ਅੱਜ ਦੀਆਂ ਟੌਪ 5 ਖ਼ਬਰਾਂ – ਜਿਨ੍ਹਾਂ ਤੇ ਰਹੇਗੀ ਨਜ਼ਰ ( 10-05-2019 )

by mediateam

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ 

ਅੱਜ ਦੀਆਂ ਟੌਪ 5 ਖ਼ਬਰਾਂ ( 10-05-2019 )


1.. ਅਯੁੱਧਿਆ ਕੇਸ ਤੇ ਹੋਈ ਸੁਪਰੀਮ ਕੋਰਟ ਵਿੱਚ ਸੁਣਵਾਈ - ਮਾਮਲੇ ਨੂੰ ਅਗਸਤ ਤੱਕ ਟਾਲਿਆ ਗਿਆ 


ਭਾਰਤ ਦੇ ਬਹੁਚਰਚਿਤ ਕੇਸ ਰਾਮ ਮੰਦਰ ਅਤੇ ਅਯੁੱਧਿਆ ਮਾਮਲੇ ਉੱਤੇ ਅੱਜ ਸੁਪਰੀਮ ਕੋਰਟ ਸੁਣਵਾਈ ਹੋਈ , ਸੁਪਰੀਮ ਕੋਰਟ ਵਲੋਂ ਬਣਾਈ ਗਈ ਵਿਸ਼ੇਸ਼ ਪੈਨਲ ਕਮੇਟੀ ਨੇ ਆਪਣੀ ਰਿਪੋਰਟ ਸੁਪਰੀਮ ਕੋਰਟ ਨੂੰ ਸੀਲਬੰਦ ਲਿਫਾਫੇ ਵਿੱਚ ਸੌਂਪੀ ਸੀ ਜਿਸ ਉੱਤੇ ਇਹ ਸੁਣਵਾਈ ਹੋਈ , ਸੁਪਰੀਮ ਕੋਰਟ ਨੇ ਵਿਸ਼ੇਸ਼ ਪੈਨਲ ਕਮੇਟੀ ਨੂੰ ਇਸ ਮਾਮਲੇ ਤੇ ਅਗਲੀ ਰਿਪੋਰਟ ਦੇਣ ਲਈ 15 ਅਗਸਤ ਤੱਕ ਦਾ ਵਾਧੂ ਸਮਾਂ ਦੇ ਦਿੱਤਾ ਹੈ , ਇਸ ਸਮੇਂ ਦੌਰਾਨ ਪੈਨਲ ਨੇ ਕਿਹਾ ਕਿ ਇਹ ਗੱਲਬਾਤ ਸਕਾਰਾਤਮਕ ਦਿਸ਼ਾ ਵਿਚ ਹੈ. ਉਹ ਹੱਲ਼ ਦੀ ਉਮੀਦ ਕਰ ਰਹੇ ਹਨ, ਇਸ ਲਈ ਕੁਝ ਹੋਰ ਸਮਾਂ ਦਿੱਤਾ ਜਾਵੇ ਹਾਲਾਂਕਿ ਕੁਝ ਹਿੰਦੂ ਸੰਗਠਨਾਂ ਨੇ ਇਸ ਉੱਤੇ ਅੱਪਤੀ ਜਤਾਈ ਹੈ |


