ਟੋਰਾਂਟੋ ਸਿਟੀ ਕਾਉਂਸਲ ਵੱਲੋਂ 2021 ਦੇ ਬਜਟ ਦੇ ਪੱਖ ਵਿੱਚ ਵੋਟਿੰਗ

by vikramsehajpal

ਟੋਰਾਂਟੋ (ਦੇਵ ਇੰਦਰਜੀਤ)- ਕੋਵਿਡ-19 ਕਾਰਨ ਵਿੱਤੀ ਪ੍ਰਭਾਵਾਂ ਦੇ ਚੱਲਦਿਆਂ ਟੋਰਾਂਟੋ ਸਿਟੀ ਕਾਉਂਸਲ ਵੱਲੋਂ 2021 ਦੇ ਬਜਟ ਦੇ ਪੱਖ ਵਿੱਚ ਵੋਟ ਪਾਈ ਗਈ। ਮੇਅਰ ਜੌਹਨ ਟੋਰੀ ਨੇ ਇਸ ਮੌਕੇ ਆਖਿਆ ਕਿ ਸਿਟੀ ਦੇ ਇਤਿਹਾਸ ਵਿੱਚ ਇਹ ਸੱਭ ਤੋਂ ਔਖਾ ਬਜਟ ਰਿਹਾ।

ਕਾਊਂਸਲ ਵੱਲੋਂ ਵੀਰਵਾਰ ਸਾਮ ਨੂੰ 13.98 ਬਿਲੀਅਨ ਦੇ ਆਪਰੇਟਿੰਗ ਬਜਟ ਤੇ 44.7 ਬਿਲੀਅਨ ਦੇ 10 ਸਾਲਾ ਕੈਪੀਟਲ ਬਜਟ ਨੂੰ ਮਨਜੂਰੀ ਦਿੱਤੀ ਗਈ। ਆਪਰੇਸ਼ਨ ਬਜਟ ਵਿੱਚ ਮਹਿੰਗਾਈ ਅਧਾਰਤ 0.7 ਫੀਸਦੀ ਰੈਜ਼ੀਡੈਂਸ਼ੀਅਲ ਟੈਕਸ ਵਾਧਾ ਵੀ ਸ਼ਾਮਲ ਹੈ। ਇਹ ਮੇਅਰ ਜੌਹਨ ਟੋਰੀ ਦੇ ਕਾਰਜਕਾਲ ਵਿੱਚ ਸੱਭ ਤੋਂ ਘੱਟ ਹੈ।ਇਹ ਅਜਿਹੇ ਸੈਂਕੜੇ ਮਿਲੀਅਨ ਡਾਲਰਜ਼ ਦੀ ਫੰਡਿੰਗ ਉੱਤੇ ਵੀ ਅਧਾਰਤ ਹੈ ਜਿਸ ਬਾਰੇ ਫੈਡਰਲ ਤੇ ਪ੍ਰੋਵਿੰਸ਼ੀਅਲ ਸਰਕਾਰਾਂ ਵੱਲੋਂ ਕੋਈ ਵਾਅਦਾ ਨਹੀਂ ਕੀਤਾ ਗਿਆ ਹੈ। ਦਿਨ ਵੇਲੇ ਕਾਊਂਸਲਰ ਗੌਰਡ ਪਰਕਸ ਨੇ ਇਹ ਬਜਟ ਸਟਾਫ ਨੂੰ ਵਾਪਿਸ ਭੇਜਣ ਤੇ ਯੂਨੀਵਰਸਲ ਚਾਈਲਡਕੇਅਰ ਤੇ ਐਮਰਜੰਸੀ ਹਾਊਸਿੰਗ ਪ੍ਰੋਗਰਾਮ ਨੂੰ ਇਸ ਵਿੱਚ ਸ਼ਾਮਲ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦੇ ਇਸ ਮਤੇ ਨੂੰ 6 ਦੇ ਮੁਕਾਬਲੇ 20 ਵੋਟਾਂ ਨਾਲ ਸਿਕਸਤ ਮਿਲੀ।

ਵੀਰਵਾਰ ਨੂੰ ਹੋਈ ਮੀਟਿੰਗ ਵਿੱਚ ਟੋਰੀ ਨੇ ਆਖਿਆ ਕਿ ਅਜਿਹੀ ਸਥਿਤੀ ਤੋਂ ਬਾਹਰ ਨਿਕਲਣ ਦੀ ਲੋੜ ਹੈ ਜਿੱਥੇ ਜਦੋਂ ਸਹੀ ਢੰਗ ਨਾਲ ਫੰਡ ਹਾਸਲ ਨਾ ਕਰਨ ਵਾਲੀਆਂ ਚੀਜਾਂ , ਫਿਰ ਭਾਵੇਂ ਉਹ ਜੋ ਕੁੱਝ ਵੀ ਹੋਣ, ਲਈ ਤੁਹਾਨੂੰ ਟੈਕਸ ਵਧਾਉਣੇ ਪੈਣ। ਕਾਊਂਸਲ ਵੱਲੋਂ ਪ੍ਰੌਪਰਟੀ ਟੈਕਸ ਵਿੱਚ ਵੀਰਵਾਰ ਨੂੰ ਕੀਤੇ ਗਏ ਵਾਧੇ ਵਿੱਚ 2021 ਵਿੱਚ 6.98 ਲੱਖ ਡਾਲਰ ਦੀ ਕੀਮਤ ਵਾਲੇ ਘਰ ਦੇ ਮਾਲਕ ਨੂੰ 69 ਡਾਲਰ ਵਾਧੂ ਦੇਣੇ ਹੋਣਗੇ। ਇਹ ਵਾਧਾ 2020 ਵਿੱਚ ਔਸਤ ਪ੍ਰਾਪਰਟੀ ਟੈਕਸ ਬਿੱਲ ਵਿੱਚ ਕੀਤੇ ਗਏ 130 ਡਾਲਰ ਦੇ ਵਾਧੇ ਤੋਂ ਕਾਫੀ ਘੱਟ ਹੈ।