ਮੀਡੀਆ ਡੈਸਕ: ਫਿਲਪੀਨ ਵਿਚ ਆਏ ਸਮੁੰਦਰੀ ਤੂਫ਼ਾਨ ਫੇਨਫੋਨ ਤੇ ਭਾਰੀ ਬਾਰਿਸ਼ ਕਾਰਨ ਮੌਤਾਂ ਦੀ ਗਿਣਤੀ 21 ਤਕ ਜਾ ਪੁੱਜੀ ਹੈ ਜਦਕਿ 10 ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ। ਕੌਮੀ ਆਫ਼ਤ ਪ੍ਰਬੰਧਨ ਵਿਭਾਗ ਨੇ ਦੱਸਿਆ ਹੈ ਕਿ ਮਿ੍ਤਕਾਂ ਵਿਚ ਨੌਂ ਲੋਇਲ, ਚਾਰ ਕੈਪਿਜ਼, ਇਕ ਦੱਖਣੀ ਲੇਯਟੇ, ਦੋ ਲੇਯਟੇ, ਇਕ ਬਿਲੀਰਨ, ਤਿੰਨ ਪੂਰਬੀ ਸਾਮਾਰ ਅਤੇ ਇਕ ਸਾਮਾਰ ਸ਼ਾਮਲ ਹਨ। ਸਮੁੰਦਰੀ ਤੂਫ਼ਾਨ ਫੇਨਫੋਨ ਮੰਗਲਵਾਰ ਨੂੰ ਪੂਰਬੀ ਸਾਮਾਰ ਸੂਬੇ 'ਚ ਪੁੱਜਾ ਸੀ ਤੇ ਇਸ ਨੇ ਕੇਂਦਰੀ ਫਿਲਪੀਨ ਵਿਚ ਭਾਰੀ ਤਬਾਹੀ ਮਚਾਈ ਸੀ। ਭਾਰੀ ਬਾਰਿਸ਼ ਕਾਰਨ ਆਏ ਹੜ੍ਹਾਂ ਕਰ ਕੇ 1,86,000 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਸੀ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।



