ਅੱਜ ਦੀਆਂ ਟੌਪ 5 ਖ਼ਬਰਾਂ – ਜਿਨ੍ਹਾਂ ਤੇ ਰਹੇਗੀ ਨਜ਼ਰ ( 15-06-2019 )

by mediateam

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ 

ਅੱਜ ਦੀਆਂ ਟੌਪ 5 ਖ਼ਬਰਾਂ ( 15-06-2019 )


1.. ਕੈਨੇਡਾ ਵਿੱਚ ਫੈਡਰਲ ਚੋਣਾਂ ਤੋਂ ਪਹਿਲਾ ਆਇਆ ਵੱਡਾ ਸਰਵੇ - ਪੀਐਮ ਟਰੂਡੋ ਦੀ ਕੁਰਸੀ ਜਾਣ ਦਾ ਖਤਰਾ 

ਕੈਨੇਡਾ ਦੀਆਂ ਫੈਡਰਲ ਚੋਣਾਂ ਵਿੱਚ ਹੁਣ ਬਸ ਚਾਰ ਮਹੀਨਿਆਂ ਦਾ ਸਮਾਂ ਬਾਕੀ ਰਹਿ ਗਿਆ ਹੈ ਪਰ ਵੋਟਰ ਸਮਰਥਨ ਵਿਚ ਲਿਬਰਲ ਕੰਜ਼ਰਵੇਟਿਵ ਤੋਂ ਕਾਫੀ ਪਿੱਛੇ ਹਨ , ਇਸ ਤੋਂ ਇਲਾਵਾ ਲਿਬਰਲ ਇਸ ਅੰਤਰ ਨੂੰ ਘਟਾਉਣ ਵਿੱਚ ਵੀ ਅਸਲ ਸਾਬਤ ਹੋ ਰਹੇ ਹਨ , ਇੱਕ ਨਵਾਂ ਇਪਸੋਸ ਪੋਲ ਪੇਸ਼ ਕਰਦਾ ਹੈ ਕਿ ਫੈਡਰਲ ਚੋਣਾਂ ਵਿੱਚ ਪ੍ਰਧਾਨਮੰਤਰੀ ਟਰੂਡੋ ਦੀ ਕੁਰਸੀ ਜਾ ਸਕਦੀ ਹੈ , ਨਵੇਂ ਸਰਵੇਖਣ ਮੁਤਾਬਕ ਪ੍ਰਧਾਨ ਮੰਤਰੀ ਜਸਟਿਨ ਟ੍ਰੈਡਿਊ ਦੀ ਪ੍ਰਵਾਨਗੀ ਰੇਟਿੰਗ ਇਸ ਸਮੇਂ ਸਭ ਤੋਂ ਨੀਵੇਂ ਪੱਧਰ 'ਤੇ ਹੈ , ਸਿਰਫ 32 ਫੀਸਦੀ ਲੋਕਾਂ ਦਾ ਮੰਨਣਾ ਹੈ ਕਿ ਟਰੂਡੋ ਸਰਕਾਰ ਨੇ ਵਧੀਆ ਕੰਮ ਕੀਤਾ ਹੈ ਅਤੇ ਦੁਬਾਰਾ ਚੁਣੇ ਜਾਣ ਦੇ ਹੱਕਦਾਰ ਹਨ, ਓਥੇ ਹੀ ਕੰਜ਼ਰਵੇਟਿਵ ਇਸ ਸਮੇਂ ਕਾਫੀ ਅੱਗੇ ਹਨ |


2.. ਤੇਲ ਟੈਂਕਰ ਤੇ ਹੋਏ ਹਮਲੇ ਦੌਰਾਨ ਅਮਰੀਕਾ ਦਾ ਵੱਡਾ ਦੋਸ਼ - ਇਰਾਨ ਤੇ ਲਾਏ ਹਮਲਾ ਕਰਨ ਦੇ ਦੋਸ਼ 