2.. ਅਮਰੀਕਾ ਨੇ ਚੀਨ ਨੂੰ ਦਿੱਤਾ ਵੱਡਾ ਝਟਕਾ - 200 ਬਿਲੀਅਨ ਡਾਲਰ ਦੇ ਆਯਾਤ ਤੇ ਵਧਾਇਆ ਟੈਕਸ 


ਅਮਰੀਕਾ ਅਤੇ ਚੀਨ ਵਿੱਚ ਵਪਾਰ ਯੁੱਧ ਰੁੱਕਣ ਦਾ ਨਾਮ ਨਹੀਂ ਲੈ ਰਿਹਾ , ਹੁਣ ਅਮਰੀਕਾ ਨੇ ਫਿਰ ਚੀਨ ਨੂੰ ਘੇਰਨ ਲਈ ਇਕ ਵੱਡਾ ਕਦਮ ਚੁੱਕਿਆ ਹੈ , ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਸੀ ਕਿ ਚੀਨ ਇਕ ਵਾਰ ਫਿਰ ਗੱਲਬਾਤ ਤੋਂ ਪਿੱਛੇ ਹਟ ਗਿਆ ਹੈ , ਇਸ ਤੋਂ ਬਾਅਦ ਅਮਰੀਕਾ ਨੇ ਚੀਨ ਤੋਂ ਹੋਣ ਵਾਲੇ 200 ਬਿਲੀਅਨ ਡਾਲਰ ਦੇ ਆਯਾਤ ਉੱਤੇ ਟੈਕਸ ਵਧਾ ਦਿੱਤਾ ਹੈ , ਚੀਨ 2018 ਤੋਂ ਲਗਾਤਰ ਅਮਰੀਕਾ ਦੇ ਭਾਰੀ ਟੈਕਸਾਂ ਦਾ ਸਾਹਮਣਾ ਕਰ ਰਿਹਾ ਹੈ , ਅਮਰੀਕਾ ਵਲੋਂ ਲਾਏ ਇਸ ਟੈਕਸ ਤੋਂ ਬਾਅਦ ਹੁਣ ਚੀਨੀ ਅਰਥਵਿਵਸਥਾ ਨੂੰ ਹੋਰ ਵੱਡਾ ਨੁਕਸਾਨ ਹੋਣ ਦੀ ਸੰਭਾਵਨਾ ਹੈ |



3.. ਪਗੜੀ ਪਾ ਨਿਰੰਕਾਰੀ ਸੰਤ ਅੱਗੇ ਸਿਰ ਝੁਕਾਉਣ ਦਾ ਮਾਮਲਾ - ਭਾਜਪਾ ਨੇਤਾ ਹਰਦੀਪ ਪੁਰੀ ਵਿਰੋਧੀਆਂ ਦੇ ਨਿਸ਼ਾਨੇ ਤੇ 


ਅੰਮ੍ਰਿਤਸਰ ਤੋਂ ਭਾਜਪਾ ਦੇ ਉਮੀਦਵਾਰ ਅਤੇ ਮੋਦੀ ਸਰਕਾਰ ਦੇ ਮੰਤਰੀ ਹਰਦੀਪ ਸਿੰਘ ਪੁਰੀ ਨੇ ਸੰਤ ਨਿਰੰਕਾਰੀ ਸਮਾਗਮ ਵਿੱਚ ਮਹਿਲਾ ਮੁਖੀ ਦੇ ਸਾਹਮਣੇ ਆਪਣਾ ਸਿਰ ਝੁਕਾ ਕੇ ਆਪਣੇ ਅਤੇ ਆਪਣੀ ਪਾਰਟੀ ਲਈ ਵੱਡੀ ਮੁਸ਼ਕਲ ਖੜ੍ਹੀ ਕਰ ਲਈ ਹੈ , ਇਹ ਸਾਰਾ ਮਾਮਲਾ ਪੰਜ ਮਈ ਦਾ ਹੈ , ਹੁਣ ਇਸ ਮਾਮਲੇ ਦੀਆਂ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਵਿਰੋਧੀ ਧਿਰ ਨੇ ਇਸ ਨੂੰ ਵੱਡਾ ਮੁੱਦਾ ਬਣਾ ਦਿੱਤਾ ਹੈ , ਉਨ੍ਹਾਂ ਨੇ ਕਿਹਾ ਹੈ ਕਿ ਸਿੱਖ ਪੰਥ ਵਿੱਚੋ ਬਾਹਰ ਕੱਢੇ ਗਏ ਨਿਰੰਕਾਰੀਆਂ ਦੇ ਸਾਹਮਣੇ ਪਗੜੀ ਪਹਿਨੇ ਸਿੱਖ ਵਲੋਂ ਮੱਥਾ ਟੇਕਣਾ ਸਿੱਖ ਧਰਮ ਦਾ ਅਪਮਾਨ ਹੈ , ਦੂਜੇ ਪਾਸੇ, ਭਾਜਪਾ ਦੇ ਪੰਜਾਬ ਮੁਖੀ ਸ਼ਵੇਤ ਮਲਿਕ ਨੇ ਇਸ ਵਿਸ਼ੇ 'ਤੇ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ |


4.. ਦੱਖਣੀ ਕੋਰੀਆ ਫਿਰ ਕੰਬਿਆ - ਉੱਤਰ ਕੋਰੀਆ ਨੇ ਦੋ ਮਿਜ਼ਾਇਲਾਂ ਛੱਡ ਫਿਰ ਕੀਤਾ ਪ੍ਰਮਾਣੂ ਪਰੀਖਣ 


