ਕੈਨੇਡਾ ਨੇ ਰਚਿਆ ਇਤਿਹਾਸ – ਪਹਿਲੀ ਵਾਰ ਜਿੱਤੇ ਐਨਬੀਏ ਫਾਈਨਲ

by

ਟੋਰਾਂਟੋ , 14 ਜੂਨ ( NRI MEDIA )

ਤੁਹਾਨੂੰ ਜਾਣ ਕੇ ਬੇਹੱਦ ਖੁਸ਼ੀ ਹੋਵੇਗੀ ਕਿ ਟੋਰਾਂਟੋ ਰੇਪਟਰਸ ਐਨਬੀਏ ਫਾਈਨਲ ਦੇ ਜੇਤੂ ਰਹੇ ਹਨ , ਰੇਪਟਰਸ ਨੇ ਗੋਲਡਨ ਸਟੇਟ ਵਾਰਿਓਰ੍ਸ ਨੂੰ 114-110 ਨਾਲ ਹਰਾ ਕੇ ਇਕ ਇਤਿਹਾਸਿਕ ਅਤੇ ਸ਼ਾਨਦਾਰ ਜਿੱਤ ਹਾਸਿਲ ਕੀਤੀ ਹੈ ,ਇਹ ਮੈਚ ਕੈਲੀਫੋਰਨੀਆ ਦੇ ਉੱਕਲੈਂਡ ਵਿਖੇ ਓਰੈਲੇ ਆਰੇਨਾ ਦੇ ਵਿਚ ਹੋਇਆ , ਕੈਨੇਡਾ ਦੇ ਵੱਖ ਵੱਖ ਹਿੱਸਿਆਂ ਜਿਵੇਂ ਕਿ ਕਿਚਨਰ, ਬੁਰਲਿੰਗਟਨ , ਮਿਸੀਸਾਗਾ ਵਿਚ ਟੋਰਾਂਟੋ ਰੇਪਟਰਸ ਦੀ ਇਸ ਜਿੱਤ ਦਾ ਜਸ਼ਨ ਮਨਾਇਆ ਗਿਆ |


ਇਸਦੇ ਨਾਲ ਹੀ ਨਾਲ ਟੋਰਾਂਟੋ ਰੇਪਟਰਸ ਦੇ ਖਿਡਾਰੀ ਕਾਵਹਿ ਲਿਉਨਾਰਡ ਨੂੰ ਐਨਬੀਏ ਫਾਈਨਲ ਚੈਂਪੀਨਸ਼ਿਪ ਦੇ MVP ਜਾਣੀ ਕਿ ਮੋਸਟ ਵਲੁਅਬਲ ਪਲੇਅਰ ਦੇ ਇਨਾਮ ਨਾਲ ਨਵਾਜਿਆ ਗਿਆ ਹੈ , ਲਿਉਨਾਰਡ ਨੇ 22 ਪੋਇੰਟਸ, 6 ਰਿਬੋਊਂਡਸ ਅਤੇ 2 ਸਟੀਲਸ ਨੇ ਪ੍ਰਾਪਤ ਕੀਤੇ , ਜਲਦ ਹੀ ਜੇਤੂ ਟੀਮ ਲੈਰੀ ਓਬਰੈਂ ਟਰਾਫੀ ਨੂੰ ਹਾਸਿਲ ਕਰਕੇ ਕੈਨੇਡਾ ਪਰਤਣਗੇ। 


ਲਿਉਨਾਰਡ ਤੋਂ ਇਲਾਵਾ ਬਾਕੀ ਦੇ ਖਿਡਾਰੀਆਂ ਪਾਸਕਲ ਸਿਆਕਾਮ, ਫਰੈੱਡ ਵਾਂਵਲੀਟ ਅਤੇ ਕਾਇਲ ਲੌਰੀ ਆਦਿ ਖਿਡਾਰੀਆਂ ਨੇ ਵੀ ਬੇਹੱਦ ਸ਼ਾਨਦਾਰ ਪ੍ਰਦਰਸ਼ਨ ਕੀਤਾ , ਟੋਰਾਂਟੋ ਰੇਪਟਰਸ ਦੇ ਕੋਚ ਨਿਕ ਨਰਸ ਨੇ ਸਾਰੀ ਟੀਮ ਨੂੰ ਇਸ ਇਤਿਹਾਸਿਕ ਜਿੱਤ ਦੀ ਵਧਾਈ ਦਿਤੀ ਹੈ , ਇਹ ਪਹਿਲੀ ਵਾਰ ਹੈ ਜਦੋ ਕੈਨੇਡਾ ਦੀ ਕਿਸੇ ਟੀਮ ਨੇ ਇਹ ਖਿਤਾਬ ਜਿੱਤਿਆ ਹੈ |

Toronto Raptors Win the NBA Championship