ਕੱਲ ਓਮਾਨ ਦੀ ਖਾੜੀ ਵਿੱਚ ਨਾਰਵੇ ਦੇ ਦੋ ਤੇਲ ਟੈਂਕਰਾਂ ਉੱਤੇ ਹਮਲਾ ਹੋਇਆ ਸੀ ਜਿਸ ਤੋਂ ਬਾਅਦ ਦੋਵੇਂ ਜਹਾਜਾਂ ਵਿੱਚ ਅੱਗ ਲਗ ਗਈ ਸੀ , ਇਰਾਨ ਦੀ ਫੌਜ ਨੇ ਕ੍ਰਿਊ ਮੈਂਬਰਾਂ ਦੀ ਜਾਨ ਬਚਾਈ ਸੀ ਪਰ ਹੁਣ ਅਮਰੀਕਾ ਨੇ ਇਸ ਮਾਮਲੇ ਤੇ ਇਕ ਵੱਡਾ ਬਿਆਨ ਦਿੱਤਾ ਹੈ , ਅਮਰੀਕਾ ਨੇ ਇਸ ਹਮਲੇ ਦਾ ਦੋਸ਼ ਸਿਧ ਇਰਾਨ ਉੱਤੇ ਮੜ ਦਿੱਤਾ ਹੈ , ਅਮਰੀਕਾ ਦੇ ਓਮਾਨ ਦੀ ਖਾੜੀ ਵਿੱਚ ਦੋ ਤੇਲ ਢੋਣ 'ਤੇ ਹਮਲੇ ਲਈ ਇਰਾਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ ,  ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਮਪਿਓ ਨੇ ਵਿਦੇਸ਼ ਵਿਭਾਗ ਦੇ ਹੈਡਕੁਆਟਰ ਤੋਂ ਬੋਲਦੇ ਹੋਏ ਕਿਹਾ ਕਿ ਇਨ੍ਹਾਂ ਸਾਰੇ ਹਮਲਿਆਂ ਲਈ ਇਰਾਨ ਜ਼ਿੰਮੇਵਾਰ ਹੈ , ਜਿਕਰਯੋਗ ਹੈ ਕਿ ਮਈ ਵਿੱਚ ਵੀ ਤੇਲ ਟੈਂਕਰਾਂ ਤੇ ਅਜਿਹੇ ਹਮਲੇ ਹੋਏ ਸਨ |


3.. ਸਿੱਧੂ ਨੇ ਨਹੀਂ ਸੰਭਾਲਿਆ ਬਿਜਲੀ ਮਹਿਕਮਾ - ਕੈਪਟਨ ਜਲਦ ਕਰਨਗੇ ਇਸ ਮੁੱਦੇ ਉੱਤੇ ਰਾਹੁਲ ਗਾਂਧੀ ਨਾਲ ਮੁਲਾਕਾਤ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਵਜੋਤ ਸਿੰਘ ਸਿੱਧੂ ਨਾਲ ਨਜ਼ਰ ਹਨ , ਇਸ ਪਿੱਛੇ ਵਜ੍ਹਾ ਹੈ ਸਿੱਧੂ ਵਲੋਂ 8 ਦਿਨ ਬਾਅਦ ਵੀ ਮੁੱਖਮੰਤਰੀ ਵਲੋਂ ਦਿੱਤੇ ਜੀਵ ਬਿਜਲੀ ਅਤੇ ਊਰਜਾ ਵਿਭਾਗ ਦਾ ਕੰਮ ਨਾ ਸੰਭਾਲਣਾ , ਹੁਣ ਕੈਪਟਨ ਇਸ ਮਾਮਲੇ ਤੇ ਹਾਈਕਮਾਂਡ ਨਾਲ ਮਿਲਣ ਦੀ ਤਿਆਰੀ ਕਰ ਰਹੇ ਹਨ ,  ਸੋਮਵਾਰ ਨੂੰ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਕੈਪਟਨ ਇਸ ਮਾਮਲੇ ਤੇ ਇਕ ਵੱਡਾ ਫ਼ੈਸਲਾ ਲੈ ਸਕਦੇ ਹਨ , ਮਾਮਲਾ ਨਾ ਖਤਮ ਹੁੰਦਾ ਵੇਖ ਹੁਣ ਕੈਪਟਨ ਅਮਰਿੰਦਰ ਨੇ ਹਾਈ ਕਮਾਂਡ ਦੇ ਸਾਹਮਣੇ ਸਿੱਧੂ ਦੇ ਜ਼ਿੱਦੀ ਰਵੱਈਏ ਦੇ ਮਾਮਲੇ ਨੂੰ ਚੁੱਕਣ ਦਾ ਫੈਸਲਾ ਕੀਤਾ ਹੈ |


4.. ਪੱਛਮ ਬੰਗਾਲ ਵਿੱਚ ਰਾਜਨੀਤੀ ਦਾ ਖੂਨੀ ਖੇਡ ਜਾਰੀ - ਕਾਂਗਰਸ ਅਤੇ ਟੀਐਮਸੀ ਵਰਕਰਾਂ ਦੀ ਝੜਪ , 3 ਮਰੇ 