ਹਨੋਈ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਕਿਮ ਜੋਂਗ ਉਨ ਦੀ ਗੱਲਬਾਤ ਅਸਫਲ ਰਹਿਣ ਤੋਂ ਬਾਅਦ ਉੱਤਰ ਕੋਰੀਆ ਨੇ ਇਕ ਵਾਰ ਫਿਰ ਆਪਣਾ ਪ੍ਰਮਾਣੂ ਪ੍ਰੋਗਰਾਮ ਤੇਜ਼ ਕਰ ਦਿੱਤਾ ਹੈ , ਉੱਤਰ ਕੋਰੀਆ ਨੇ ਵੀਰਵਾਰ ਨੂੰ ਦੋ ਹੋਰ ਮਿਜ਼ਾਇਲਾਂ ਦਾ ਪ੍ਰੀਖਣ ਕੀਤਾ ਜਿਸ ਤੋਂ ਬਾਅਦ ਦੱਖਣੀ ਕੋਰੀਆ ਇਕ ਵਾਰ ਫਿਰ ਕੰਬ ਉਠਿਆ , ਦੱਖਣੀ ਕੋਰੀਆ ਦੇ ਚੀਫ ਆਫ ਸਟਾਫ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ , ਦੱਖਣੀ ਕੋਰੀਆ ਦੇ ਬਿਆਨ 'ਚ ਕਿਹਾ ਗਿਆ ਕਿ ਸਾਡੀ ਫੌਜ ਨੇ ਉੱਤਰੀ ਕੋਰੀਆ ਦੀ ਨਿਗਰਾਨੀ ਵਧਾ ਦਿੱਤੀ ਹੈ , ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉੱਤਰ ਕੋਰੀਆ ਦੇ ਸਾਸ਼ਕ ਕਿਮ ਜੋਂਗ ਉਨ ਨੇ ਪ੍ਰਮਾਣੂ ਪ੍ਰੋਗਰਾਮ ਨੂੰ ਤੇਜ਼ ਕਰਨ ਦੇ ਹੁਕਮ ਦਿੱਤੇ ਹਨ | 


5.. ਦਿੱਲੀ ਵਿੱਚ ਗੌਤਮ ਗੰਭੀਰ ਅਤੇ ਆਮ ਆਦਮੀ ਪਾਰਟੀ ਆਹਮਣੇ ਸਾਹਮਣੇ - ਦੋਸ਼ਾਂ ਤੋਂ ਬਾਅਦ ਗੰਭੀਰ ਨੇ ਭੇਜਿਆ ਨੋਟਿਸ 


ਪੰਜ ਪੜਾਵਾਂ ਤੋਂ ਬਾਅਦ, ਲੋਕ ਸਭਾ ਚੋਣਾਂ ਲਈ ਲੜਾਈ ਹੁਣ ਰਾਜਧਾਨੀ ਦਿੱਲੀ ਪਹੁੰਚ ਗਈ ਹੈ , ਦਿੱਲੀ ਵਿਚ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਵਿਚਕਾਰ ਝਗੜਾ ਤੇਜ਼ ਹੋ ਗਿਆ ਹੈ , 'ਆਪ' ਦੇ ਆਗੂ ਅਤੇ ਪੂਰਬੀ ਦਿੱਲੀ ਤੋਂ ਉਮੀਦਵਾਰ ਆਤਿਸ਼ੀ ਨੇ ਭਾਜਪਾ ਉਮੀਦਵਾਰ ਗੌਤਮ ਗੰਭੀਰ 'ਤੇ ਅਸ਼ਲੀਲ ਪਰਚੇ ਵੰਡਣ ਦੇ ਦੋਸ਼ ਲਾਏ ਹਨ , ਆਪ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਗੰਭੀਰ ਵੀ ਹਰਕਤ ਵਿੱਚ ਆਏ ਅਤੇ ਊਨਾ ਨੇ ਦੋਸ਼ ਸਾਬਤ ਹੋਣ ਤੇ ਰਾਜਨੀਤੀ ਛੱਡਣ ਦੀ ਗੱਲ ਕਹੀ , ਗੰਭੀਰ ਨੇ ਇਸ ਮਾਮਲੇ ਤੇ ਉਮੀਦਵਾਰ ਆਤਿਸ਼ੀ , ਮੁੱਖਮੰਤਰੀ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਨੂੰ ਮਾਨਹਾਨੀ ਦਾ ਨੋਟਿਸ ਭੇਜਿਆ ਹੈ |


ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |

More News

NRI Post
..
NRI Post
..
NRI Post
..