ਅੱਜ ਦੀਆਂ ਟੌਪ 5 ਖ਼ਬਰਾਂ – ਜਿਨ੍ਹਾਂ ਤੇ ਰਹੇਗੀ ਨਜ਼ਰ ( 13-05-2019 )

by

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ 

ਅੱਜ ਦੀਆਂ ਟੌਪ 5 ਖ਼ਬਰਾਂ ( 13-05-2019 )


1.. ਅਫ਼ਰੀਕੀ ਦੇਸ਼ ਬੁਰਕੀਨਾ ਫਾਸੋ ਵਿੱਚ ਚਰਚ ਤੇ ਹਮਲਾ - ਪਾਦਰੀ ਸਮੇਤ 6 ਲੋਕਾਂ ਨੂੰ ਉਤਾਰਿਆ ਮੌਤ ਦੇ ਘਾਟ 

ਅਫ਼ਰੀਕਨ ਦੇਸ਼ ਬੁਰਕੀਨਾ ਫਾਸੋ ਦੇ ਵਿਚ ਐਤਵਾਰ ਨੂੰ ਇਕ ਬੰਦੂਕਧਾਰੀ ਨੇ ਚਰਚ ਉੱਤੇ ਹਮਲਾ ਕਰ ਦਿੱਤਾ ਜਿਸ ਵਿਚ ਪਾਦਰੀ ਸਮੇਤ ਛੇ ਲੋਕਾਂ ਦੀ ਮੌਤ ਹੋ ਗਈ , ਸਥਾਨਕ ਪੁਲਿਸ ਅਫਸਰ ਨੇ ਇਹ ਜਾਣਕਾਰੀ ਦਿੱਤੀ ਕਿ ਘਟਨਾ ਡਬਲੋ ਖੇਤਰ ਵਿੱਚ ਘਟੀ ਹੈ , ਡਬਲੋ ਦੇ ਮੇਅਰ ਓਸਮਾਨ ਜੋਂਗੋ ਨੇ ਦੱਸਿਆ ਕਿ ਸਵੇਰੇ 9 ਵਜੇ ਇਕ ਹਮਲਾਵਰ  ਚਰਚ ਵਿਚ ਆ ਗਿਆ ਅਤੇ ਉੱਥੇ ਪ੍ਰਾਰਥਨਾ ਕਰ ਰਹੇ ਲੋਕਾਂ ਉੱਤੇ ਉਸਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ , ਸੂਤਰਾਂ ਨੇ ਦੱਸਿਆ ਕਿ ਹਮਲਾਵਰਾਂ ਦੀ ਕੁਲ ਗਿਣਤੀ 20 ਤੋਂ 30 ਸੀ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ |


2.. ਕੈਨੇਡਾ ਵਿੱਚ ਸਾਬਕਾ ਐਡਮਿਰਲ ਤੋਂ ਕੇਸ ਵਾਪਸ ਲੈਣ ਦਾ ਮਾਮਲਾ - ਵਿਰੋਧੀ ਧਿਰਾਂ ਨੇ ਸੱਦੀ ਐਮਰਜੈਂਸੀ ਮੀਟਿੰਗ 

ਕੈਨੇਡਾ ਵਿੱਚ ਸਾਬਕਾ ਐਡਮਿਰਲ ਮਾਰਕ ਨਾਰਮਨ ਦੇ ਮੁਕੱਦਮੇ ਦਾ ਮਾਮਲਾ ਹੁਣ ਕੈਨੇਡਾ ਵਿੱਚ ਰਾਜਨੀਤਕ ਮਾਮਲਾ ਬਣਦਾ ਜਾ ਰਿਹਾ ਹੈ , ਵਿਰੋਧੀ ਦਲਾਂ ਦੁਆਰਾ ਮਾਰਕ ਨਾਰਮਨ ਮੁਕੱਦਮੇ ਵਿਚ ਸਰਕਾਰ ਦੇ ਚਾਲ-ਚਲਣ ਦੀ ਜਾਂਚ ਕਰਨ ਲਈ ਕੌਮੀ ਬਚਾਅ ਕਮੇਟੀ ਦੀ ਹੰਗਾਮੀ ਮੀਟਿੰਗ ਬੁਲਾਈ ਜਾ ਰਹੀ ਹੈ , ਵਾਈਸ-ਐਡਮਿਰਲ ਨਾਰਮਨ ਦੇ ਖਿਲਾਫ ਵਿਸ਼ਵਾਸ ਦੀ ਉਲੰਘਣਾ ਦਾ ਦੋਸ਼ ਪਿਛਲੇ ਹਫ਼ਤੇ ਰੋਕਿਆ ਗਿਆ ਸੀ,, ਇਕ ਸਾਲ ਬਾਅਦ ਰਸਮੀ ਤੌਰ ਉਨ੍ਹਾਂ ਵਲੋਂ ਕਿਸੇ ਵੀ ਗ਼ਲਤ ਕੰਮ ਤੋਂ ਇਨਕਾਰ ਕੀਤਾ ਗਿਆ ਸੀ ਅਤੇ ਸਰਕਾਰ ਨੇ ਕਿਹਾ ਸੀ ਕਿ ਉਹ ਕੇਸ ਵਾਪਸ ਲੈਣਗੇ |