ਲੋਕਸਭਾ ਚੋਣਾਂ ਖਤਮ ਹੋਣ ਦੇ ਬਾਵਜੂਦ ਪੱਛਮ ਬੰਗਾਲ ਵਿੱਚ ਰਾਜਨੀਤੀ ਦਾ ਖੂਨੀ ਖੇਡ ਲਗਾਤਰ ਜਾਰੀ ਹੈ , ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ 'ਚ ਤ੍ਰਿਣਮੂਲ ਕਾਂਗਰਸ ਅਤੇ ਕਾਂਗਰਸ ਵਰਕਰਾਂ ਵਿਚਕਾਰ ਝੜਪ ਹੋਈ. ਇਸ ਵਿੱਚ ਤਿੰਨ ਤ੍ਰਿਣਮੂਲ ਵਰਕਰਾਂ ਦੀ ਮੌਤ ਹੋ ਗਈ ਹੈ , ਸਥਾਨਕ ਸੂਤਰਾਂ ਅਤੇ ਪੁਲਿਸ ਅਨੁਸਾਰ ਸ਼ਨੀਵਾਰ ਸਵੇਰੇ ਤ੍ਰਿਣਮੂਲ ਕਾਂਗਰਸ ਅਤੇ ਕਾਂਗਰਸੀ ਵਰਕਰਾਂ ਵਿਚਕਾਰ ਭਿਆਨਕ ਝੜਪ ਹੋਈ ਹੈ ,ਟੀਐਮਸੀ ਦੇ ਕਾਰਕੁਨ ਖੈਰੁਦੀਨ ਸ਼ੇਖ ਅਤੇ ਸੋਹੇਲ ਰਾਣਾ ਅਤੇ ਇਕ ਹੋਰ ਵਰਕਰ ਦੀ ਮੌਤ ਹੋ ਗਈ ਹੈ , ਪੱਛਮ ਬੰਗਾਲ ਵਿੱਚ ਰਾਜਨੀਤਿਕ ਮੌਤਾਂ ਦਾ ਦੌਰ ਲਗਾਤਾਰ ਜਾਰੀ ਹੈ |


5.. ਹਾਂਗਕਾਂਗ ਵਿੱਚ ਨਵੇਂ ਕਾਨੂੰਨ ਖਿਲਾਫ ਸੰਘਰਸ਼ ਹੁਣ ਵੀ ਜਾਰੀ - ਸਰਕਾਰ ਜਲਦ ਲੈ ਸਕਦੀ ਹੈ ਵੱਡਾ ਫੈਸਲਾ 

ਹਾਂਗਕਾਂਗ ਵਿੱਚ ਨਵੇਂ ਕਾਨੂੰਨ ਪ੍ਰਸਤਾਵਿਤ ਸਪੁਰਦਗੀ ਬਿੱਲ ਦੇ ਵਿਰੁੱਧ ਪਿਛਲੇ ਕਈ ਦਿਨਾਂ ਤੋਂ ਪ੍ਰਦਰਸ਼ਨ ਚੱਲ ਰਹੇ ਹਨ, ਪ੍ਰਦਰਸ਼ਨਕਾਰੀਆਂ ਨੇ ਸਰਕਾਰ ਨੂੰ ਹੁਣ ਅਲਟੀਮੇਟਮ ਦਿੱਤਾ ਹੈ ਕਿ ਇਸ ਬਿੱਲ ਨੂੰ ਜਲਦ ਵਾਪਸ ਲਿਆ ਜਾਵੇ , ਲੋਕ ਮੀਂਹ ਦੇ ਬਾਵਜੂਦ ਕਾਲੇ ਕੱਪੜੇ ਵਿਚ ਸੜਕਾਂ 'ਤੇ ਇਕੱਠੇ ਹੋ ਰਹੇ ਹਨ ਜਿਸ ਕਾਰਨ ਜਾਮ ਦੀ ਸਥਿਤੀ ਬਣੀ ਹੋਈ ਹੈ , ਲੋਕਾਂ ਨੂੰ ਰੋਕਣ ਲਈ, ਪੁਲਿਸ ਨੇ ਰਬੜ ਦੀਆਂ ਗੋਲੀਆਂ ਚਲਾਈਆਂ , ਅੱਥਰੂ ਗੈਸ ਦੇ ਗੋਲੇ ਛੱਡੇ ਅਤੇ ਵਾਟਰ ਕੇਨਨ ਦਾ ਵੀ ਇਸਤੇਮਾਲ ਕੀਤਾ , ਇਸ ਵਿੱਚ 79 ਲੋਕ ਜ਼ਖ਼ਮੀ ਹੋਏ ਸਨ , ਹੁਣ ਸੂਤਰਾਂ ਤੋਂ ਇਹ ਖਬਰ ਸਾਹਮਣੇ ਆਈ ਹੈ ਕਿ ਸਰਕਾਰ ਜਲਦ ਇਸ ਮਾਮਲੇ ਤੇ ਇਕ ਵੱਡਾ ਫੈਸਲਾ ਲੈ ਸਕਦੀ ਹੈ |


ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |

More News

NRI Post
..
NRI Post
..
NRI Post
..