$1.7 ਮਿਲੀਅਨ ਦੇ ਕੈਨਾਬਿਸ ਉਤਪਾਦ ਜ਼ਬਤ, ਕੈੰਡੀ ਐਡਬਲਸ ਵੀ ਸ਼ਾਮਲ

by mediateam

8 ਮਾਰਚ, ਸਿਮਰਨ ਕੌਰ- (NRI MEDIA) : 

ਮੀਡਿਆ ਡੈਸਕ, (ਸਿਮਰਨ ਕੌਰ) : ਪੀਲ ਰਿਜਨਲ ਪੁਲਿਸ ਨੇ $ 1.7 ਮਿਲੀਅਨ ਦੇ ਕੈਨਾਬਿਸ ਉਤਪਾਦਾਂ ਨੂੰ ਜਬਤ ਕੀਤਾ ਹੈ | ਪੁਲਿਸ ਨੇ ਦੱਸਿਆ ਕਿ ਸ਼ਕੀ ਵਿਅਕਤੀ ਨੂੰ ਇਹਨਾਂ ਉਤਪਾਦਾਂ ਦੇ ਨਾਲ ਕੈਲੇ ਸਟ੍ਰੀਟ ਦੀ ਇੱਕ ਇਮਾਰਤ ਵਿੱਚੋ 6000 ਡਾਲਰ ਸਮੇਤ 400 ਗ੍ਰਾਮ ਕੈਨਾਬਿਸ ਉਤਪਾਦਾਂ ਦੇ ਨਾਲ ਕਾਬੂ ਕੀਤਾ ਗਿਆ ਹੈ |


ਦੱਸ ਦਈਏ ਕਿ ਪੁਲਿਸ ਨੇ ਟਾਰਾਂਟੋ 'ਚ ਕੈਨਾਬਿਸ ਉਤਪਾਦਾਂ ਦੀਆਂ ਸਾਰੀਆਂ ਇਮਾਰਤਾਂ ਨੂੰ ਸੀਲ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ | ਜ਼ਿਕਰਯੋਗ ਹੈ ਕਿ ਇਹਨਾਂ ਕੈਨਾਬਿਸ ਉਤਪਾਦਾਂ 'ਚ ਜੰਮੀ ਬੀਅਰ,  ਚਾਕਲੇਟ ਬਾਰਸ, ਲੋਲਿਪੋਪ ਅਤੇ ਕੋੱਟਨ ਕੈੰਡੀ ਸ਼ਾਮਲ ਹੈ | ਪੁਲਿਸ ਨੇ ਦੱਸਿਆ ਕਿ ਇਹਨਾਂ ਉਤਪਾਦਾਂ 'ਚ ਕਿਸੇ ਤੇ ਵੀ ਕੋਈ ਕੰਪਨੀ ਦਾ ਲੇਬਲ ਨਹੀਂ ਹੈ ਅਤੇ ਉਤਪਾਦਾਂ ਉੱਤੇ ਦਿੱਤੀ ਜਾਣਕਾਰੀ ਵੀ ਸਹੀ ਨਹੀਂ ਹੈ |