ਟੋਰਾਂਟੋ ਪੁਲਿਸ ਦੇ ਅੜਿਕੇ ਚੜਿਆ ਜਿਨਸੀ ਹਮਲੇ ਦਾ ਦੋਸ਼ੀ

by mediateam

ਟੋਰਾਂਟੋ , 26 ਜੁਲਾਈ ( NRI MEDIA )

ਟੋਰਾਂਟੋ ਪੁਲਿਸ ਨੇ ਇਕ ਸਾਲ ਪਹਿਲਾ ਜਿਸ ਬੰਦੇ ਉਪਰ ਜਿਨਸੀ ਹਮਲੇ ਦੇ ਦੋਸ਼ ਸਨ ਉਸਨੂੰ ਗਿਰਫ਼ਤਾਰ ਕਰ ਲਿਆ ਹੈ, ਪੁਲਿਸ ਦਾ ਕਹਿਣਾ ਹੈ ਕਿ 20 ਸਾਲਾਂ ਔਰਤ ਪਿਛਲੀ ਅਗਸਤ ਦੇ ਵਿਚ ਡਾਉਂਸਵਿਊ ਪਾਰਕ ਤੋਂ ਇਕ ਸੰਗੀਤ ਮੇਲੇ ਤੋਂ ਵਾਪਿਸ ਆ ਰਹੀ ਸੀ, ਇਕ ਆਦਮੀ ਜੋ ਕਿ ਉਸੇ ਸੰਗੀਤ ਸੰਮਲੇਨ ਵਿਚ ਹਾਜ਼ਿਰ ਸੀ, ਉਸਨੇ ਔਰਤ ਨੂੰ ਉਸਦੇ ਘਰ ਛੱਡਣ ਦੀ ਪੇਸ਼ਕੇਸ਼ ਕੀਤੀ ਪਰ ਫਿਰ ਉਹ ਬੰਦਾ ਔਰਤ ਨੂੰ ਜ਼ਬਰਨ ਇਕ ਸੁੰਨਸਾਨ ਵੀਆਵਾਨ ਇਲਾਕੇ ਦੇ ਵਿਚ ਲੈ ਗਿਆ ਤੇ ਉਸ ਉੱਤੇ ਨਾਲ ਜ਼ਬਰਨ ਯੌਨ ਸੰਬੰਧ ਬਣਾਉਣ ਦੀ ਕੋਸ਼ਿਸ਼ ਵਿਚ ਜਿਨਸੀ ਹਮਲੇ ਕੀਤੇ।

ਹੁਣ 41 ਸਾਲਾਂ ਥੋਰਨਹਿੱਲ ਨੂੰ ਗਿਰਫ਼ਤਾਰ ਕਰ ਲਿਆ ਗਿਆ ਅਤੇ ਉਸ ਉੱਪਰ ਜ਼ਬਰਨ ਕੈਦ ਅਤੇ ਜਿਨਸੀ ਹਮਲਿਆਂ ਦੇ ਚਾਰਜ ਲੱਗੇ ਹਨ , ਪੁਲਿਸ ਨੂੰ ਲਗਭਗ ਇਕ ਸਾਲ ਬਾਅਦ ਇਸ ਵਿਅਕਤੀ ਨੂੰ ਫੜਨ ਵਿੱਚ ਕਾਮਯਾਬੀ ਹਾਸਲ ਹੋਈ ਹੈ |

ਪੁਲਿਸ ਦਾ ਕਹਿਣਾ ਹੈ ਕਿ ਕੁਝ ਸਬੂਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਘਟਨਾ ਦੇ ਇਕ ਤੋਂ ਵੱਧ ਪੀੜ੍ਹਿਤ ਹੋ ਸਕਦੇ ਹਨ, ਜੇਕਰ ਕਿਸੇ ਕੋਲ ਵੀ ਕਿਸੇ ਤਰ੍ਹਾਂ ਦੀ ਕੋਈ ਸੂਚਨਾ ਜਾਂ ਜਾਣਕਾਰੀ ਹੈ ਤਾਂ ਪੁਲਿਸ ਦੇ ਨਾਲ ਸੰਪਰਕ ਕਰਕੇ ਇਤਲਾਹ ਜ਼ਰੂਰ ਕਰੇ।

More News

NRI Post
..
NRI Post
..
NRI Post
..