ਅੱਜ ਦੀਆਂ ਟੌਪ 5 ਖ਼ਬਰਾਂ – ਜਿਨ੍ਹਾਂ ਤੇ ਰਹੇਗੀ ਨਜ਼ਰ ( 22-06-2019 )

by mediateam

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ 

ਅੱਜ ਦੀਆਂ ਟੌਪ 5 ਖ਼ਬਰਾਂ ( 22-06-2019 )


1.. ਕੈਨੇਡਾ ਦੇ ਅਲਬਰਟਾ ਵਿੱਚ ਅਲਰਟ ਲਿਆ ਗਿਆ ਵਾਪਸ - ਜੰਗਲੀ ਅੱਗ ਦਾ ਖਤਰਾ ਹਾਲੇ ਵੀ ਬਰਕਰਾਰ

ਉੱਤਰੀ ਅਲਬਰਟਾ ਕਮਿਊਨਿਟੀ ਦੇ ਭਾਰਤੀ ਕੇਬਿਨਜ਼ ਦੇ ਵਸਨੀਕਾਂ ਨੂੰ ਜਾਰੀ ਕੀਤੇ ਗਏ ਖਾਲੀ ਕਰਾਉਣ ਦੇ ਹੁਕਮ ਹੁਣ ਰੱਦ ਕਰ ਦਿੱਤੇ ਗਏ ਹਨ , ਸ਼ੁੱਕਰਵਾਰ ਦੀ ਰਾਤ ਨੂੰ ਇਸ ਇਲਾਕੇ ਨੂੰ ਜੰਗਲ ਦੀ ਅੱਗ ਦੇ ਖ਼ਤਰੇ ਵਾਲੀ ਲਿਸਟ ਤੋਂ ਹਟਾ ਦਿੱਤਾ ਗਿਆ ਹੈ ਹਾਲਾਂਕਿ ਜੰਗਲੀ ਅੱਗ ਦਾ ਖਤਰਾ ਹਾਲੇ ਵੀ ਬਰਕਰਾਰ ਹੈ ਅਲਬਰਟਾ ਐਮਰਜੈਂਸੀ ਮੈਨੇਜਮੈਂਟ ਏਜੰਸੀ ਨੇ ਮਕੇਂਜਿੀ ਕਾਉਂਟੀ ਦੇ ਅਧਿਕਾਰੀਆਂ ਦੀ ਤਰਫੋਂ ਐਲਾਨ ਕੀਤਾ ਕਿ ਕਮਿਊਨਿਟੀ ਦੇ ਨਿਵਾਸੀ ਹੁਣ ਆਪਣੇ ਘਰਾਂ ਵਿੱਚ ਵਾਪਸ ਆਉਣ ਦੇ ਯੋਗ ਸਨ, ਇਸ ਤੋਂ ਇਲਾਵਾ ਉਨ੍ਹਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਸਾਵਧਾਨੀ ਵਰਤਣ ਦੀ ਸਲਾਹ ਵੀ ਦਿੱਤੀ ਗਈ ਹੈ |


