ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ
ਅੱਜ ਦੀਆਂ ਟੌਪ 5 ਖ਼ਬਰਾਂ ( 01-07-2019 )
1.. ਅੱਜ ਕੈਨੇਡਾ ਵਿੱਚ " ਕੈਨੇਡਾ ਡੇ " ਦਾ ਜਸ਼ਨ - ਦੇਸ਼ ਭਰ ਵਿੱਚ ਕਰਵਾਏ ਜਾ ਰਹੇ ਨੇ ਕਈ ਸਮਾਗਮ
ਅੱਜ 1 ਜੁਲਾਈ ਦੇ ਦਿਨ ਕੈਨੇਡਾ ਵਿੱਚ " ਕੈਨੇਡਾ ਡੇ " ਦਾ ਜਸ਼ਨ ਮਨਾਇਆ ਜਾ ਰਿਹਾ ਹੈ , ਇਹ ਦਿਨ ਕੈਨੇਡਾ ਦੀ ਅਨੇਕਤਾ ਵਿੱਚ ਏਕਤਾ ਅਤੇ ਸੂਬਿਆਂ ਦੇ ਆਪਸ ਵਿੱਚ ਚੰਗੇ ਸਬੰਧਾਂ ਨੂੰ ਦਰਸ਼ਾਉਂਣ ਲਈ ਮਨਾਇਆ ਜਾਂਦਾ ਹੈ , ਇਸ ਦਿਨ ਨੂੰ ਲੈ ਕੇ ਦੇਸ਼ ਭਰ ਦੇ ਨਾਗਰਿਕ ਵਿੱਚ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ , ਇਸ ਦਿਨ ਨੂੰ ਯਾਦਗਾਰ ਬਣਾਉਣ ਲਈ ਦੇਸ਼ ਭਰ ਵਿੱਚ ਕਈ ਸਮਾਗਮ ਕਰਵਾਏ ਜਾ ਰਹੇ ਹਨ , ਸੜਕਾਂ ਤੋਂ ਲੈ ਕੇ ਇਮਾਰਤਾਂ ਤਕ ਕੈਨੇਡਾ ਦੇ ਝੰਡਿਆਂ ਨਾਲ ਭਰੀਆਂ ਹੋਈਆਂ ਹਨ , ਇਸਦੇ ਨਾਲ ਹੀ ਕਈ ਹੋਟਲ ਵੀ ਇਸ ਦਿਨ ਸਪੈਸ਼ਲ ਆਫਰ ਮੁਹਈਆ ਕਰਵਾ ਰਹੇ ਹਨ |
2.. ਹੁਣ ਅਮਰੀਕਾ ਨੇ ਦਿੱਤੀ ਸੰਸਾਰ ਭਰ ਦੇ ਦੇਸ਼ਾਂ ਨੂੰ ਧਮਕੀ - ਇਰਾਨ ਤੋਂ ਤੇਲ ਮੰਗਵਾਉਣ ਵਾਲੇ ਤੇ ਹੋਵੇਗੀ ਕਾਰਵਾਈ
ਈਰਾਨ ਅਤੇ ਅਮਰੀਕਾ ਵਿੱਚ ਇਸ ਸਮੇਂ ਵੀ ਤਕਰਾਰ ਜਾਰੀ ਹੈ ਜਿਸ ਦਾ ਸੇਕ ਹੋਰ ਦੇਸ਼ਾਂ ਨੂੰ ਝੱਲਣਾ ਪੈ ਸਕਦਾ ਹੈ ,ਇਰਾਨ ਵਿੱਚ ਅਮਰੀਕਾ ਦੇ ਵਿਸ਼ੇਸ਼ ਰਾਜਦੂਤ ਬ੍ਰਾਇਨ ਹੁੱਕ ਨੇ ਹੁਣ ਮਾਮਲੇ ਤੇ ਵੱਡਾ ਬਿਆਨ ਦਿੱਤਾ ਹੈ , ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜੋ ਵੀ ਦੇਸ਼ ਈਰਾਨ ਤੋਂ ਕੱਚਾ ਤੇਲ ਖਰੀਦੇਗਾ ਉਹ ਉੱਤੇ ਅਮਰੀਕਾ ਵੱਡੀਆਂ ਪਾਬੰਦੀਆਂ ਲਾਵੇਗਾ ਫਿਲਹਾਲ ਇਸ ਮਾਮਲੇ ਵਿਚ ਕਿਸੇ ਵੀ ਦੇਸ਼ ਨੂੰ ਕੋਈ ਛੋਟ ਨਹੀਂ ਦਿੱਤੀ ਜਾਵੇਗੀ , ਇਸ ਤੋਂ ਪਹਿਲਾਂ ਪਿਛਲੇ ਸੋਮਵਾਰ ਅਮਰੀਕਾ ਨੇ ਈਰਾਨ ਉੱਤੇ ਸਖ਼ਤ ਪਾਬੰਦੀਆਂ ਲਾਈਆਂ ਸਨ ਹੁਣ ਟਰੰਪ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜੋ ਵੀ ਨਿਯਮਾਂ ਦੀ ਉਲੰਘਣਾ ਕਰੇਗਾ ਉਹ ਉੱਤੇ ਜੁਰਮਾਨਾ ਲਾਇਆ ਜਾਵੇਗਾ |
3.. ਰਾਹੁਲ ਗਾਂਧੀ ਅੱਜ ਕਰਨਗੇ ਕਾਂਗਰਸੀ ਮੁੱਖਮੰਤ੍ਰੀਆਂ ਨਾਲ ਗੱਲਬਾਤ - ਸਿੱਧੂ ਦੇ ਮੁੱਦੇ ਤੇ ਹੋ ਸਕਦੀ ਹੈ ਚਰਚਾ
ਪੰਜਾਬ ਵਿੱਚ ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀਆਂ ਵਿਚਕਾਰ ਚੱਲ ਰਹੇ ਵਿਵਾਦ ਨੂੰ ਅੱਜ ਖਤਮ ਕੀਤਾ ਜਾ ਸਕਦਾ ਹੈ ,ਕਾਂਗਰਸ ਦੇ ਮੌਜੂਦਾ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਕਾਂਗਰਸੀ ਮੁੱਖ ਮੰਤਰੀਆਂ ਦੀ ਇੱਕ ਵਿਸ਼ੇਸ਼ ਬੈਠਕ ਨੂੰ ਬੁਲਾਇਆ ਗਿਆ ਹੈ, ਵਿਸ਼ੇਸ਼ ਬੈਠਕ ਦਾ ਏਜੰਡਾ ਭਾਵੇਂ ਹੀ ਕੇਂਦਰ ਦੀ ਰਾਜਨੀਤੀ ਹੋਵੇ ਪਰ ਇਸ ਬੈਠਕ ਦੇ ਵਿੱਚ ਸਿੱਧੂ ਨੂੰ ਲੈ ਕੇ ਚਰਚਾ ਹੋ ਸਕਦੀ ਹੈ , ਜ਼ਿਕਰਯੋਗ ਹੈ ਕਿ 6 ਜੂਨ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਸਮੇਤ 13 ਮੰਤਰੀਆਂ ਦੇ ਵਿਭਾਗਾਂ ਦਾ ਤਬਾਦਲਾ ਕੀਤਾ ਸੀ ਜਿਸ ਤੋਂ ਸਿੱਧੂ ਨਾਰਾਜ਼ ਹੋਏ ਸਨ ਅਤੇ ਉੁਨ੍ਹਾਂ ਨੇ ਹੁਣ ਤੱਕ ਆਪਣਾ ਅਹੁਦਾ ਨਹੀਂ ਸੰਭਾਲਿਆ ਹੈ |
4.. ਸੁਡਾਨ ਵਿੱਚ ਫੇਰ ਸ਼ੁਰੂ ਹੋਏ ਅੰਦੋਲਨ - ਪ੍ਰਦਰਸ਼ਨ ਦੌਰਾਨ 7 ਲੋਕਾਂ ਦੀਆਂ ਮੌਤ , 180 ਹੋਏ ਜ਼ਖਮੀ