3.. ਪੰਜਾਬ ਵਿੱਚ ਅੱਜ ਭਿੜ ਰਹੇ ਦੋ ਪ੍ਰਧਾਨਮੰਤਰੀ ਔਹਦੇ ਦੇ ਦਾਅਵੇਦਾਰ - ਮੋਦੀ ਅਤੇ ਰਾਹੁਲ ਗਾਂਧੀ ਕਰਨਗੇ ਰੈਲੀਆਂ

ਪੰਜਾਬ ਵਿੱਚ ਅੱਜ ਦੋ ਪ੍ਰਧਾਨਮੰਤਰੀ ਔਹਦੇ ਦੇ ਦਾਅਵੇਦਾਰ ਰਹੇ ਹਨ , ਪੰਜਾਬ ਵਿੱਚ ਅੱਜ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਪ੍ਰਧਾਨਮੰਤਰੀ ਨਰੇਂਦਰ ਮੋਦੀ ਰੈਲੀਆਂ ਕਰ ਰਹੇ ਹਨ , ਰਾਹੁਲ ਗਾਂਧੀ ਅੱਜ ਖੰਨਾ ਦੇ ਵਿੱਚ ਉਥੇ ਹੀ ਪ੍ਰਧਾਨਮੰਤਰੀ ਨਰੇਂਦਰ ਮੋਦੀ ਬਠਿੰਡਾ ਦੇ ਵਿੱਚ ਰੈਲੀ ਕਰਨਗੇ , ਰਾਹੁਲ ਗਾਂਧੀ ਫਤਹਿਗੜ੍ਹ ਸਾਹਿਬ ਤੋਂ ਕਾਂਗਰਸ ਉਮੀਦਵਾਰ ਡਾਕਟਰ ਅਮਰ ਸਿੰਘ ਲਈ ਅਤੇ ਪ੍ਰਧਾਨਮੰਤਰੀ ਨਰੇਂਦਰ ਮੋਦੀ ਬਠਿੰਡਾ ਤੋਂ ਅਕਾਲੀ ਭਾਜਪਾ ਉਮੀਦਵਾਰ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਲਈ ਚੋਣ ਪ੍ਰਚਾਰ ਕਰਨਗੇ , ਪੰਜਾਬ ਵਿੱਚ ਚੋਣਾਂ 19 ਮਈ ਨੂੰ ਹੋਣਗੀਆਂ |


