ਅਗਲੇ ਸੋਮਵਾਰ ਤੱਕ ਦਿੱਲੀ ‘ਚ ਟੋਟਲ ਲਾਕਡਾਊਨ : ਕੇਜ਼ਰੀਵਾਲ

by vikramsehajpal

ਦਿੱਲੀ (ਦੇਵ ਇੰਦਰਜੀਤ) : ਮੁੱਖ ਮੰਤਰੀ ਕੇਜਰੀਵਾਲ ਥੋੜ੍ਹੀ ਦੇਰ 'ਚ ਪ੍ਰੈੱਸ ਕਾਨਫਰੰਸ ਕਰਨਗੇ। ਜਾਣਕਾਰੀ ਮੁਤਾਬਿਕ, ਰਾਜਧਾਨੀ ਦਿੱਲੀ 'ਚ ਮੁਕੰਮਲ ਲਾਕਡਾਊਨ ਦੀ ਮੰਗ ਉੱਠਣ ਲੱਗੀ ਹੈ।ਦਿੱਲੀ 'ਚ ਕੋਰੋਨਾ ਮਹਾਮਾਰੀ ਦੀ ਸਥਿਤੀ ਗੰਭੀਰ ਹੋ ਗਈ ਹੈ। ਇਸ ਦੌਰਾਨ ਖ਼ਬਰ ਹੈ ਕਿ ਦਿੱਲੀ 'ਚ ਅਗਲੇ ਸੋਮਵਾਰ ਤਕ ਮੁਕੰਮਲ ਲਾਕਡਾਊਨ ਲਗਾਉਣ ਦਾ ਫ਼ੈਸਲਾ ਕਰ ਲਿਆ ਗਿਆ ਹੈ। ਹਾਲੇ ਅਧਿਕਾਰਤ ਐਲਾਨ ਨਹੀਂ ਹੋਇਆ ਹੈ।ਕਿਹਾ ਜਾ ਰਿਹਾ ਹੈ ਕਿ ਸਰਕਾਰ 14 ਦਿਨਾਂ ਦੇ ਟੋਟਲ ਲਾਕਡਾਊਨ ਦਾ ਐਲਾਨ ਕਰ ਸਕਦੀ ਹੈ। ਅਰਵਿੰਦ ਕੇਜਰੀਵਾਲ ਦੀ ਅੱਜ ਐੱਲਜੀ ਨਾਲ ਅਹਿਮ ਬੈਠਕ ਹੈ। ਫਿਲਹਾਲ ਦਿੱਲੀ ਵਿਚ ਵੀਕੈਂਡ ਲਾਕਡਾਊਨ ਹੈ, ਪਰ ਉਸ ਦਾ ਫਾਇਦਾ ਹੁੰਦਾ ਨਜ਼ਰ ਨਹੀਂ ਆ ਰਿਹਾ।

ਲਗਾਤਾਰ ਰਿਕਾਰਡ ਗਿਣਤੀ 'ਚ ਮਰੀਜ਼ ਸਾਹਮਣੇ ਆ ਰਹੇ ਹਨ ਤੇ ਹਸਪਤਾਲਾਂ 'ਚ ਵਸੀਲਿਆਂ ਦੀ ਭਾਰੀ ਕਮੀ ਹੋ ਗਈ ਹੈ। ਕਿਸੇ ਵੀ ਸਮੇਂ ਖ਼ਬਰ ਆ ਸਕਦੀ ਹੈ ਕਿ ਦਿੱਲੀ 'ਚ ਆਈਸੀਯੂ ਬੈੱਡ ਖ਼ਤਮ ਹੋ ਗਏ ਹਨ। ਆਕਸੀਜਨ ਦੀ ਭਾਰੀ ਕਿੱਲਤ ਪਹਿਲਾਂ ਹੀ ਹੈ। ਦਿੱਲੀ ਵਾਸੀਆਂ 'ਚ ਕੋਰੋਨਾ ਇਨਫੈਕਸ਼ਨ ਕਿਵੇਂ ਫੈਲ ਰਹੀ ਹੈ।

ਇਸ ਦਾ ਅੰਦਾਜ਼ਾ ਇੱਥੋਂ ਲਗਾਇਆ ਜਾ ਸਕਦਾ ਹੈ ਕਿ ਕੀਤੇ ਜਾ ਰਹੇ ਕੋਰੋਨਾ ਟੈਸਟਾਂ 'ਚ ਹਰ ਤੀਸਰੀ ਰਿਪੋਰਟ ਪਾਜ਼ੇਟਿਵ ਆ ਰਹੀ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਰਾਜਧਾਨੀ 'ਚ ਕੋਰੋਨਾ ਦੇ 25,462 ਨਵੇਂ ਕੇਸ ਸਾਹਮਣੇ ਆਏ ਜੋ ਹੁਣ ਤਕ ਦਾ ਸਭ ਤੋਂ ਵੱਡਾ ਅੰਕੜਾ ਹੈ। ਇੱਥੇ ਕੋਰੋਨਾ ਮਰੀਜ਼ਾਂ ਦੇ ਪਾਜ਼ੇਟਿਵ ਆਉਣ ਦੀ ਦਰ 29.75 ਫ਼ੀਸਦ ਹੋ ਗਈ ਹੈ। ਬੀਤੇ 24 ਘੰਟਿਆਂ 'ਚ 161 ਮਰੀਜ਼ਾਂ ਦੀ ਮੌਤ ਹੋ ਗਈ ਹੈ।