ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ
ਅੱਜ ਦੀਆਂ ਟੌਪ 5 ਖ਼ਬਰਾਂ ( 20-07-2019 )
1.. ਕੈਨੇਡਾ ਅਮਰੀਕਾ ਵਿੱਚ ਗਰਮੀ ਨੇ ਮਚਾਇਆ ਕਹਿਰ - ਆਉਣ ਵਾਲੇ ਦਿਨਾਂ ਵਿੱਚ ਹੋਰ ਵਧੇਗਾ ਤਾਪਮਾਨ
ਗਰਮੀ ਦੀ ਲਹਿਰ ਪਹਿਲਾ ਤੋਂ ਹੀ ਕੈਨੇਡਾ, ਅਮਰੀਕਾ ਅਤੇ ਯੂਰੋਪ ਦੇ ਹਿੱਸਿਆਂ ਨੂੰ ਭਖਾ ਰਹੀ ਹੈ, ਇਹਨਾਂ ਹਿਸਿਆਂ ਦੇ ਵਿਚ ਹਫਤੇ ਤਕ ਗਰਮੀ ਹੋਰ ਵੀ ਜ਼ਿਆਦਾ ਵੱਧ ਜਾਏਗੀ ਜਿਸ ਕਾਰਨ ਮੌਸਮੀ ਸਿਹਤ ਸਬੰਧੀ ਸਮਸਿਆਵਾਂ ਹੋ ਸਕਦੀਆਂ ਹਨ, ਨਾਸਾ ਦੇ ਅੰਕੜਿਆਂ ਦੇ ਅਨੁਸਾਰ ਜੂਨ ਦਾ ਮਹੀਨਾ ਹੁਣ ਤਕ ਦਾ ਸਭ ਤੋਂ ਵਧੇਰੇ ਗਰਮ ਮਹੀਨਾ ਰਿਹਾ ਸੀ ਪਰ ਜਲਵਾਯੁ ਵਿਸ਼ਲੇਸ਼ਕਾਂ ਨੇ ਚੇਤੰਨ ਕੀਤਾ ਹੈ ਕਿ ਜੁਲਾਈ ਦਾ ਮਹੀਨਾ ਇਸ ਤੋਂ ਵੀ ਵਧੇਰੇ ਗਰਮ ਰਹੇਗਾ, ਅਮਰੀਕਾ ਅਤੇ ਕੈਨੇਡਾ ਦੇ ਇਕ ਕੋਸਟ ਤੋਂ ਲੈ ਕੇ ਦੂਜੇ ਕੋਸਟ ਤਕ ਤਾਪਮਾਨ ਵਧਦਾ ਹੀ ਰਹਿੰਦਾ ਹੈ ਉਥੇ ਹੀ ਯੂਰੋਪ ਜੋ ਕਿ ਥੋੜੇ ਸਮੇ ਤਕ ਵਧਦੀ ਗਰਮੀ ਦੇ ਪ੍ਰਕੋਪ ਤੋਂ ਬਚਿਆ ਹੋਇਆ ਸੀ ਹੁਣ ਉਥੇ ਫਿਰ ਤੋਂ ਤਾਪਮਾਨ ਹੋਰ ਵੱਧ ਜਾਵੇਗਾ।
2.. ਅਮਰੀਕੀ ਸੈਨਾ ਨੇ ਇਰਾਕ ਵਿੱਚ ਕਾਰਵਾਈ ਕੀਤੀ ਤੇਜ਼ - ਹਵਾਈ ਹਮਲਿਆਂ ਵਿੱਚ 10 ਅੱਤਵਾਦੀ ਕੀਤੇ ਢੇਰ
ਇਰਾਕ ਵਿੱਚ ਇਕ ਵਾਰ ਫਿਰ ਅਮਰੀਕੀ ਫੌਜ ਨੇ ਆਪਣੇ ਹਵਾਈ ਹਮਲੇ ਤੇਜ਼ ਕਰ ਦਿੱਤੇ ਹਨ , ਇਰਾਕ ਦੇ ਉੱਤਰ ਪ੍ਰਾਂਤ ਨੀਨੇਵੇਹ ਵਿੱਚ ਅਮਰੀਕਾ ਦੀ ਅਗਵਾਈ ਵਾਲੀ ਗਠਬੰਧਨ ਫੌਜ ਦੇ ਹਵਾਈ ਹਮਲੇ ਵਿੱਚ ਇਸਲਾਮਿਕ ਸਟੇਟ (ਆਈਐਸ) ਦੇ 10 ਅੱਤਵਾਦੀ ਮਾਰੇ ਗਏ ਹਨ , ਇਰਾਕ ਦੀ ਸੈਨਾ ਨੇ ਇਸ ਜਾਣਕਾਰੀ ਦਿੱਤੀ ਹੈ , ਨਿਊਜ਼ ਏਜੰਸੀ ਸਿਨਹੁਆ ਅਨੁਸਾਰ, ਸੰਯੁਕਤ ਓਪਰੇਸ਼ਨ ਕਮਾਂਡ ਦੁਆਰਾ ਇੱਕ ਸੰਖੇਪ ਬਿਆਨ ਵਿੱਚ ਕਿਹਾ ਗਿਆ ਹੈ ਕਿ ਖੁਫ਼ੀਆ ਰਿਪੋਰਟਾਂ ਦੇ ਅਧਾਰ ਤੇ ਕਾਰਵਾਈ ਕਰ ਰਿਹਾ ਹੈ ਕਿ ਗਠਬੰਧਨ ਦੇ ਸੈਨਾ ਦੇ ਲੜਾਕੂ ਜਹਾਜ਼ ਨੇ ਸ਼ੁੱਕਰਵਾਰ ਨੂੰ ਸੀਰੀਆ ਦੀ ਸਰਹੱਦ ਕੋਲ ਕਈ ਹਮਲੇ ਕੀਤੇ ਹਨ |
3.. ਨਵਜੋਤ ਸਿੰਘ ਸਿੱਧੂ ਦਾ ਅਸਤੀਫਾ ਕੈਪਟਨ ਅਤੇ ਰਾਜਪਾਲ ਨੂੰ ਸਵੀਕਾਰ - ਸਿਆਸੀ ਰਾਹ ਹੋ ਸਕਦਾ ਹੈ ਔਖਾ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਦਾ ਅਸਤੀਫਾ ਮਨਜ਼ੂਰ ਕਰ ਲਿਆ ਸੀ , ਜਿਸ ਤੋਂ ਬਾਅਦ ਉਨ੍ਹਾਂ ਨੇ ਇਹ ਅਸਤੀਫਾ ਪੰਜਾਬ ਦੇ ਰਾਜਪਾਲ ਨੂੰ ਭੇਜ ਦਿੱਤਾ ਸੀ , ਹੁਣ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੋਰ ਨੇ ਵੀ ਸਿੱਧੂ ਦਾ ਅਸਤੀਫਾ ਮਨਜ਼ੂਰ ਕਰ ਲਿਆ ਹੈ , ਨਵਜੋਤ ਸਿੰਘ ਸਿੱਧੂ ਨੇ 15 ਜੁਲਾਈ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਆਪਣਾ ਅਸਤੀਫਾ ਭੇਜਿਆ ਸੀ ਜਿਸ ਤੋਂ ਬਾਅਦ ਕਲ ਉਨ੍ਹਾਂ ਨੇ ਆਪਣਾ ਮੰਤਰੀ ਵਾਲਾ ਘਰ ਵੀ ਖਾਲੀ ਕਰ ਦਿੱਤਾ ਸੀ , ਸਿੱਧੂ ਵਲੋਂ ਬੀਜੇਪੀ ਛੱਡ ਕੇ ਕਾਂਗਰਸ ਦਾ ਹੱਥ ਫੜਿਆ ਗਿਆ ਸੀ ਪਰ ਹੁਣ ਉਨ੍ਹਾਂ ਦਾ ਸਿਆਸੀ ਕਰੀਅਰ ਖਤਰੇ ਵਿੱਚ ਲੱਗ ਰਿਹਾ ਹੈ |
4.. ਧੋਨੀ ਨੇ ਵੇਸਟ ਇੰਡੀਜ਼ ਦੌਰੇ ਤੇ ਨਾ ਜਾਣ ਦਾ ਲਿਆ ਫੈਸਲਾ - ਅਗਲੇ 2 ਮਹੀਨੇ ਆਪਣੀ ਰੈਜੀਮੈਂਟ ਵਿੱਚ ਰਹਿਣਗੇ