4.. ਰਾਸ਼ਟਰਪਤੀ ਟਰੰਪ ਨੂੰ ਮਾਰਨ ਦੀ ਧਮਕੀ ਦਾ ਮਾਮਲਾ - ਕਨੈਕਟੀਕਟ ਦੇ ਵਿਅਕਤੀ ਨੂੰ 140 ਸਾਲ ਦੀ ਸਜ਼ਾ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇਣ ਵਾਲੇ ਇਕ ਵਿਅਕਤੀ ਨੂੰ ਵੱਡੀ ਸਜ਼ਾ ਸੁਣਾਈ ਗਈ ਹੈ , ਅਦਾਲਤੀ ਦਸਤਾਵੇਜ਼ਾਂ ਅਨੁਸਾਰ, ਪ੍ਰੌਸੀਕਿਊਟਰਾਂ ਦਾ ਮੰਨਣਾ ਹੈ ਕਿ ਉਸ ਨੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਮਾਰਨ ਦੀ ਧਮਕੀ ਦਿੱਤੀ ਸੀ ਅਤੇ ਦੂਜਿਆਂ ਨੂੰ ਬੰਬ ਧਮਕੀਆਂ ਅਤੇ ਸੰਵੇਦਨਸ਼ੀਲ ਚਿੱਟੇ ਪਾਊਡਰ ਸਮੇਤ ਪੱਤਰ ਭੇਜੇ ਸਨ , 51 ਸਾਲਾ ਗੈਰੀ ਗ੍ਰਾਵੇਲੇ ਨੂੰ 16 ਮਾਮਲਿਆਂ ਦਾ ਦੋਸ਼ੀ ਠਹਿਰਾਇਆ ਗਿਆ, ਜਿਸ ਵਿਚ ਉਸ ਨੇ ਸਤੰਬਰ 2018 ਵਿਚ ਚਿੱਟੇ ਪਾਊਡਰ ਅਤੇ ਹੱਥ ਲਿਖਤ ਸੰਦੇਸ਼ ਵਾਲੇ ਇਕ ਲਿਫ਼ਾਫ਼ਾ ਭੇਜ ਕੇ "ਰਾਸ਼ਟਰਪਤੀ ਨੂੰ ਧਮਕੀ ਦੇਣਾ ਵੀ ਸ਼ਾਮਲ ਸੀ , ਇਨਾ ਮਾਮਲਿਆਂ ਵਿੱਚ ਉਸਨੂੰ 140 ਸਾਲ ਦੀ ਸਜ਼ਾ ਸੁਣਾਈ ਗਈ ਹੈ |


5.. ਸ਼੍ਰੀਲੰਕਾ ਵਿੱਚ ਹੁਣ ਮਸਜਿਦਾਂ ਤੇ ਹੋਏ ਹਮਲੇ - ਕਰਫਿਊ ਜਾਰੀ , ਫੇਸਬੁੱਕ ਵਟਸਅੱਪ ਕੀਤਾ ਗਿਆ ਬੈਨ

ਸ਼੍ਰੀਲੰਕਾ ਦੇ ਚਿਲਾਉ ਸ਼ਹਿਰ ਵਿੱਚ ਇੱਕ ਭੜਕਾਊ ਫੇਸਬੁੱਕ ਪੋਸਟ ਤੋਂ ਬਾਅਦ ਸ਼ਹਿਰ ਵਿੱਚ ਤਿੰਨ ਮਸਜਿਦਾਂ ਅਤੇ ਇਕ ਮੁਸਲਿਮ ਦੁਕਾਨ ਤੇ ਲੋਕਾਂ ਨੇ ਹਮਲਾ ਕਰ ਦਿੱਤਾ , ਇਸ ਘਟਨਾ ਤੋਂ ਬਾਅਦ, ਸਰਕਾਰ ਨੇ ਫੇਸਬੁੱਕ, ਵਟਸਅੱਪ ਸਮੇਤ ਕਈ ਸੋਸ਼ਲ ਮੀਡੀਆ ਸਾਈਟਸ ਉੱਤੇ ਪਾਬੰਦੀ ਲਗਾ ਦਿੱਤੀ ਹੈ , ਦੰਗਿਆਂ ਦੇ ਹਾਲਾਤਾਂ ਤੋਂ ਬਾਅਦ ਪ੍ਰਸ਼ਾਸਨ ਨੇ ਸੋਮਵਾਰ ਤੱਕ ਖੇਤਰ ਵਿੱਚ ਕਰਫ਼ਿਊ ਲਗਾ ਦਿੱਤਾ ਹੈ ,  21 ਅਪ੍ਰੈਲ ਨੂੰ ਹੋਏ ਈਸਟਰ ਬੰਬ ਧਮਾਕਿਆਂ ਤੋਂ ਬਾਅਦ ਸ਼੍ਰੀਲੰਕਾ ਵਿੱਚ ਹਾਲਾਤ ਬਹੁਤ ਨਾਜ਼ੁਕ ਬਣੇ ਹੋਏ ਹਨ , ਸ੍ਰੀਲੰਕਾ ਪੁਲਿਸ ਦੇ ਬੁਲਾਰੇ ਰੁਵਾਨ ਗੁਨਾਸ਼ੇਖਰ ਨੇ ਕਿਹਾ ਕਿ ਭੜਕਾਊ ਫੇਸਬੁੱਕ ਪੋਸਟ ਪਾਉਣ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ |


ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |

More News

NRI Post
..
NRI Post
..
NRI Post
..