2.. ਅਮਰੀਕਾ ਦੇ ਫਿਲੀਡੇਲਫਿਆ ਦੀ ਤੇਲ ਰਿਫਾਇਨਰੀ ਵਿੱਚ ਭਿਆਨਕ ਅੱਗ - ਹੋਏ ਕਈ ਵੱਡੇ ਧਮਾਕੇ 

ਅਮਰੀਕਾ ਦੇ ਫਿਲੀਡੇਲਫਿਆ ਐਨਰਜੀ ਸਕੋਲਸ ਇੰਕ ਦੇ ਤੇਲ ਰਿਫਾਇਨਰੀ ਵਿੱਚ ਵੱਡੇ ਪੱਧਰ 'ਤੇ ਅੱਗ ਲੱਗੀ ਹੈ ਜਿਸ ਨਾਲ ਅਮਰੀਕੀ ਇਤਿਹਾਸ ਵਿੱਚ ਕਿਸੇ ਤੇਲ ਰਿਫਾਇਨਰੀ ਨੂੰ ਸਭ ਤੋਂ ਵੱਡਾ ਨੁਕਸਾਨ ਪਹੁੰਚਿਆ ਹੈ , ਫਿਲੀਡੇਲਫਿਆ ਸਿਟੀ ਦੇ ਅਧਿਕਾਰੀਆਂ ਅਤੇ ਕੰਪਨੀ ਦੇ ਸੂਤਰਾਂ ਅਨੁਸਾਰ ਈਸਟ ਕੋਸਟ ਬੂਟਾ ਅਨੁਸਾਰ ਇਸ ਗੱਲ ਦਾ ਸੰਕੇਤ ਹੈ ਕਿ ਇਸ ਤੇਲ ਰਿਫਾਇਨਰੀ ਵਿੱਚ ਭਾਰੀ ਤਬਾਹੀ ਹੋਈ ਹੈ ਜਿਸ ਕਾਰਨ ਇਸ ਨੂੰ ਲੰਮੇ ਸਮੇ ਲਈ ਬੰਦ ਕੀਤਾ ਜਾ ਸਕਦਾ ਹੈ ,ਇਸ ਅੱਗ ਦੇ ਲੱਗਣ ਤੋਂ ਬਾਅਦ ਲਗਾਤਰ ਕਈ ਵੱਡੇ ਧਮਾਕੇ ਹੋਏ ਅਤੇ ਅੱਗ ਫੇਲ ਗਈ , ਫਿਲੀਡੇਲਫਿਆ ਡਿਪਟੀ ਫਾਇਰ ਕਮਿਸਨਰ ਕਰੈਗ ਮੁਰੱਫੀ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਦਿੱਤੀ ਹੈ |


3.. ਸਿੱਧੂ ਵਲੋਂ ਬਾਈਕਾਟ ਤੋਂ ਬਾਅਦ ਕੈਪਟਨ ਦਾ ਵੱਡਾ ਫੈਸਲਾ - ਪੰਜਾਬ ਦੇ ਪਾਣੀਆਂ ਲਈ ਕਮੇਟੀ ਦਾ ਗਠਨ 

ਪੰਜਾਬ ਕੈਬਿਨੇਟ ਵਿੱਚ ਵਿਵਾਦ ਤਾਂ ਹਾਲੇ ਤਕ ਨਹੀਂ ਥੱਮਿਆ ਪਰ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਡਾ ਕਦਮ ਚੁੱਕਿਆ ਹੈ , ਨਵਜੋਤ ਸਿੰਘ ਸਿੱਧੂ ਦਾ ਵਿਭਾਗ ਬਦਲਣ ਦੇ ਬਾਅਦ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੁਣ ਸਿੱਧੂ ਵਲੋਂ ਵਿਰੋਧ ਕੀਤੇ ਜਾਣ ਵਾਲੀ ਪਾਣੀ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ ਦੀ ਕਮੇਟੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ , ਪਿਛਲੀ ਵਾਰ ਸਿੱਧੂ ਨੇ ਸਥਾਨਕ ਸਰਕਾਰਾਂ ਮੰਤਰੀ ਦੇ ਅਹੁਦੇ 'ਤੇ ਰਹਿੰਦਿਆਂ ਇਸਦਾ ਜ਼ੋਰਦਾਰ ਵਿਰੋਧ ਕੀਤਾ ਸੀ , ਮੁੱਖ ਮੰਤਰੀ ਅਮਰਿੰਦਰ ਨੇ ਉੱਚ ਪੱਧਰੀ ਬੈਠਕ ਵਿਚ ਇਸ ਅਥਾਰਟੀ ਦੀ ਨੂੰ ਬਣਾਉਣ ਦੀ ਪ੍ਰਵਾਨਗੀ ਦਿੱਤੀ ਹੈ , ਕੈਪਟਨ ਨੇ ਕਿਹਾ ਕਿ ਪੰਜਾਬ ਵਿੱਚ ਪਾਣੀ ਦਾ ਪੱਧਰ ਘਟਣ ਕਾਰਨ ਉਹ ਚਿੰਤਿਤ ਹਨ |


4.. ਇਰਾਨ ਅਮਰੀਕਾ ਵਿੱਚ ਜੰਗ ਦੇ ਹਾਲਾਤ ਜਾਰੀ - ਭਾਰਤ ਨੇ ਫਾਰਸ ਦੀ ਖਾੜੀ ਵਿੱਚ ਤੈਨਾਤ ਕੀਤੇ ਜੰਗੀ ਜਹਾਜ਼

