ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ
ਅੱਜ ਦੀਆਂ ਟੌਪ 5 ਖ਼ਬਰਾਂ ( 02-05-2019 )
1.. ਅੱਤਵਾਦੀ ਮਸੂਦ ਅਜ਼ਹਰ ਤੇ ਪਾਬੰਦੀ - ਦੁਨੀਆ ਭਰ ਦੇ ਦੇਸ਼ਾਂ ਨੇ ਕੀਤਾ ਸੰਯੁਕਤ ਰਾਸ਼ਟਰ ਕੌਂਸਲ ਦੇ ਫੈਸਲੇ ਦਾ ਸਵਾਗਤ
ਅੱਤਵਾਦੀ ਮਸੂਦ ਅਜ਼ਹਰ ਤੇ ਪਾਬੰਦੀ ਤੋਂ ਬਾਅਦ ਦੁਨੀਆ ਭਰ ਵਿੱਚ ਨੇਤਾਵਾਂ ਡੇ ਬਿਆਨ ਸਾਹਮਣੇ ਆ ਰਹੇ ਹਨ ,ਭਾਰਤ ਦੇ ਨਾਲ ਦੁਨੀਆ ਭਰ ਦੇ ਦੇਸ਼ਾਂ ਨੇ ਅੱਤਵਾਦੀ ਸੰਗਠਨ ਜੈਸ਼-ਏ-ਮੁਹਿੰਮ ਦੇ ਸਰਗਨਾ ਮਸੂਦ ਅਜ਼ਹਰ ਤੇ ਪਾਬੰਦੀ ਲਈ ਸੰਯੁਕਤ ਰਾਸ਼ਟਰ ਨੂੰ ਵਧਾਈ ਦਿੱਤੀ ਹੈ ਅਤੇ ਇਕ ਚੰਗਾ ਕਦਮ ਦੱਸਿਆ ਹੈ , ਫਰਾਂਸ ਨੇ ਸਭ ਤੋਂ ਪਹਿਲਾ ਇਸ ਕਦਮ ਉੱਤੇ ਖੁਸ਼ੀ ਜ਼ਾਹਰ ਕੀਤੀ ਹੈ , ਇਸਦੇ ਨਾਲ ਹੀ ਅਮਰੀਕਾ ਅਤੇ ਕਈ ਹੋਰ ਮੁਲਕਾਂ ਨੇ ਵੀ ਇਸ ਮਾਮਲੇ ਤੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਹੈ ਉਨ੍ਹਾਂ ਕਿਹਾ ਕਿ ਹੁਣ ਪਾਕਿਸਤਾਨ ਨੂੰ ਵੀ ਆਪਣੇ ਮੁਲਕ ਵਿੱਚ ਪਲ ਰਹੇ ਅੱਤਵਾਦੀਆਂ ਉੱਤੇ ਵੱਡੀ ਅਤੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ |
2.. ਮੌਂਟਰੀਅਲ ਵਿੱਚ ਲੇਬਰ ਡੇ ਪਰੇਡ ਵਿੱਚ ਕੀਤੀ ਗਈ ਤੋੜਫੋੜ ਅਤੇ ਦੰਗੇ - ਪੁਲਿਸ ਕਰਮੀਆਂ ਨੇ ਸਾਂਭਿਆ ਮੋਰਚਾ
ਮੌਂਟਰੀਅਲ ਵਿੱਚ ਲੇਬਰ ਡੇ ਪਰੇਡ ਮੌਕੇ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੇ ਸਰਕਾਰ ਦੇ ਵਿਰੁੱਧ ਪ੍ਰਦਰਸ਼ਨ ਕੀਤਾ , ਸਰਕਾਰ ਵਿਰੁੱਧ ਹੋ ਰਹੇ ਇਸ ਪ੍ਰਦਰਸ਼ਨ ਵਿੱਚ ਦੰਗਿਆਂ ਦਾ ਮਾਹੌਲ ਪੈ ਗਿਆ ਕਿਉਂਕਿ ਸੜਕਾਂ ਉੱਤੇ ਪ੍ਰਦਰਸ਼ਨਕਾਰੀਆਂ ਵਲੋਂ ਹਿੰਸਕ ਪ੍ਰਦਰਸ਼ਨ ਸ਼ੁਰੂ ਹੋ ਗਿਆ , ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਤੋੜ ਫੋੜ ਕੀਤੀ ਅਤੇ ਕਈ ਸਥਾਨਾਂ ਉੱਤੇ ਅੱਗ ਲੈ ਦਿੱਤੀ ਜਿਸ ਤੋਂ ਬਾਅਦ ਦੰਗਾ ਰੋਧੀ ਪੁਲਿਸ ਵਲੋਂ ਮੋਰਚਾ ਸਾਂਭਿਆ , ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਕਈ ਪ੍ਰਦਰਸ਼ਨਕਾਰੀਆਂ ਨੂੰ ਗਿਰਫ਼ਤਾਰ ਕਰ ਲਿਆ ਅਤੇ ਸ਼ਾਂਤੀ ਸਥਾਪਤ ਕੀਤੀ , ਇਸ ਤੋਂ ਬਾਅਦ ਦਮਕਲ ਕਰਮੀਆਂ ਵਲੋਂ ਅੱਗ ਤੇ ਕਾਬੂ ਪਾਇਆ ਗਿਆ |
3.. ਭਾਰਤ ਵਿੱਚ ਤੂਫ਼ਾਨ " ਫੇਨੀ " ਦਾ ਅਲਰਟ - 50 ਤੋਂ ਜ਼ਿਆਦਾ ਫੌਜੀ ਟੁਕੜੀਆਂ ਤੈਨਾਤ , ਰੇਲਵੇ ਸੇਵਾ ਕੀਤੀ ਗਈ ਰੱਦ
ਭਿਆਨਕ ਚਕਰਵਾਤੀ ਤੁਫਾਨ ਫਾਨੀ ਓਡੀਸ਼ਾ ਵੱਲ ਤੇਜ਼ੀ ਨਾਲ ਵਧ ਰਿਹਾ ਹੈ , ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਇਹ ਸ਼ੁੱਕਰਵਾਰ ਦੁਪਹਿਰ ਤੱਕ ਓਡੀਸ਼ਾ ਦੇ ਕੰਢੇ ਨਾਲ ਟਕਰਾ ਸਕਦਾ ਹੈ , ਚਕਰਵਾਤੀ ਤੁਫਾਨ ਓਡੀਸ਼ਾ ਵਿੱਚ ਭਾਰੀ ਤਬਾਹੀ ਮੈਚ ਸਕਦਾ ਹੈ ਇਸ ਲਈ ਫੌਜ ਨੂੰ ਹੈ ਅਲਰਟ ਉੱਤੇ ਰੱਖਿਆ ਗਿਆ ਹੈ , ਫੇਨੀ ਤੁਫਾਨ ਨਾਲ ਓਡੀਸ਼ਾ ਦੇ ਨਾਲ ਤਮਿਲਨਾਡੂ, ਕੇਰਲ, ਪੱਛਮੀ ਬੰਗਾਲ ਅਤੇ ਆਂਧਰਾ ਪ੍ਰਦੇਸ਼ ਵਿੱਚ ਐਡਵਾਇਜਰੀ ਜਾਰੀ ਕੀਤੀ ਗਈ ਹੈ , ਇਸਦੇ ਨਾਲ ਹੀ ਅਗਲੇ ਹੁਕਮ ਤੱਕ ਸਕੂਲ ਕਾਲਜ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ , ਇਸ ਤੂਫ਼ਾਨ ਦਾ ਅਸਰ ਉੱਤਰ ਭਾਰਤ ਦੇ ਪੰਜਾਬ ਦਿੱਲੀ ਇਲਾਕਿਆਂ ਤੱਕ ਵੀ ਦੇਖਣ ਨੂੰ ਮਿਲ ਸਕਦਾ ਹੈ |
4.. ਸਿੱਧੂ ਦੀ ਪ੍ਰਧਾਨਮੰਤਰੀ ਮੋਦੀ ਨੂੰ ਚੁਣੌਤੀ - ਚੋਣ ਕਮਿਸ਼ਨ ਨੂੰ ਜਿੰਨੀਆਂ ਮਰਜ਼ੀ ਸ਼ਿਕਾਇਤਾਂ ਕਰੋ ਮੈਂ ਕਿਸੇ ਤੋਂ ਨਹੀਂ ਡਰਦਾ
ਪੰਜਾਬ ਦੇ ਮੰਤਰੀ ਅਤੇ ਕਾਂਗਰਸ ਦੇ ਫਾਇਰ ਬ੍ਰਾਂਡ ਨੇਤਾ ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਫਿਰ ਪ੍ਰਧਾਨਮੰਤਰੀ ਮੋਦੀ ਤੇ ਨਿਸ਼ਾਨਾ ਸਾਧਿਆ ਹੈ , ਮੋਦੀ ਨੂੰ ਘੇਰਦੇ ਹੋਏ ਸਿੱਧੂ ਨੇ ਕਿਹਾ ਕਿ ਬੀਜੇਪੀ ਚਾਹੇ ਜਿੰਨੀ ਵਾਰ ਮਰਜ਼ੀ ਚੋਣ ਕਮਿਸ਼ਨ ਤੋਂ ਮੇਰੀ ਸ਼ਿਕਾਇਤ ਕਰ ਦੇਵੇ ਪਰ ਮੈਂ ਉਨ੍ਹਾਂ ਤੋਂ ਡਰਨ ਵਾਲਾ ਨਹੀਂ ਹਾਂ , ਕਮਜ਼ੋਰ ਲੋਕ ਸ਼ਿਕਾਇਤ ਕਰਦੇ ਹਨ, ਮਜ਼ਬੂਤ ਲੋਕ ਸਾਹਮਣਾ ਕਰਦੇ ਹਨ , ਚੰਡੀਗੜ ਵਿਚ ਚੋਣ ਰੈਲੀ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਇਹ ਬਿਆਨ ਦਿੱਤਾ , ਇਸ ਤੋਂ ਪਹਿਲਾ ਚੋਣ ਕਮਿਸ਼ਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫੇਕੂ ਬੁਲਾਉਣ ਲਈ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਨੋਟਿਸ ਭੇਜਿਆ ਸੀ ਜਿਸ ਤੋਂ ਬਾਅਦ ਸਿੱਧੂ ਨੇ ਇਹ ਨਿਸ਼ਾਨਾ ਸਾਧਿਆ ਹੈ |
5.. ਫਰਾਂਸ ਵਿੱਚ ਯੈਲੋ ਵੈਸਟ ਪ੍ਰਦਰਸ਼ਨ ਫਿਰ ਹੋਏ ਤੇਜ਼ - ਪੁਲਿਸ ਅਤੇ ਪ੍ਰਦਸ਼ਨਕਾਰੀਆਂ ਵਿੱਚ ਹੋਈਆਂ ਹਿੰਸਕ ਝੜਪਾਂ
ਮਜ਼ਦੂਰ ਦਿਵਸ ਦੇ ਮੌਕਿਆਂ ਤੇ ਫ਼ਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਯੈਲੋ ਵੈਸਟ ਪ੍ਰਦਰਸ਼ਨ ਇਕ ਵਾਰ ਫਿਰ ਭੜਕ ਉੱਠੇ , ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੇ ਸਰਕਾਰ ਦੇ ਵਿਰੁੱਧ ਪ੍ਰਦਰਸ਼ਨ ਕੀਤਾ , ਪ੍ਰਦਰਸ਼ਨਕਾਰੀਆਂ ਨੇ ਰਾਸ਼ਟਰਪਤੀ ਇਮੀਨੇਲ ਮੇਕਰੋਨ ਦੇ ਆਰਥਿਕ ਸੁਧਾਰਾਂ ਦੇ ਖਿਲਾਫ ਨਾਅਰੇਬਾਜ਼ੀ ਕੀਤੀ , ਇਸ ਮੌਕੇ 'ਤੇ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਦੇ ਵਿਚਕਾਰ ਝੜਪਾਂ ਵੀ ਹੋਈਆਂ , ਪ੍ਰਦਰਸ਼ਨਕਾਰੀਆਂ ਨਾਲ ਨਜਿੱਠਣ ਲਈ ਪੁਲਿਸ ਨੇ ਬਲ ਦਾ ਇਸਤੇਮਾਲ ਵੀ ਕੀਤਾ ਅਤੇ ਅਥਰੂ ਗੈਸ ਦੇ ਗੋਲੇ ਵੀ ਛੱਡੇ , ਪੁਲਿਸ ਨੇ ਸੈਂਕੜਿਆਂ ਦੀ ਗਿਣਤੀ ਵਿੱਚ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ , ਇਸ ਪ੍ਰਦਰਸ਼ਨ ਵਿੱਚ 40 ਹਜ਼ਾਰ ਤੋਂ ਵੱਧ ਪ੍ਰਦਰਸ਼ਨਕਾਰੀ ਮਜੂਦ ਸਨ |
ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |


