ਅਮਰੀਕਾ ਵਿਚ ਭਾਰੀ ਮੀਂਹ ਤੋਂ ਬਾਅਦ ਬਣੇ ਹੜ ਦੇ ਹਾਲਾਤ

by mediateam

ਵਾਸ਼ਿੰਗਟਨ , 10 ਜੁਲਾਈ ( NRI MEDIA )

ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ, ਵਰਜੀਨੀਆ ਅਤੇ ਕੋਲੰਬੀਆ ਵਿੱਚ ਸੋਮਵਾਰ ਨੂੰ ਤੇਜ਼ ਮੀਂਹ ਮਗਰੋਂ ਹੜ ਦੇ ਹਾਲਾਤ ਬਣ ਗਏ ਹਨ , ਇੱਥੇ ਇੱਕ ਘੰਟੇ ਅੰਦਰ 3.3 ਇੰਚ ਪਾਣੀ ਬਰਸੀਆਂ ਅਤੇ ਸ਼ਹਿਰ ਦੀਆਂ ਸੜਕਾਂ ਨਹਿਰ ਦੀ ਤਰ੍ਹਾਂ ਦਿਸਣ ਲੱਗੀਆਂ , ਮਾੜੇ ਮੌਸਮ ਕਾਰਨ ਦੱਖਣੀ ਵਾਸ਼ਿੰਗਟਨ ਵਿੱਚ ਟਰੇਨ ਆਵਾਜਾਈ ਸੇਵਾ ਰੱਦ ਕੀਤੀ ਗਈ ਹੈ ,ਇਹ ਕਦੋਂ ਮੁੜ ਖੋਲੀ ਜਾਵੇਗੀ ਇਸ ਦਾ ਫੈਸਲਾ ਨਹੀਂ ਕੀਤਾ ਗਿਆ , ਪਾਣੀ ਵਧਣ ਕਾਰਨ ਹੁਣ ਤਕ ਕੋਈ ਨੁਕਸਾਨ ਨਹੀਂ ਹੋਇਆ ਪਰ ਵ੍ਹਾਈਟ ਹਾਊਸ ਦੇ ਬੇਸਮੇਂਟ ਵਿੱਚ ਬਣੇ ਮੀਡੀਆ ਰੂਮ ਵਿੱਚ ਵੀ ਪਾਣੀ ਭਰ ਗਿਆ , ਮੌਸਮ ਵਿਭਾਗ ਨੇ ਮੈਟ੍ਰੋ ਖੇਤਰ ਵਿੱਚ ਆਪਾਤ ਸਥਿਤੀ ਦੀ ਘੋਸ਼ਣਾ ਕੀਤੀ ਹੈ |


ਜਾਰਜ ਵਾਸ਼ਿੰਗਟਨ ਪਾਰਕਵੇ ਦੇ ਇੱਕ ਖੇਤਰ ਨੂੰ ਪਾਣੀ ਭਰ ਜਾਣਾ ਕਾਰਨ ਬੰਦ ਕਰ ਦਿੱਤਾ ਗਿਆ , ਨਾਰਥ ਵੇਸਟ ਵਾਸ਼ਿੰਗਟਨ ਦੇ ਕੁਝ ਖੇਤਰਾਂ ਵਿੱਚ ਵੀ ਪਾਣੀ ਦੀ ਭਰ ਜਾਣ ਕਾਰਨ ਮੁਸ਼ਕਲ ਵਧੀਆਂ ਹਨ , ਕੋਲੰਬੀਆ ਜ਼ਿਲ੍ਹੇ ਦੇ ਕੁਝ ਖੇਤਰਾਂ ਵਿੱਚ ਦੇਰ ਰਾਤ ਤੱਕ ਮੀਂਹ ਹੋਣਾ ਪੈ ਰਿਹਾ ਸੀ , ਇਥੇ ਹਵਾਈ ਅੱਡੇ ਉੱਤੇ ਵੀ ਹਨੇਰੀ ਅਤੇ ਤੂਫ਼ਾਨ ਨਾਲ ਕਾਫੀ ਨੁਕਸਾਨ ਹੋਇਆ ਹੈ |

ਮੌਸਮ ਵਿਭਾਗ ਦੇ ਅਨੁਸਾਰ, ਭਾਰੀ ਮੀਂਹ ਕਾਰਨ ਛੋਟੇ ਨਾਲੇ, ਸ਼ਹਿਰੀ ਖੇਤਰਾਂ, ਹਾਈ ਮਾਰਗਾਂ, ਸੜਕਾਂ ਅਤੇ ਅੰਡਰ ਪਾਸ ਦੇ ਨਾਲ-ਨਾਲ ਹੋਰ ਜਲ ਨਿਕਾਸੀ ਖੇਤਰਾਂ ਵਿੱਚ ਹੜ ਦੇ ਹਾਲਾਤ ਬਣੇ ਹੋਏ ਹਨ , ਅਗਲੇ ਦੋ ਦਿਨ ਤੇਜ਼ ਮੀਂਹ ਅਤੇ ਤੂਫਾਨ ਦੀ ਸੰਭਾਵਨਾ ਹੈ |

More News

NRI Post
..
NRI Post
..
NRI Post
..