ਦਿੱਲੀ,(ਦੇਵ ਇੰਦਰਜੀਤ) :ਨੈਸ਼ਨਲ ਹਾਈਵੇਅ ਅਥਾਰਟੀ ਟੋਲ ਦਰਾਂ 'ਚ 5 ਫੀਸਦੀ ਦਾ ਵਾਧਾ ਕਰਨ ਜਾ ਰਿਹਾ ਹੈ। ਉੱਥੇ ਟੋਲ ਪਲਾਜ਼ਾ 'ਤੇ ਚਲਣ ਵਾਲਾ ਮਾਸਿਕ ਪਾਸ 'ਤੇ ਵੀ ਕਿਰਾਇਆ ਵਧਾਏ ਜਾਣ ਦੇ ਸੰਕੇਤ ਹਨ। ਦੱਸ ਦੇਈਏ ਕਿ NHAI ਹਰ ਵਿੱਤੀ ਸਾਲ 'ਚ ਟੋਲ ਟੈਕਸ ਵਧਾਉਂਦਾ ਹੈ।
ਦਸਣਯੋਗ ਹੈ ਕਿ ਵਾਹਨ ਲਈ FASTAG ਵੀ ਜ਼ਰੂਰੀ ਕਰ ਦਿੱਤਾ ਗਿਆ ਹੈ। ਜਿਸ ਤੋਂ ਜਾਹਿਰ ਹੈ ਕਿ ਟਰਾਂਸਪੋਰਟਰਾਂ ਨਾਲ-ਨਾਲ ਆਮ ਲੋਕਾਂ 'ਤੇ ਵੀ ਬੋਝ ਵਧੇਗਾ। FASTAG ਨੇ ਟੋਲ ਪਲਾਜ਼ਾ 'ਤੇ ਲੱਗਣ ਵਾਲੀ ਲੰਬੀ ਲਾਈਨ ਨੂੰ ਕਾਫੀ ਹੱਦ ਤਕ ਘੱਟ ਕੀਤਾ ਹੈ। ਜਿਸ ਨਾਲ ਨਾ ਸਿਰਫ਼ ਈਂਧਨ ਦੀ ਬਚਤ ਹੋਈ ਬਲਕਿ ਲੋਕਾਂ ਦਾ ਸਮਾਂ ਵੀ ਬਚਿਆ। ਹਾਲ ਹੀ 'ਚ, ਕੇਂਦਰੀ ਮੰਤਰੀ ਨਿਤੀਨ ਗਡਕਰੀ ਨੇ ਅਨੁਮਾਨ ਲਾਇਆ ਸੀ ਕਿ ਜੇ ਰਾਸ਼ਟਰੀ ਰਾਜਮਾਰਗਾਂ 'ਤੇ ਯਾਤਰਾ ਲਈ ਸਾਰੇ ਵਾਹਨ FASTAG ਦਾ ਇਸਤੇਮਾਲ ਕਰਨਾ ਸ਼ੁਰੂ ਕਰਦੇ ਹਨ ਤਾਂ ਭਾਰਤ ਹਰ ਸਾਲ ਪੈਟਰੋਲ ਤੇ ਡੀਜ਼ਲ 'ਤੇ ਲਗਪਗ 20,000 ਕਰੋੜ ਰੁਪਏ ਬਚਾਏਗਾ।
ਗਡਕਰੀ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਇਲੈਕਟ੍ਰਾਨਿਕ ਟੋਲ ਦੇ ਸੰਗ੍ਰਹਿ ਲਈ FASTAG ਨੂੰ ਜ਼ਰੂਰੀ ਕਰ ਦਿੱਤਾ ਹੈ, ਇਸ ਨਾਲ ਟੋਲ ਪਲਾਜ਼ਾ 'ਤੇ ਹੋਣ ਵਾਲੀ ਦੇਰੀ 'ਚ ਕਾਫੀ ਕਮੀ ਆਈ ਹੈ। ਦੱਸ ਦੇਈਏ ਕਿ 16 ਫਰਵਰੀ ਤੋਂ ਸਾਰੇ ਵਾਹਨਾਂ ਲਈ ਰਾਸ਼ਟਰੀ ਰਾਜਮਾਰਗ ਟੋਲ ਪਲਾਜ਼ਾ 'ਤੇ ਭੁਗਤਾਨ ਕਰਨ ਲਈ FASTAG ਜ਼ਰੂਰੀ ਕਰ ਦਿੱਤਾ ਗਿਆ ਸੀ।



