ਅੱਜ ਦੀਆਂ ਟੌਪ 5 ਖ਼ਬਰਾਂ – ਜਿਨ੍ਹਾਂ ਤੇ ਰਹੇਗੀ ਨਜ਼ਰ ( 05-06-2019 )

by

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ 

ਅੱਜ ਦੀਆਂ ਟੌਪ 5 ਖ਼ਬਰਾਂ ( 05-06-2019 )


1.. ਸੰਸਾਰ ਭਰ ਵਿਚ ਅੱਜ ਈਦ ਦੀਆਂ ਰੌਣਕਾਂ - ਸੰਸਾਰ ਭਰ ਦੇ ਨੇਤਾਵਾਂ ਨੇ ਦਿੱਤੀਆਂ ਵਧਾਈਆਂ

ਸੰਸਾਰ ਭਰ ਵਿਚ ਅੱਜ ਇਸਲਾਮ ਧਰਮ ਦਾ ਪਵਿੱਤਰ ਤਿਓਹਾਰ ਈਦ ਉਲ ਫਿਤਰ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ , ਸੰਸਾਰ ਭਰ ਦੀਆਂ ਮਸਜਿਦਾਂ ਵਿੱਚ ਮੁਸਲਿਮ ਭਾਈਚਾਰੇ ਵਲੋਂ ਨਮਾਜ਼ ਅਦਾ ਕੀਤੀ ਗਈ ਅਤੇ ਆਪਣੇ ਸਕੇ ਸਬੰਧੀਆਂ ਨੂੰ ਗਲੇ ਮਿਲ ਵਧਾਈਆਂ ਦਿੱਤੀ ਗਈਆਂ , ਇਸਦੇ ਨਾਲ ਹੀ ਸੰਸਾਰ ਭਰ ਦੇ ਨੇਤਾਵਾਂ ਵਲੋਂ ਵੀ ਮੁਸਲਿਮ ਭਾਈਚਾਰੇ ਨੂੰ ਇਸ ਪਵਿੱਤਰ ਤਿਓਹਾਰ ਤੇ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ , ਅਮਰੀਕੀ ਰਾਸ਼ਟਰਪਤੀ ਦੇ ਦਫਤਰ ਵਲੋਂ , ਕੈਨੇਡਾ ਦੇ ਪ੍ਰਧਾਨਮੰਤਰੀ ਜਸਟਿਨ ਟਰੂਡੋ ਵਲੋਂ ਅਤੇ ਭਾਰਤ ਦੇ ਪ੍ਰਧਾਨਮੰਤਰੀ ਨਰੇਂਦਰ ਮੋਦੀ ਵਲੋਂ ਵੀ ਇਸ ਮੌਕੇ ਵਧਾਈ ਸੰਦੇਸ਼ ਦਿੱਤੇ ਗਏ ਹਨ |


2.. ਉੱਤਰੀ ਕੋਰੀਆ ਦੀ ਅਮਰੀਕਾ ਨੂੰ ਧਮਕੀ - ਸਾਡਾ ਸਬਰ ਖ਼ਤਮ ਹੋਣ ਤੋਂ ਪਹਿਲਾ ਕਰ ਲੋ ਗੱਲਬਾਤ 

ਅਮਰੀਕਾ ਅਤੇ ਉੱਤਰ ਕੋਰੀਆ ਦੇ ਰਿਸ਼ਤਿਆਂ ਵਿੱਚ ਇਕ ਵਾਰ ਫਿਰ ਖਟਾਸ ਵੇਖਣ ਨੂੰ ਮਿਲ ਸਕਦੀ ਹੈ , ਉੱਤਰੀ ਕੋਰੀਆ ਨੇ ਆਪਣੇ ਉੱਤੇ ਲੱਗੀਆਂ ਪਾਬੰਦੀਆਂ ਨੂੰ ਲੈ ਕੇ ਇਕ ਵਾਰ ਫਿਰ ਅਮਰੀਕਾ ਨੂੰ ਧਮਕੀ ਦਿੱਤੀ ਹੈ , ਸਰਕਾਰ ਨੇ ਕੋਰੀਆਈ ਕੇਂਦਰੀ ਨਿਊਜ਼ ਏਜੰਸੀ (ਕੇਸੀਐਨਏ) ਦੇ ਹਵਾਲੇ ਨਾਲ ਬੁੱਧਵਾਰ ਨੂੰ ਕਿਹਾ ਕਿ ਵਾਸ਼ਿੰਗਟਨ ਗੱਲਬਾਤ ਲਈ ਛੇਤੀ ਹੀ ਕੂਟਨੀਤਕ ਪ੍ਰਕਿਰਿਆ ਨੂੰ ਅਪਣਾ ਲਵੇ ਕਿਉਂਕਿ ਹੁਣ ਉਨ੍ਹਾਂ ਦਾ ਸਬਰ ਟੁੱਟਣ ਦੇ ਕੰਡੇ ਤੇ ਹੈ ,ਉੱਤਰੀ ਕੋਰੀਆ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਇਸ ਸਬੰਧੀ ਇਕ ਬਿਆਨ ਜਾਰੀ ਕੀਤਾ ਹੈ |


