੇ 'ਚ ਕਿਹਾ ਗਿਆ ਕਿ ਉਸ ਸਮੇਂ ਕਾਲਜ 'ਚ ਬ੍ਰੇਕ ਚੱਲ ਰਹੀ ਸੀ ਅਤੇ ਜੋਸ਼ੂਆ ਕੈਂਪਸ 'ਚ ਸੀ ਜਿੱਥੇ ਕਿ ਮੁਰੰਮਤ ਦਾ ਕੰਮ ਚੱਲ ਰਿਹਾ ਸੀ।

5. ਨੋਵਾਕ ਜੋਕੋਵਿਚ ਨੇ 5ਵੀਂ ਵਾਰ ਜਿੱਤਿਆ ਵਿੰਬਲਡਨ ਦਾ ਖ਼ਿਤਾਬ

ਨੋਵਾਕ ਜੋਕੋਵਿਚ ਨੇ ਐਤਵਾਰ ਨੂੰ ਵਿੰਬਲਡਨ ਦੇ ਫ਼ਾਈਨਲ 'ਚ ਰੋਜਰ ਫ਼ੈਡਰਰ ਨੂੰ 7-6 (5), 1-6, 7-6 (4), 4-6, 13-12 (3) ਨੂੰ ਹਰਾ ਕੇ 5ਵੀਂ ਵਾਰ ਇਹ ਖ਼ਿਤਾਬ ਆਪਣੇ ਨਾਂਅ ਕੀਤਾ। ਇਹ ਮੈਚ 4 ਘੰਟੇ 55 ਮਿੰਟ ਚੱਲਿਆ। ਫ਼ੈਡਰਰ ਨੇ ਬਿਹਤਰ ਖ਼ੇਡ ਤਾਂ ਦਿਖਾਇਆ ਪਰ ਜੋਕੋਵਿਚ ਨੇ ਤਿੰਨੋਂ ਸੈੱਟ ਟਾਈਬ੍ਰੇਕਰ 'ਚ ਜਿੱਤ ਕੇ ਆਪਣਾ 16ਵਾਂ ਗ੍ਰੈਂਡਸਲੈਮ ਜਿੱਤਿਆ। ਫ਼ੈਡਰਰ ਅਤੇ ਜੋਕੋਵਿਚ ਤੀਸਰੀ ਵਾਰ ਵਿੰਬਲਡਨ 'ਚ ਆਹਮੋ-ਸਾਹਮਣੇ ਹੋਏ ਸਨ। ਇਸ ਤੋਂ ਪਹਿਲਾਂ ਸਾਲ 201 ਅਤੇ 2015 'ਚ ਜੋਕੋਵਿਚ ਜਿੱਤ ਹਾਸਲ ਕਰਨ 'ਚ ਸਫ਼ਲ ਰਹੇ ਸਨ।