ਭਾਰਤ ਦੇ ਮਹਾਨ ਵਿਕੇਟਕੀਪਰ ਬੱਲੇਬਾਜ਼ ਮਹੇਂਦਰ ਸਿੰਘ ਧੋਨੀ ਨੇ ਆਪਣੇ ਸੰਨਿਆਸ ਅਤੇ ਵੈਸਟ ਇੰਡੀਜ਼ ਦੌਰੇ ਤੇ ਨਾ ਜਾਣ ਦੀਆ ਸਾਰੀਆਂ ਅਫਵਾਹਾਂ ਉੱਤੇ ਰੋਕ ਲਾ ਦਿੱਤੀ ਹੈ , 38 ਸਾਲਾ ਧੋਨੀ ਨੇ ਬੀਸੀਸੀਆਈ ਨੂੰ ਸੂਚਿਤ ਕੀਤਾ ਕਿ ਉਹ ਫਿਲਹਾਲ ਦੋ ਮਹੀਨਿਆਂ ਲਈ ਕੋਈ ਵੀ ਕ੍ਰਿਕੇਟ ਖੇਡਣ ਦੇ ਲਈ ਉਪਲਬਧ ਨਹੀਂ ਹੋਣਗੇ , ਧੋਨੀ ਅਗਲੇ 2 ਮਹੀਨੇ ਆਪਣੇ ਪੈਰਾ ਮਿਲਟਰੀ ਰੈਜੀਮੈਂਟ ਵਿੱਚ ਸ਼ਾਮਲ ਹੋ ਰਹੇ ਹਨ , ਇਸ ਤੋਂ ਸਾਫ ਹੈ ਕਿ ਧੋਨੀ ਟੀਮ ਇੰਡੀਆ ਨਾਲ ਵੈਸਟ ਇੰਡੀਜ਼ ਦੌਰੇ 'ਤੇ ਨਹੀਂ ਜਾਣਗੇ , ਜ਼ਿਕਰਯੋਗ ਹੈ ਕਿ ਟੀਮ ਇੰਡੀਆ ਤਿੰਨ ਅਗਸਤ ਤੋਂ ਵੈਸਟ ਇੰਡੀਜ ਦੌਰਾ ਸ਼ੁਰੂ ਕਰ ਦੇਵੇਗੀ |
5.. ਇਰਾਨ ਨੇ ਬ੍ਰਿਟੇਨ ਦਾ ਟੈਂਕਰ ਕੀਤਾ ਜ਼ਬਤ - ਇਰਾਨ ਦੀ ਇਸ ਹਰਕਤ ਨਾਲ ਵਿਗੜ ਸਕਦੇ ਨੇ ਕਈ ਦੇਸ਼ਾਂ ਦੇ ਸਬੰਧ
ਇਰਾਨ ਨੇ ਸ਼ਨੀਵਾਰ ਨੂੰ ਹੋਮਰੁਜ ਦੀ ਖਾੜੀ ਤੋਂ ਬ੍ਰਿਟੇਨ ਦੇ ਇਕ ਤੇਲ ਟੈੰਕਰ ਨੂੰ ਜ਼ਬਤ ਕਰ ਲਿਆ , ਇਸ ਘਟਨਾ ਤੋਂ ਬਾਅਦ ਪੱਛਮੀ ਦੇਸ਼ਾਂ ਅਤੇ ਇਰਾਨ ਦੇ ਵਿਚਕਾਰ ਤਣਾਅ ਵਧਿਆ ਹੈ ਜਿਸ ਕੰਪਨੀ ਦਾ ਟੈਂਕਰ ਜ਼ਬਤ ਕੀਤਾ ਗਿਆ ਹੈ ਉਸ ਨੇ ਬਿਆਨ ਜਾਰੀ ਕੀਤਾ ਸੀ ਕਿ ਇਰਾਨ ਦੇ ਰੈਵੋਲੂਸ਼ਨਰੀ ਗਾਰਡਜ਼ ਨੇ ਯੂਕੇ ਦੇ ਝੰਡਿਆਂ ਵਾਲੇ 'ਸਟਾਨਾ ਇਮਪੇਰੋ' ਨੂੰ ਅੰਤਰਰਾਸ਼ਟਰੀ ਖੇਤਰ ਵਿੱਚ ਹੇਲੀਕਾਪਟਰਾਂ ਅਤੇ ਚਾਰ ਬੇੜੀਆਂ ਦੀ ਮਦਦ ਨਾਲ ਘੇਰਿਆ ਅਤੇ ਫਿਰ ਆਪਣੇ ਕਬਜ਼ੇ ਵਿੱਚ ਲਿਆ ,ਟੈਂਕਰ ਵਿੱਚ ਕੁਲ 23 ਕ੍ਰੂ ਮੈਂਬਰ ਇਨ੍ਹਾਂ ਵਿਚ 18 ਭਾਰਤੀ ਸ਼ਾਮਲ ਹਨ , ਇਸ ਘਟਨਾ ਤੋਂ ਬਾਅਦ ਬ੍ਰਿਟੇਨ ਦੇ ਰਾਜਦੂਤ ਇਰਾਨੀ ਵਿਦੇਸ਼ ਮੰਤਰਾਲੇ ਨਾਲ ਸੰਪਰਕ ਕਰ ਰਹੇ ਹਨ |


