ਮਾਸੂਮ ਬੱਚੇ ਦੇ ਗਲੇ ‘ਚ ਫਸੀ ਟੌਫੀ, ਹੋਈ ਮੌਤ, ਡਾਕਟਰਾਂ ਨੇ ਕਿਹਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਨੋਇਡਾ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਮਾਸੂਮ ਬੱਚੇ ਦੇ ਗਲੇ ਵਿੱਚ ਟੌਫੀ ਫਸ ਗਈ।, ਜਿਸ ਕਾਰਨ ਉਸ ਦੀ ਮੌਤ ਹੋ ਗਈ ।ਦੱਸਿਆ ਜਾ ਰਿਹਾ ਸ਼ਾਂਤੀਨਗਰ ਦੇ ਰਹਿਣ ਵਾਲੇ ਸ਼ਾਹਰੁਖ ਆਪਣੇ ਦਾਦੇ ਇਕਬਾਲ ਤੋਂ ਪੈਸੇ ਲੈ ਕੇ ਦੁਕਾਨ ਤੋਂ ਟੌਫੀ ਲੈ ਆਇਆ। ਉਸ ਨੇ ਕੁਝ ਸਮੇ ਬਾਅਦ ਟੌਫੀ ਖਾਣੀ ਸ਼ੁਰੂ ਕੀਤੀ। ਜਿਸ ਦੌਰਾਨ ਟੌਫੀ ਉਸ ਦੇ ਗਲੇ ਵਿੱਚ ਫਸ ਗਈ ਤੇ ਸਾਹ ਲੈਣ ਵਿੱਚ ਤਲਕੀਫ ਹੋਣ ਲੱਗੀ। ਜਦੋ ਬੱਚੇ ਨੂੰ ਰੋਂਦੇ ਦੇਖ ਪਰਿਵਾਰਿਕ ਮੈਬਰ ਉਸ ਨੂੰ ਹਸਪਤਾਲ ਲੈ ਕੇ ਗਏ, ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਮ੍ਰਿਤਕ ਸ਼ਾਹਰੁਖ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ। ਬੱਚੇ ਦੀ ਮੌਤ ਕਾਰਨ ਮਾਪਿਆਂ ਦਾ ਰੋ -ਰੋ ਬੁਰਾ ਹਾਲ ਹੋ ਗਿਆ। ਡਾਕਟਰ ਨੇ ਕਿਹਾ ਜਦੋ ਕਿਸੇ ਬੱਚੇ ਦੇ ਗਲੇ ਵਿੱਚ ਕੋਈ ਚੀਜ਼ ਫਸ ਜਾਂਦੀ ਹੈ ਤਾਂ ਉਸ ਨੂੰ ਪਾਣੀ ਨਾ ਦਿਓ ਕਿਉਕਿ ਕਈ ਵਾਰ ਅਜਿਹਾ ਹੁੰਦਾ ਹੈ ਕਿ ਬੱਚੇ ਦੀ ਫੂਡ ਪਾਈਪ 'ਚ ਚੀਜ਼ ਫਸ ਜਾਂਦੀ ਹੈ। ਜਿਸ ਕਾਰਨ ਉਸ ਦਾ ਦਮ ਘੁੱਟ ਜਾਂਦਾ ਹੈ ।