ਕੱਲ੍ਹ ਹੋਵੇਗਾ ਬੱਪੀ ਲਹਿਰੀ ਦਾ ਅੰਤਿਮ ਸੰਸਕਾਰ, ਜਾਣੋ ਕਾਰਨ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸੰਗੀਤ ਦੀ ਦੁਨੀਆਂ 'ਚ ਡਿਸਕੋ ਦਾ ਆਯੋਜਨ ਕਰਨ ਵਾਲੇ ਮਸ਼ਹੂਰ ਸੰਗੀਤਕਾਰ ਬੱਪੀ ਲਹਿਰੀ ਹੁਣ ਇਸ ਦੁਨੀਆਂ 'ਚ ਨਹੀਂ ਰਹੇ। ਉਨ੍ਹਾਂ ਨੇ 69 ਸਾਲ ਦੀ ਉਮਰ 'ਚ ਮੁੰਬਈ 'ਚ ਆਖਰੀ ਸਾਹ ਲਿਆ। ਉਨ੍ਹਾਂ ਦਾ ਮੁੰਬਈ ਦੇ ਕ੍ਰਿਟੀਕੇਅਰ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ। ਜਾਣਕਾਰੀ ਮੁਤਾਬਕ ਬੱਪੀ ਦਾ ਅੰਤਿਮ ਸੰਸਕਾਰ ਅੱਜ ਨਹੀਂ ਸਗੋਂ ਕੱਲ ਨੂੰ ਹੋਵੇਗਾ।

ਉਨ੍ਹਾਂ ਦੇ ਬੇਟੇ ਦੀ ਅਮਰੀਕਾ ਤੋਂ ਵਾਪਸੀ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਗਾਇਕ ਦੇ ਬੇਟੇ ਦੇ ਆਉਣ 'ਤੇ ਹੀ ਬੱਪੀ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਡਾਕਟਰ ਮੁਤਾਬਕ ਬੱਪੀ ਦਾ ਦੀ ਮੌਤ ਔਬਸਟਰਕਟਿਵ ਸਲੀਪ ਐਪਨੀਆ ਕਾਰਨ ਹੋਈ ਹੈ। ਇਸ ਦੇ ਨਾਲ ਹੀ ਬੁਢਾਪੇ ਕਾਰਨ ਬੱਪੀ ਸਿਹਤ ਸੰਬੰਧੀ ਬੀਮਾਰੀਆਂ ਨਾਲ ਜੂਝ ਰਹੇ ਸਨ। ਬੀਮਾਰੀਆਂ ਦੇ ਚਲਦੇ ਇਨ੍ਹਾਂ ਦਾ ਦੇਹਾਂਤ ਹੋ ਗਿਆ ।