ਇਰਾਨ ਅਤੇ ਅਮਰੀਕਾ ਵਿੱਚ ਜੰਗ ਦੇ ਹਾਲਾਤ ਇਸ ਸਮੇ ਵੀ ਬਣੇ ਹੋਏ ਹਨ , ਅਮਰੀਕਾ ਦਾ ਡਰੋਨ ਇਰਾਨ ਵਲੋਂ ਮਾਰੇ ਜਾਣ ਤੋਂ ਬਾਅਦ ਦੋਵੇਂ ਦੇਸ਼ਾਂ ਦੇ ਸਬੰਧ ਹੋਰ ਵੀ ਖ਼ਰਾਬ ਹੋ ਗਏ ਹਨ ,ਅਮਰੀਕੀ ਰਾਸ਼ਟਰਪਤੀ ਟਰੰਪ ਨੇ ਇਰਾਨ ਨਾਲ ਯੁੱਧ ਦੇ ਹੁਕਮ ਵੀ ਜਾਰੀ ਕੀਤੇ ਸਨ ਪਰ ਇਸ ਨੂੰ ਬਾਅਦ ਵਿੱਚ ਵਾਪਸ ਲੈ ਲਿਆ ਗਿਆ , ਇਸ ਮਾਮਲੇ ਨੂੰ ਲੈ ਕੇ ਭਾਰਤ ਵੀ ਸਾਵਧਾਨੀ ਵਰਤ ਰਿਹਾ ਹੈ , ਭਾਰਤ ਨੇ ਇਸ ਖੇਤਰ ਵਿਚ ਦੋ ਜੰਗੀ ਜਹਾਜ਼ ਤੈਨਾਤ ਕਰ ਦਿੱਤੇ ਹਨ , ਭਾਰਤ ਦੀ 40% ਊਰਜਾ ਦਰਾਮਦ ਇਸ ਸਮੁੰਦਰੀ ਰੂਟ ਤੇ ਨਿਰਭਰ ਕਰਦੀ ਹੈ , ਸੂਤਰਾਂ ਦੀ ਮੰਨੀਏ ਤਾਂ ਭਾਰਤ ਜਲਦ ਹੀ ਇਸ ਇਲਾਕੇ ਵਿੱਚ ਆਪਣੇ ਲੜਾਕੂ ਜਹਾਜ਼ ਵੀ ਤੈਨਾਤ ਕਰ ਸਕਦਾ ਹੈ |


5.. ਏਸ਼ੀਆਈ ਮੁਲਕ ਕੰਬੋਡੀਆ ਵਿੱਚ ਡਿੱਗੀ ਸੱਤ ਮੰਜ਼ਿਲਾ ਇਮਾਰਤ - 3 ਮਰੇ , ਕਈਆਂ ਦੇ ਡੱਬੇ ਹੋਣ ਦਾ ਖਦਸ਼ਾ

ਸ਼ਨਿੱਚਰਵਾਰ ਨੂੰ ਕੰਬੋਡੀਆ ਦੇ ਵਿੱਚ ਸੱਤ ਮੰਜ਼ਿਲਾ ਇਮਾਰਤ ਢਹਿਣ ਨਾਲ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਕਈ ਮਜ਼ਦੂਰਾਂ ਦੀ ਗੰਭੀਰ ਜ਼ਖਮੀ ਹੋ ਗਏ ਹਨ , ਅਧਿਕਾਰੀਆਂ ਨੇ ਇਸ ਡਰ ਨੂੰ ਪ੍ਰਗਟ ਕੀਤਾ ਹੈ ਕਿ ਮਲਬੇ ਵਿਚ ਹੋਰ ਲੋਕ ਡੱਬੇ ਹੋਏ ਹੋ ਸਕਦੇ ਹਨ , ਇਸ ਭਿਆਨਕ ਘਟਨਾ ਤੋਂ ਬਾਅਦ ਮੌਕੇ 'ਤੇ ਰਾਹਤ ਕਾਰਜ ਜਾਰੀ ਹਨ , ਕੰਬੋਡੀਆ ਦੇ ਸੂਚਨਾ ਮੰਤਰੀ ਨੇ ਇਸ ਗੱਲ ਦਾ ਸ਼ੱਕ ਜ਼ਾਹਿਰ ਕੀਤਾ ਹੈ ਕਿ ਇਸ ਵੇਲੇ ਮਲਬੇ ਵਿੱਚ 30 ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ ਹੈ ,ਇਸ ਘਟਨਾ ਤੋਂ ਬਾਅਦ ਆਫ਼ਤ ਮੰਤਰਾਲੇ ਨੇ ਇਕ ਪ੍ਰੈਸ ਰਿਲੀਜ਼ ਜਾਰੀ ਕਰ ਘਟਨਾ ਦੀ ਜਾਣਕਾਰੀ ਦਿੱਤੀ ਹੈ |


ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |

More News

NRI Post
..
NRI Post
..
NRI Post
..