3.. ਪੰਜਾਬ ਕੈਬਿਨੇਟ ਵਿਚ ਜਲਦ ਹੋ ਸਕਦਾ ਹੈ ਫੇਰਬਦਲ - ਸਿੱਧੂ ਸਮੇਤ ਕਈ ਮੰਤਰੀਆਂ ਦੇ ਬਦਲੇ ਜਾਣਗੇ 

ਲੋਕਸਭਾ ਚੋਣਾਂ ਖ਼ਤਮ ਹੋਣ ਤੋਂ ਬਾਅਦ ਹੁਣ ਕੈਪਟਨ ਅਮਰਿੰਦਰ ਆਪਣੇ ਮੰਤਰੀਆਂ ਦੇ ਖਿਲਾਫ ਸਖ਼ਤ ਰੁੱਖ ਆਪਣਾ ਸਕਦੇ ਹਨ , ਸੂਤਰਾਂ ਦੀ ਮੰਨੀਏ ਤਾਂ ਪੰਜਾਬ ਦੇ ਕੈਬਿਨਟ ਮੰਤਰੀ ਨਵਜੋਤ ਸਿੰਘ ਸਿਧੁ ਤੇ ਛੇਤੀ ਹੀ ਗਾਜ ਡਿੱਗ ਸਕਦੀ ਹੈ , ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਦੀ ਤਿਆਰੀ ਕਰ ਲਈ ਹੈ , ਕੈਪਟਨ ਛੇਤੀ ਹੀ ਆਪਣੀ ਕੈਬਿਨੇਟ ਵਿੱਚ ਮੰਤਰੀਆਂ ਦੇ ਅਹੁਦਿਆਂ 'ਤੇ ਫੇਰਬਦਲ ਬਾਰੇ ਚਰਚਾ ਕਰਨਗੇ ਅਤੇ ਇਸ ਨੂੰ ਆਖਰੀ ਰੂਪ ਦਿੱਤਾ ਜਾਵੇਗਾ , ਪੂਰੇ ਮਾਮਲੇ 'ਚ ਖਾਸ ਗੱਲ ਇਹ ਹੈ ਕਿ ਨਿਸ਼ਾਨੇ ਤੇ ਸਿਰਫ ਲੋਕਲ ਬਾਡੀ ਮੰਤਰੀ ਨਵਜੋਤ ਸਿੰਘ ਸਿੱਧੂ ਹੀ ਨਹੀਂ, ਸਗੋਂ ਦੋ-ਤਿੰਨ ਹੋਰ ਮੰਤਰੀ ਵੀ ਸ਼ਾਮਲ ਹਨ |


4.. ਵਿਰੋਧੀ ਧਿਰ ਦਾ ਪ੍ਰਧਾਨਮੰਤਰੀ ਟਰੂਡੋ ਤੇ ਨਿਸ਼ਾਨਾ - ਦੇਸ਼ ਦੀ ਕੌਮੀ ਏਕਤਾ ਨੂੰ ਘਟਾ ਰਹੇ ਹਨ ਟਰੂਡੋ

