ਟੋਰਾਂਟੋ – ਹੁਣ ਫੂਡ ਡਲਿਵਰ ਐਪਸ ਵੱਲੋਂ ਵੱਧ ਚਾਰਜ ਕਰਨ ਤੇ ਹੋ ਸਕਦੀ ਹੈ ਕਾਰਵਾਈ

by vikramsehajpal

ਟੋਰਾਂਟੋ (ਐਨ.ਆਰ.ਆਈ. ਮੀਡਿਆ) : ਟੋਰਾਂਟੋ ਸਿਟੀ ਕਾਉਂਸਲ ਵੱਲੋਂ ਉਸ ਮਤੇ ਦੇ ਪੱਖ ਵਿੱਚ ਸਰਬਸੰਮਤੀ ਨਾਲ ਵੋਟ ਪਾਈ ਗਈ ਹੈ ਜਿਸ ਵਿੱਚ ਡਲਿਵਰੀ ਐਪਸ ਵੱਲੋਂ ਫੂਡ ਡਲਿਵਰ ਕਰਨ ਲਈ ਰੈਸਟੋਰੈਂਟਸ ਤੋਂ ਚਾਰਜ ਕੀਤੀ ਜਾਣ ਵਾਲੀ ਫੀਸ ਨੂੰ ਠੱਲ੍ਹ ਪਾਉਣ ਦੀ ਪੈਰਵੀ ਕੀਤੀ ਗਈ ਹੈ। ਫੂਡ ਡਲਿਵਰੀ ਐਪ ਲੋਕਾਂ ਦੇ ਸੰਪਰਕ ਵਿੱਚ ਬਹੁਤ ਘੱਟ ਆਏ ਬਿਨਾਂ ਤੁਹਾਨੂੰ ਤੁਹਾਡਾ ਘਰ ਹੀ ਮਿਲ ਜਾਂਦਾ ਹੈ। ਭਰ ਕੁੱਝ ਐਪਸ 30 % ਵਸੂਲਦੇ ਹਨ।

ਇਹ ਫੀਸ ਉਨ੍ਹਾਂ ਰੈਸਟੋਰੈਟਸ ਲਈ ਕਾਫੀ ਜ਼ਿਆਦਾ ਹੈ ਜਿਹੜੇ ਪਹਿਲਾਂ ਹੀ ਮਹਾਂਮਾਰੀ ਕਾਰਨ ਸੰਘਰਸ਼ ਕਰ ਰਹੇ ਹਨ। ਮੇਅਰ ਜੌਹਨ ਟੋਰੀ ਚਾਹੁੰਦੇ ਹਨ ਕਿ ਇਸ ਪਾਸੇ ਕੁੱਝ ਹੋਵੇ। ਉਨ੍ਹਾਂ ਨੂੰ ਪੂਰੀ ਆਸ ਹੈ ਕਿ ਕੰਪਨੀਆਂ ਆਪ ਹੀ ਇਸ ਬਾਰੇ ਕੁੱਝ ਸੋਚਣਗੀਆਂ ਤੇ ਫੀਸਾਂ ਘਟਾਉਣਗੀਆਂ।