ਟੋਕਿਓ ਓਲੰਪਿਕ ਖੇਡਾਂ ਜੁਲਾਈ 2021 ‘ਚ : ਜਾਪਾਨ

by vikramsehajpal

ਟੋਕਿਓ (ਦੇਵ ਇੰਦਰਜੀਤ)- ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹੀਡੇ ਸੁਗਾ ਨੇ ਕਿਹਾ ਕਿ ਟੋਕਿਓ ਓਲੰਪਿਕ ਜੋ ਕਿ ਅਗਾਂਹ ਪਾ ਦਿੱਤਾ ਗਿਆ ਸੀ ਉਹ ਹੁਣ ਜੁਲਾਈ 2021 ‘ਚ ਅੱਗੇ ਵਧੇਗਾ।

ਸੁਗਾ ਨੇ ਜਾਰੀ ਇੱਕ ਲਿਖਤ ਬਿਆਨ ‘ਚ ਕਿਹਾ ਹੈ ਕਿ ਟੋਕਿਓ ਓਲੰਪਿਕ ਅਤੇ ਪੈਰਾਓਲੰਪਿਕ ਖੇਡਾਂ ਇਸ ਸਾਲ ਗਰਮੀਆਂ ‘ਚ ਆਯੋਜਿਤ ਹੋਣਗੀਆਂ ।ਉਨ੍ਹਾਂ ਕਿਹਾ ਕਿ ਇਹ ਈਵੰਟ ਵਿਸ਼ਵ ਏਕਤਾ ਦਾ ਪ੍ਰਤੀਕ ਹੈ।ਉਨ੍ਹਾਂ ਕਿਹਾ ਕਿ ਜਾਪਾਨ ਇਕ ਸੁਰੱਖਿਅਤ ਅਤੇ ਸਹੀ-ਸਲਾਮਤ ਢੰਗ ਨਾਲ ਟੂਰਨਾਮੈਂਟ ਕਰਵਾਉਣ ਦੀਆਂ ਤਿਆਰੀਆਂ ‘ਚ ਲੱਗਿਆ ਹੋਇਆ ਹੈ। ਜਾਪਾਨ ‘ਚ ਲਗਾਤਾਰ ਕੋਰੋਨਾ ਵਾਇਰਸ ਦੇ ਮਾਮਲਿਆਂ ‘ਚ ਵਾਧਾ ਹੋ ਰਿਹਾ ਹੈ ਅਤੇ ਇਸ ਟੂਰਨਮੈਂਟ ਪ੍ਰਤੀ ਲੋਕਾਂ ਦੀ ਦਿਲਚਸਪੀ ਘੱਟਦੀ ਜ ਰਹੀ ਹੈ।

ਜਾਪਾਨ ਅਤੇ ਅੰਤਰਰਸ਼ਟਰੀ ਓਲੰਪਿਕ ਕਮੇਟੀ ਨੇ ਕੋਵਿਡ-19 ਕਰਨ ਦੁਨੀਆ ਭਰ ‘ਚ ਲੱਗੇ ਲੌਕਡਾਊਨ ਦੇ ਮੱਦੇਨਜ਼ਰ ਮਾਰਚ 2020 ਨੂੰ ਫੈਸਲਾ ਲਿਆ ਸੀ ਕਿ ਓਲੰਪਿਕ ਖੇਡ ਨੂੰ ਮੁਲਤਵੀ ਕੀਤਾ ਜਾਵੇ।ਦੱਸਣਯੋਗ ਹੈ ਕਿ ਇੰਨ੍ਹਾਂ ਖੇਡਾਂ ‘ਚ ਦੁਨੀਆ ਭਰ ਦੇ 11,000 ਐਥਲੀਟਾਂ ਨੇ ਸ਼ਿਰਕਤ ਕਰਨੀ ਹੈ। 23 ਜੁਲਾਈ ਤੋਂ ਲਗਭਗ 2 ਹਫ਼ਤਿਆਂ ਲਈ ਓਲੰਪਿਕ ਖੇਡਾਂ ਦਾ ਆਯੋਜਨ ਹੋਵੇਗਾ।