ਕੈਨੇਡਾ ਵਿੱਚ ਫੈਡਰਲ ਚੋਣਾਂ ਨੇੜੇ ਆਉਂਦੇ ਹੀ ਰਾਜਨੀਤਿਕ ਪਾਰਟੀਆਂ ਨੇ ਇਕ ਦੂਜੇ ਉੱਤੇ ਹਮਲੇ ਤੇਜ਼ ਕਰ ਦਿੱਤੇ ਹਨ , ਕਨਜ਼ਰਵੇਟਿਵ ਲੀਡਰ ਐਂਡਰਿਊ ਸ਼ੀਅਰ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਪੱਛਮੀ ਕੈਨੇਡਾ ਦੀ ਅਣਦੇਖੀ ਕਰਨ ਅਤੇ ਆਪਣੀ ਪਿੱਠ ਮੋੜਨ ਦਾ ਦੋਸ਼ ਲਗਾਇਆ ਹੈ , ਉਨ੍ਹਾਂ ਕਿਹਾ ਕਿ ਸ਼ੀਅਰ ਸਰਕਾਰ ਇੱਕ ਕੌਮੀ ਊਰਜਾ ਕੋਰੀਡੋਰ ਬਣਾ ਕੇ ਦੇਸ਼ ਨੂੰ ਇਕਜੁੱਟ ਕਰੇਗੀ, ਪ੍ਰਾਂਤੀ ਵਪਾਰ ਨੂੰ ਆਜ਼ਾਦ ਕਰੇਗੀ ਅਤੇ ਸਥਾਨਕ ਸਰਕਾਰਾਂ ਨੂੰ ਮਜ਼ਬੂਤ ਕਰੇਗੀ ,ਸ਼ੀਅਰ ਨੇ ਐਡਮੈਂਟਨ ਦੇ ਰਾਇਲ ਗਲੇਨੋਰਾ ਕਲੱਬ ਵਿੱਚ ਇਹ ਟਿੱਪਣੀ ਕੀਤੀ ਹੈ , ਐਂਡਰਿਊ ਸ਼ੀਅਰ ਨੇ ਪੀਐਮ ਟਰੂਡੋ ਉੱਤੇ ਚੋਣ ਭਾਸ਼ਣਾਂ ਵਿੱਚ ਦੇਸ਼ ਦੀ ਕੌਮੀ ਏਕਤਾ ਨੂੰ ਘਟਾਉਣ ਦਾ ਵੱਡਾ ਦੋਸ਼ ਲਾਇਆ ਹੈ |


5.. ਅਮਰੀਕੀ ਸਰਕਾਰ ਦਾ ਵੱਡਾ ਫੈਸਲਾ - ਹੁਣ ਕਿਊਬਾ ਨਹੀਂ ਜਾ ਸਕਣਗੇ ਅਮਰੀਕਾ ਦੇ ਨਾਗਰਿਕ  

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੁਣ ਇਕ ਵੱਡਾ ਫੈਸਲਾ ਲਿਆ ਹੈ , ਟਰੰਪ ਪ੍ਰਸ਼ਾਸਨ ਨੇ ਆਪਣੇ ਨਾਗਰਿਕਾਂ ਲਈ ਸੈਰ-ਸਪਾਟਾ ਕਰਨ ਲਈ ਕਿਊਬਾ ਜਾਂ ਉੱਤੇ ਰੋਕ ਲਾ ਦਿੱਤੀ ਹੈ  ,ਇਸ ਸਾਰੀ ਕਵਾਇਦ ਦੇ ਪਿੱਛੇ ਅਮਰੀਕਾ ਦਾ ਮੁਖ ਮਕਸਦ ਆਪਣੀ ਕਰੰਸੀ ਨੂੰ ਉਸ ਦੇਸ਼ ਵਿੱਚ ਜਾਣ ਤੋਂ ਰੋਕਣਾ ਹੈ ਜਿਸ ਨੂੰ ਅਮਰੀਕਾ ਵਨੇਜੂਏਲਾ ਦੇ ਰਾਸ਼ਟਰਪਤੀ ਨਿਕੋਲਸ ਮਦੂਰੋਂ ਦਾ ਮਿੱਤਰ ਮੰਨਦਾ ਹੈ , ਵਿੱਤ ਮੰਤਰਾਲੇ ਨੇ ਅਮਰੀਕੀ ਨਾਗਰਿਕਾਂ ਨੂੰ ਸਿੱਖਿਆ ਦੇ ਲਈ ਕਿਊਬਾ ਜਾਣ ਜਾਂ ਕਰੂਜ ਜਾਂ ਨਿੱਜੀ ਕਿਸ਼ਤੀ ਤੇ ਜਾਣ ਵਾਲੇ ਦੌਰਿਆਂ ਉੱਤੇ ਰੋਕ ਲਗਾ ਦਿੱਤੀ ਹੈ , ਅਮਰੀਕਾ ਦੇ ਇਸ ਕਦਮ ਨਾਲ ਕਿਊਬਾ ਨੂੰ ਝਟਕਾ ਲੱਗੇਗਾ |


ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |

More News

NRI Post
..
NRI Post
..
NRI Post
..