ਪਿਛਲੇ ਕਈ ਸਾਲਾਂ ਤੋਂ ਜੰਗ ਦਾ ਸਾਹਮਣਾ ਕਰ ਰਹੇ ਦੇਸ਼ ਸੁਡਾਨ ਵਿੱਚ ਇੱਕ ਵਾਰ ਫਿਰ ਲੋਕਤੰਤਰ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨਕਾਰੀ ਸੜਕ ਤੇ ਆ ਗਏ ਹਨ , ਇਸੇ ਲੜੀ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਸੜਕ ਤੇ ਉਤਰੇ ਅਤੇ ਰਾਸ਼ਟਰਪਤੀ ਭਵਨ ਵੱਲ ਮਾਰਚ ਕੀਤਾ , ਪ੍ਰਦਰਸ਼ਨਕਾਰੀਆਂ ਦੀ ਗਿਣਤੀ ਇੰਨੀ ਜ਼ਿਆਦਾ ਸੀ ਕਿ ਸੁਡਾਨ ਦੀ ਫੌਜ ਨੇ ਮੋਰਚਾ ਸੰਭਾਲਿਆ ਅਤੇ ਪ੍ਰਦਰਸ਼ਨ ਕਰ ਰਹੇ ਲੋਕਾਂ ਉੱਤੇ ਗੋਲੀਬਾਰੀ ਕਰ ਦਿੱਤੀ , ਇਸ ਗੋਲੀਬਾਰੀ ਵਿੱਚ ਸੱਤ ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 181 ਲੋਕ ਜ਼ਖਮੀ ਦੱਸੇ ਜਾ ਰਹੇ ਹਨ , ਇਸ ਤੋਂ ਇਲਾਵਾ ਸੈਨਾ ਦੇ ਦਸ ਜਵਾਨ ਵੀ ਜ਼ਖਮੀ ਹੋਏ ਹਨ |
5.. ਜੰਮੂ ਕਸ਼ਮੀਰ ਦੇ ਕਿਸ਼ਤਵਾੜ ਵਿੱਚ ਖਾਈ ਵਿੱਚ ਡਿੱਗੀ ਬੱਸ - 35 ਲੋਕਾਂ ਦੀ ਹੋਈ ਮੌਤ , 17 ਜ਼ਖਮੀ
ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਵਿੱਚ ਸੋਮਵਾਰ ਨੂੰ ਇੱਕ ਬੱਸ ਆਪਣਾ ਸੰਤੁਲਨ ਵਿਗੜਨ ਤੋਂ ਬਾਅਦ ਖਾਈ ਵਿੱਚ ਡਿੱਗ ਗਈ ਜਿਸ ਨਾਲ ਇਕ ਵੱਡਾ ਹਾਦਸਾ ਵਾਪਰਿਆ ਹੈ , ਹਾਦਸੇ ਵਿਚ 35 ਯਾਤਰੀਆਂ ਦੀ ਮੌਤ ਹੋ ਗਈ ਹੈ ,ਇਹ ਬਸ ਸ਼੍ਰੀਗਿਰੀ ਦੇ ਕੋਲ ਸੜਕ ਤੋਂ ਤਿਲਕ ਗਈ ਅਤੇ ਇੱਕ ਡੂੰਘੀ ਖਾਈ ਵਿੱਚ ਡਿੱਗ ਗਈ , ਸਥਾਨਕ ਲੋਕਾਂ ਨੇ ਦੱਸਿਆ ਕਿ ਬਸ ਓਵਰਲੋਡ ਸੀ , ਪੁਲਿਸ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਬਚਾਅ ਕਾਰਜ ਚਲਾਏ ਜਾ ਰਹੇ ਹਨ ,ਇਸ ਦੁਰਘਟਨਾ ਵਿੱਚ ਮਰਨ ਵਾਲਿਆਂ ਦੀ ਗਿਣਤੀ ਅਤੇ ਹੋਰ ਵੀ ਵਾਧਾ ਹੋ ਸਕਦਾ ਹੈ |
ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |


